ਨੀਟੂ ਸ਼ਟਰਾਂ ਵਾਲੇ ਦਾ ਪੱਤਰਕਾਰ ਦੇ ਸਾਹਮਣੇ ਅਨੋਖਾ ਡਰਾਮਾ ਦੇਖ ਸਭ ਹੈਰਾਨ

ਨੀਟੂ ਸ਼ਟਰਾਂ ਵਾਲਾ ਚੋਣਾਂ ਨੂੰ ਲੈ ਕੇ ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ। ਨੀਟੂ ਸ਼ਟਰਾਂ ਵਾਲੇ ਦਾ ਚੋਣ ਨਿਸ਼ਾਨ ਬੈਟ ਹੈ ਅਤੇ ਉਹ ਫਗਵਾੜਾ ਤੋਂ ਚੋਣ ਲੜ ਰਹੇ ਹਨ। ਹੁਣੇ ਜਿਹੇ ਆਈ ਇੱਕ ਖਬਰ ਚ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਪਿਛਲੀਆਂ ਚੋਣਾਂ ਚ ਈਵੀਐਮ ਵਿੱਚ ਘਪਲਾ ਹੋਣ ਕਾਰਨ ਉਸ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਨੌਂ ਵੋਟਾਂ ਚੋਂ ਚਾਰ ਵੋਟਾਂ ਉਸ ਦੀਆਂ ਗਾਇਬ ਸਨ। ਨੀਟੂ ਸ਼ਟਰਾਂ ਵਾਲੇ ਦਾ ਕਹਿਣਾ ਹੈ ਕਿ ਦੇਸ਼ ਦੇ ਲੀਡਰ ਭ੍ਰਿਸ਼ਟਾਚਾਰੀ ਹੋ ਚੁੱਕੇ ਹਨ। ਉਨ੍ਹਾਂ ਨੂੰ ਰਾਜਨੀਤੀ ਦਾ ਸ਼ੌਕ ਉਦੋਂ ਪਿਆ ਜਦੋਂ ਉਹ ਸੰਤੋਖ ਸਿੰਘ ਚੌਧਰੀ ਨਾਲ ਫੋਟੋ ਕਰਵਾਈ ਸੀ ਤਾਂ ਸੰਤੋਖ ਸਿੰਘ ਚੌਧਰੀ ਨੇ ਉਨ੍ਹਾਂ ਦਾ ਫੋਨ ਚੁੱਕ ਕੇ ਮਾਰਿਆ ਸੀ। ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਸੁਣਵਾਈ ਵੱਡੇ ਬੰਦਿਆਂ ਦੀ ਹੁੰਦੀ ਹੈ, ਗਰੀਬਾਂ ਦੀ ਸੁਣਵਾਈ ਨਹੀਂ ਹੁੰਦੀ ਉਨ੍ਹਾਂ ਦਾ ਕਹਿਣਾ ਹੈ ਕਿ ਮੀਡੀਆ ਸੱਚੀ ਖਬਰ ਦਿਖਾਉਂਦਾ ਹੈ ਅਤੇ ਅਸਲ ਤਸਵੀਰ ਸਮਾਜ ਨੂੰ ਪਤਾ ਲੱਗਦੀ ਹੈ। ਨੀਟੂ ਦਾ ਕਹਿਣਾ ਹੈ ਕਿ ਲੋਕ ਅੱਜ ਉਸ ਨੂੰ ਸਟਾਰ ਕਹਿੰਦੇ ਹਨ ਪਰ ਉਸ ਦੀ ਸਥਿਤੀ ਅਜੇ ਵੀ ਪਹਿਲਾਂ ਵਾਂਗ ਹੀ ਹੈ। ਉਨ੍ਹਾਂ ਕਿਹਾ ਕਿ ਮੈਂ ਮੋਦੀ ਸਰਕਾਰ ਅਕਾਲੀ ਸਰਕਾਰ ਨੂੰ ਕਾਂਗਰਸ ਸਰਕਾਰ ਨੂੰ ਕਹਿੰਦਾ ਹਾਂ ਕਿ ਉਹ ਮੇਰੇ ਨਾਲ ਜ਼ਮੀਨ ਤੇ ਪੈ ਕੇ ਦਿਖਾਉਣ! ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਕਰਤਾਰਪੁਰ ਦਾ ਪੁੱਲ ਬਣਾਉਣਾ ਸ਼ੁਰੂ ਕਰ ਦਿੱਤਾ ਅਤੇ ਇੱਥੇ ਦਾ ਕੰਮ ਬੰਦ ਕਰਵਾ ਦਿੱਤਾ ਕਿਉਂਕਿ ਉਹ ਸੋਚਦੇ ਹਨ ਕਿ ਕਿਤੇ ਨੀਟੂ ਨਾ ਜਿੱਤ ਜਾਵੇ। ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਜੇਕਰ ਸਰਕਾਰ ਨੇ ਧਮਕੀਆਂ ਦੇਣੀਆਂ ਬੰਦ ਨਾ ਕੀਤੀਆਂ ਤਾਂ ਉਹ ਪੂਰਾ ਦੇਸ਼ ਬੰਦ ਕਰਵਾ ਦੇਵੇਗਾ।
ਨੀਟੂ ਸ਼ਟਰਾਂ ਵਾਲੇ ਨੂੰ ਬੀਜੇਪੀ ਕਾਂਗਰਸ ਅਤੇ ਅਕਾਲੀਆਂ ਵੱਲੋਂ ਰਿਸ਼ਵਤ ਵੀ ਦਿੱਤੀ ਜਾ ਰਹੀ ਹੈ ਕਿ ਉਹ ਉਨ੍ਹਾਂ ਦੀ ਪਾਰਟੀ ਚ ਆ ਕੇ ਚੋਣ ਲੜੇ ਪਰ ਨੀਟੂ ਸ਼ਟਰਾਂ ਵਾਲੇ ਨੇ ਸਾਫ ਮਨਾ ਕਰ ਦਿੱਤਾ ਅਤੇ ਉਸ ਨੇ ਕਿਹਾ ਕਿ ਉਹ ਉਨ੍ਹਾਂ ਖਿਲਾਫ ਚੋਣ ਜ਼ਰੂਰ ਲੜੇਗਾ। ਨੀਟੂ ਸ਼ਟਰਾਂ ਵਾਲੇ ਨੇ ਪੂਰੇ ਯਕੀਨ ਨਾਲ ਕਿਹਾ ਕਿ ਜੇਕਰ ਫਗਵਾੜੇ ਦੇ ਲੋਕ ਉਸ ਨੂੰ ਵੋਟਾਂ ਪਾ ਕੇ ਜਿਤਾ ਦੇਣ ਤਾਂ ਉਹ ਫਗਵਾੜੇ ਦਾ ਇਤਿਹਾਸ ਬਦਲ ਦੇਵੇਗਾ ਤੇ ਉਹ ਆਪਣੇ ਘਰ ਵਾਸਤੇ ਨਹੀਂ ਆਪਣੇ ਦੇਸ਼ ਵਾਸਤੇ ਕੰਮ ਕਰੇਗਾ। ਨੀਟੂ ਸ਼ਟਰਾਂ ਵਾਲੇ ਦਾ ਸੁਪਨਾ ਹੈ ਕਿ ਉਹ ਇਕ ਨਾ ਇਕ ਦਿਨ ਇਸ ਦੇਸ਼ ਦਾ ਰਾਸ਼ਟਰਪਤੀ ਬਣੇਗਾ ਅਤੇ ਦੇਸ਼ ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰ ਦੇਵੇਗਾ।