News

ਪਟਿਆਲਾ ‘ਚ ਮਹਿਲਾ ਤੇ ਪੁਰਸ਼ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ

ਇੱਥੇ ਇੱਕ ਮਹਿਲਾ ਤੇ ਪੁਰਸ਼ ਨੂੰ ਬੇਰਹਿਮੀ ਨਾਲ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਮਹਿਲਾ ਤੇ ਪੁਰਸ਼ ਕਿਸੇ ਹੋਰ ਮਹਿਲਾ ਤੇ ਪੁਰਸ਼ ਨੂੰ ਡਾਂਗਾਂ ਨਾਲ ਬੁਰੀ ਤਰ੍ਹਾਂ ਕੁੱਟਦੇ ਨਜ਼ਰ ਆ ਰਹੇ ਹਨ।ਮਹਿਲਾ ਨੂੰ ਲੱਤਾਂ, ਮੁੱਕਿਆਂ, ਚੱਪਲਾਂ ਤੇ ਮੋਟੇ ਡੰਡੇ ਨਾਲ ਕੁੱਟਿਆ ਜਾ ਰਿਹਾ ਹੈ।ਬੰਦੇ ਦਾ ਤਾਂ ਕੁੱਟ-ਕੁੱਟ ਕੇ ਬੁਰਾ ਹਾਲ ਹੀ ਕੀਤਾ ਪਿਆ ਹੈ। ਉਹ ਜ਼ਖ਼ਮੀ ਵੀ ਹੋਇਆ ਹੈ।ਇਹ ਵਾਇਰਲ ਵੀਡੀਓ ਜ਼ਿਲ੍ਹਾ ਪਟਿਆਲਾ ਦੇ ਪਿੰਡ ਚਰਾਸੋਂ ਦੀ ਦੱਸੀ ਜਾ ਰਹੀ ਹੈ।ਹਾਲਾਂਕਿ ਸਬੰਧਿਤ ਥਾਣੇ ਦੇ ਅਧਿਕਾਰੀ ਇਸ ਵੀਡੀਓ ਬਾਰੇ ਕੁਝ ਵੀ ਬੋਲਣ ਤੋਂ ਫਿਲਹਾਲ ਟਾਲਾ ਵੱਟ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਪੀੜਤ ਮਹਿਲਾ ਤੇ ਪੁਰਸ਼ ਇਕੱਠੇ ਘਰ ਵਿੱਚ ਫੜੇ ਗਏ ਸੀ। ਪਟਿਆਲਾ ‘ਚ ਮਹਿਲਾ ਤੇ ਪੁਰਸ਼ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ” ਹਾਲਾਂਕਿ ਸਬੰਧਿਤ ਥਾਣੇ ਦੇ ਅਧਿਕਾਰੀ ਇਸ ਵੀਡੀਓ ਬਾਰੇ ਕੁਝ ਵੀ ਬੋਲਣ ਤੋਂ ਫਿਲਹਾਲ ਟਾਲਾ ਵੱਟ ਰਹੇ ਹਨ।

Related Articles

Back to top button