Sikh News

ਨਿੱਜੀ ਰੰਜਿਸ਼ਾਂ ਤੇ ਬੇਅਦਬੀਆਂ | ਸਤਿਕਾਰ ਕਮੇਟੀ ਕੱਢ ਲਿਆਈ ਸਬੂਤ | Surkhab TV

ਪਿਛਲੇ ਦਿਨੀਂ ਇੱਕ ਗੁਟਕਾ ਸਾਹਿਬ ਦੀ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ। ਇਸ ਸਬੰਧੀ ਦਮਦਮੀ ਟਕਸਾਲ ਜਥਾ ਮਹਿਤਾ ਤੇ ਵਿਦੇਸ਼ ਤੋਂ ਆਏ ਜਸਵਿੰਦਰ ਸਿੰਘ ਨਾਮ ਦੇ ਇੱਕ ਸਿੰਘ ਵਿਚਕਾਰ ਮਾਮਲਾ ਸਾਹਮਣੇ ਆਇਆ ਤੇ ਟਕਸਾਲ ਵਲੋਂ ਇਸ ਬੇਅਦਬੀ ਲਈ ਜਸਵਿੰਦਰ ਸਿੰਘ ਨਾਮ ਦੇ ਨਿਹੰਗ ਨੂੰ ਦੋਸ਼ੀ ਦੱਸਿਆ ਗਿਆ ਤੇ ਪੁਲਿਸ ਵਲੋਂ ਕਾਰਵਾਈ ਕਰਕੇ ਉਸਨੂੰ ਗਿਰਫ਼ਤਾਰ ਵੀ ਕੀਤਾ ਗਿਆ। ਅਦਾਲਤ ਵਿਚ ਉਕਤ ਮਾਮਲੇ ਤੇ ਜਸਵਿੰਦਰ ਸਿੰਘ ਨਿਹੰਗ ਖਿਲਾਫ ਗਵਾਹੀ ਦਿੰਦੇ ਹੋਏ ਸੁਖਦੇਵ ਸਿੰਘ ਨਾਗੋਕੇ श्री गुटका साहिब की बेअदबी: ग्रंथी व ...ਜੋ ਕਿ 31 ਨੰਬਰ ਦੁਕਾਨ ਵਾਲੇ ਵਜੋਂ ਮਸ਼ਹੂਰ ਹਨ ਤੇ ਦਮਦਮੀ ਟਕਸਾਲ ਨਾਲ ਸਬੰਧਿਤ ਲਿਟਰੇਚਰ,ਕਕਾਰ ਤੇ ਹੋਰ ਸਮਾਨ ਵੇਚਦੇ ਹਨ,ਉਹਨਾਂ ਵਲੋਂ ਇਹ ਕਿਹਾ ਗਿਆ ਕਿ ਉਸਦੀ ਦੁਕਾਨ ਤੋਂ ਜਸਵਿੰਦਰ ਸਿੰਘ ਨਿਹੰਗ ਇਹ ਗੁਟਕਾ ਸਾਹਿਬ ਲੈ ਕੇ ਗਿਆ ਸੀ ਤੇ ਬੇਅਦਬੀ ਉਸ ਵਲੋਂ ਕੀਤੀ ਗਈ ਗਈ। ਹੁਣ ਇਸ ਮਾਮਲੇ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘਾਂ ਵਲੋਂ ਅੱਜ ਅਮ੍ਰਿਤਸਰ ਦੇ ਬਾਰਡਰ ਰੇਂਜ ਆਈ.ਜੀ ਨੂੰ ਸੁਖਦੇਵ ਸਿੰਘ ਖਿਲਾਫ ਅਦਾਲਤ ਨੂੰ ਝੂਠੀ ਗਵਾਹੀ ਦੇਣ ਦੇ ਦੋਸ਼ ਅਧੀਨ ਮੰਗ ਪੱਤਰ ਦਿੱਤਾ ਗਿਆ ਤੇ ਉਸਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ।

Related Articles

Back to top button