Sikh News

ਨਿੱਜੀ ਕਲੇਸ਼ ਪਿੱਛੇ ਕੀਤਾ ‘ਦੁਨੀਆ ਦੇ ਮਾਲਕ ਦਾ ਨਿਰਾਦਰ’ | ਹਰਿਆਣੇ ਦੀ ਹੈ ਘਟਨਾ | Surkhab TV

ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੀ ਇੱਕ ਹੋਰ ਘਟਨਾ ਦੀ ਖਬਰ ਹਰਿਆਣਾ ਤੋਂ ਆਈ ਹੈ। ਹਰਿਆਣਾ ਦੇ ਸਿਰਸਾ ਜਿਲ੍ਹਾ ਚ ਪੈਂਦੇ ਰਾਣੀਆਂ ਹਲਕੇ ਦੇ ਪਿੰਡ ਸੰਤਨਗਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਮਾਮਲੇ ਦੀ ਪੁਲਸ ਨੂੰ ਸ਼ਿਕਾਇਤ ਜਗਸੀਰ ਸਿੰਘ ਨਿਵਾਸੀ ਪਿੰਡ ਜੰਡਵਾਲਾ ਵੱਲੋਂ ਕੀਤੀ ਗਈ ਹੈ ਜਿਸ ਵਿਚ ਉਹਨਾਂ ਕਿਹਾ ਹੈ ਕਿ ਜਸਵੀਰ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਹਰਦੀਪ ਸਿੰਘ ਅਤੇ ਸਿਮਰਜੀਤ ਕੌਰ ਪਤਨੀ ਜਸਵੰਤ ਸਿੰਘ ਵੱਲੋਂ ਉਕਤ ਬੇਅਦਵੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਨਾਮਧਾਰੀ ਕੂਕਿਆਂ ਦੇ ਪਰਿਵਾਰ ਨੇ ਜਮੀਨ ਦੇ ਰੌਲੇ ਦੇ ਚਲਦਿਆਂ ਆਪਸੀ ਪਰਿਵਾਰਿਕ ਮਸਲੇ ਕਰਕੇ ਆਪਣੇ ਖੇਤ ਵਿਚ ਬਣਾਏ ਗੁਰੂ ਘਰ ਦੇ ਵਿਚ ਸਸੋਭਿਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਦੇ ਵੀਹ ਅੰਗ ਖੰਡਿਤ ਕਰਕੇ ਪਾੜਕੇ ਕੇ ਬੇਅਦਬੀ ਕੀਤੀ ਹੈ।Pakistan to print Guru Granth Sahib to prevent desecration during yatra |  India.com
ਜਾਣਕਾਰੀ ਮੁਤਾਬਕ ਪੁਲਸ ਵੱਲੋਂ ਉਕਤ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਪਹੁੰਚੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸਭਾ ਹਰਿਆਣਾ ਦੇ ਆਗੂ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਆਪਣੇ ਕਿਸੇ ਨਿਜੀ ਕਲੇਸ਼ ਨੂੰ ਲੈ ਕਿ ਦੋਸ਼ੀਆਂ ਵੱਲੋਂ ਗੁਰੂ ਸਾਹਿਬ ਦਾ ਨਿਰਾਦਰ ਕੀਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਉਕਤ ਲੋਕਾਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੇ ਨਾਲ ਹੀ ਇੱਕ ਕਮਰੇ ਦੇ ਵਿਚ ਆਪਣੇ ਕਿਸੇ ਨਾਮਧਾਰੀ ਸਾਧ ਦੀ ਫੋਟੋ ਲਗਾ ਕੇ ਉਸ ਦਾ ਪਲੰਘ ਵੀ ਲਗਾਇਆ ਗਿਆ ਸੀ। ਤਖ਼ਤ ਸ੍ਰੀ ਦਮਦਮਾ ਸਾਹਿਬ ਜੀ ਤੋਂ ਪਾਲਕੀ ਸਾਹਿਬ ਮੰਗਵਾ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਸਤਿਕਾਰ ਸਹਿਤ ਤਖ਼ਤ ਸਾਹਿਬ ਜੀ ਵਿਖੇ ਪਹੁੰਚਾ ਦਿੱਤੇ ਗਏ।

Related Articles

Back to top button