News

ਨੂੰਹ ਦੀ ਇਸ ਕਰਤੂਤ ਦੇ ਕਰਕੇ ਸਹੁਰੇ ਨੇ ਕੀਤੀ ਜੀਵਨ ਲੀਲਾ ਸਮਾਪਤ

2 ਏਕੜ ਦੇ ਕਰੀਬ ਜ਼ਮੀਨ ਨੂੰ ਲੈਕੇ ਚੱਲਦੇ ਆ ਰਹੇ ਝਗੜੇ ਵਿੱਚ ਅੱਜ ਪਿੰਡ ਕਾਲੇ ਥਾਣਾ ਭਿੱਖੀਵਿੰਡ ‘ਚ 60 ਸਾਲਾਂ ਗੁਰਨਾਮ ਸਿੰਘ ਨੇ ਕੋਈ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ। ਪੁਲੀਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਕਾਲੇ ਦੇ ਗੁਰਨਾਮ ਸਿੰਘ ਦਾ ਆਪਣੀ ਨੂੰਹ ਕਮਲਜੀਤ ਕੌਰ ਪਤਨੀ ਅਵਤਾਰ ਸਿੰਘ ਨਾਲ 2 ਏਕੜ ਦੇ ਕਰੀਬ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਆ ਰਿਹਾ ਸੀ ਜਿਸ ਦੇ ਕਾਰਨ ਕਮਲਜੀਤ ਕੌਰ ਅਕਸਰ ਆਪਣੀ ਸਹੁਰੇ ਨੂੰ ਧਮਕੀ ਦਿੰਦੀ ਸੀ ਕਿ ਉਹ ਇਸ ਜ਼ਮੀਨ ਤੋਂ ਆਪਣਾ ਕੇਸ ਵਾਪਿਸ ਲੈ ਲਵੇ ਨਹੀਂ ਤਾਂ ਉਹ ਉਸਨੂੰ ਕਿਸੇ ਝੂਠੇ ਕੇਸ ‘ਚ ਫਸਾ ਦੇਵੇਗੀ।ਜਿਸਦੇ ਚੱਲਦੇ ਕੱਲ ਉਸ ਨੇ 181 ਅਤੇ 112 ਤੇ ਪੁਲੀਸ ਕੋਲ ਰਿਪੋਰਟ ਦਰਜ ਕਰਵਾਈ ਕਿ ਉਸਦੇ ਸਹੁਰੇ ਨੇ ਉਸ ਨਾਲ ਜ਼ਬਰਦਸਤੀ ਗਲਤ ਕੰਮ ਕੀਤਾ ਹੈ ਜਿਸਦੇ ਚੱਲਦੇ ਥਾਣਾ ਭਿੱਖੀਵਿੰਡ ਦੀ ਪੁਲੀਸ ਗੁਰਨਾਮ ਸਿੰਘ ਨੂੰ ਪੁੱਛਗਿੱਛ ਲਈ ਥਾਣੇ ਲੈ ਕੇ ਤਾਂ ਪਿੰਡ ਦੇ ਸਰਪੰਚ ਸੁੱਚਾ ਸਿੰਘ ਅਤੇ ਹੋਰ ਮੋਹਤਬਰ ਲੋਕਾਂ ਨੇ ਗੁਰਨਾਮ ਸਿੰਘ ਹੱਕ ਵਿੱਚ ਗਰੰਟੀ ਦਿੰਦੇ ਕਿਹਾ ਕਿ ਉਨ੍ਹਾਂ ਦੇ ਪਿੰਡ ਵਿੱਚ ਅਜਿਹੀ ਕੋਈ ਘਟਨਾ ਨਹੀਂ ਹੋਈ।ਪੁਲੀਸ ਨੇ ਗੁਰਨਾਮ ਸਿੰਘ ਨੂੰ ਛੱਡ ਦਿੱਤਾ ਪਰ ਆਪਣੀ ਇਸ ਹੋਈ ਬੇਇਜ਼ਤੀ ਦੇ ਚੱਲਦੇ ਗੁਰਨਾਮ ਸਿੰਘ ਨੇ ਪਿੰਡ ਦੇ ਗੁਰਦੁਆਰਾ ਕਾਲਾ ਮਾਹਿਰ ਜਾ ਕੋਈ ਚੀਜ਼ ਨਿਗਲ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੁਲੀਸ ਨੇ ਗੁਰਨਾਮ ਸਿੰਘ ਦੀ ਨੂੰਹ ਅਤੇ ਉਸਦੀ ਮਾਂ ਜੋਗਿੰਦਰ ਕੌਰ ਵਾਸੀ ਮਾੜੀ ਥੇਹ ਹਾਲ ਵਾਸੀ ਪੱਟੀ ਖਿਲਾਫ 306 ਆਈ.ਪੀ.ਸੀ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਦੋਸ਼ੀ ਫਰਾਰ ਹਨ

Related Articles

Back to top button