Punjab

ਨਿਹੰਗ ਸਿੰਘਾਂ ਵਾਲੇ ਕੱਪੜੇ ਪਾ ਕੇ ਕਰਦਾ ਸੀ ਮਾੜੇ ਕੰਮ

ਖੰਨਾ ਪੁਲਿਸ ਨੇ ਗੈਂਗਸਟਰ ਸੁਖਵਿੰਦਰ ਸਿੰਘ ਬਾਕਸਰ ਨੂੰ ਉਸ ਦੇ ਕਈ ਹੋਰ ਸਾਥੀਆਂ ਸਮੇਤ ਫੜਿਆ ਹੈ। ਇਹ ਦੋਰਾਹਾ ਨੇੜੇ ਤੋਂ ਫੜੇ ਗਏ ਹਨ। ਇਹ ਵਿਅਕਤੀ ਵਰਨਾ ਕਾਰ ਵਿੱਚ ਸਵਾਰ ਸਨ। ਇਨ੍ਹਾਂ ਤੋਂ ਕਾਫੀ ਸਾਮਾਨ ਬਰਾਮਦ ਵੀ ਹੋਇਆ ਹੈ। ਜਿਸ ਵਿੱਚੋਂ ਹੀਰੋਇਨ ਇਨ੍ਹਾਂ ਨੂੰ ਇਕਬਾਲ ਪ੍ਰੀਤ ਸਿੰਘ ਨਾਮ ਦੇ ਵਿਅਕਤੀ ਰਾਹੀਂ ਮਿਲਦੀ ਸੀ। ਉਸ ਨੂੰ ਵੀ ਫੜ ਲਿਆ ਗਿਆ ਹੈ। ਇਹ ਖੰਨੇ ਦੇ ਇਲਾਕੇ ਵਿੱਚ ਸਪਲਾਈ ਕੀਤੀ ਜਾਂਦੀ ਸੀ। ਇਨ੍ਹਾਂ ਦਾ ਸਬੰਧ ਅਤ-ਵਾਦੀ ਕਸ਼ਮੀਰਾ ਸਿੰਘ ਅਤੇ ਹਰਿੰਦਰ ਸਿੰਘ ਹਿੰਦਾ ਨਾਲ ਦੱਸਿਆ ਜਾਂਦਾ ਹੈ। ਪੁਲਿਸ ਦੇ ਉੱਚਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਖੰਨਾ ਪੁਲਿਸ ਨੇ ਤਿੰਨ ਵਾਰ ਬਾਕਸਿੰਗ ਨੈਸ਼ਨਲ ਚੈਂਪੀਅਨ ਰਹਿ ਚੁੱਕੇ ਅਤੇ ਹੁਣ ਗੈਂ-ਗਸਟਰ ਬਣੇ ਸੁਖਵਿੰਦਰ ਸਿੰਘ ਬਾਕਸਰ ਨੂੰ ਉਸਦੇ ਸਾਥੀਆਂ ਜਸਦੀਪ ਕੋਕੀ ਅਤੇ ਵਿਸ਼ਾਲ ਬੀੜੀ ਸਮੇਤ ਕਾਬੂ ਕਰ ਲਿਆ ਹੈ। ਸੁਖਵਿੰਦਰ ਸਿੰਘ ਨੁੰਬਕਸਰ ਅਤੇ ਨਿਹੰਗ ਰਾਮ ਸਿੰਘ ਵਜੋਂ ਜਾਣਿਆ ਜਾਂਦਾ ਸੀ। ਉਹ ਵੀ ਕੈਟੇਗਿਰੀ ਦਾ ਸੂਬਾ ਪੱਧਰ ਦਾ ਗੈਂ-ਗਸਟਰ ਹੈ। ਇਨ੍ਹਾਂ ਨੂੰ ਵਰਨਾ ਗੱਡੀ ਸਮੇਤ ਫੜਿਆ ਗਿਆ ਹੈ। ਇਨ੍ਹਾਂ ਕੋਲੋਂ 260 ਗ੍ਰਾਮ ਹਰਇਨ ਤਿੰਨ ਪਿ-ਸਤਲ ਮਿਲੇ ਹਨ। ਬੱਸੀ ਪਠਾਣਾਂ ਨਾਲ ਸਬੰਧਿਤ ਇਕਬਾਲ ਪ੍ਰੀਤਸਿੰਘ ਤੋਂ ਇਹ ਹਰਇਨ ਪ੍ਰਾਪਤ ਕਰਦੇ ਸਨ ਅਤੇ ਫਿਰ ਖੰਨਾ ਦੇ ਇਲਾਕੇ ਵਿੱਚ ਭੇਜਦੇ ਸਨ ਇਕਬਾਲ ਪ੍ਰੀਤ ਸਿੰਘ ਇਹ ਦਿੱਲੀ ਤੋਂ ਲਿਆਉਂਦਾ ਸੀ। ਉਸ ਨੂੰ ਵੀ ਪੁਲਿਸ ਨੇ ਕਾਬੂ ਕਰ ਲਿਆ ਹੈ।ਇਨ੍ਹਾਂ ਦੇ ਦੋ ਹੋਰ ਸਾਥੀ ਅਜੇ ਫੜਨਾ ਬਾਕੀ ਹਨ। ਫੜੇ ਗਏ ਬੰਦਿਆਂ ਦੇ ਕਸ਼ਮੀਰਾ ਸਿੰਘਅਤੇ ਹਰਿੰਦਰ ਸਿੰਘ ਹਿੰਦਾ ਨਾਲ ਵੀ ਹਨ। ਇਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਤੇ ਕਾਬੂ ਕੀਤਾ ਗਿਆ ਹੈ। ਸੁਖਵਿੰਦਰ ਸਿੰਘ ਬਾਕਸਰ ਤੇ ਬਾਰਾਂ ਮਾਮਲੇ ਦਰਜ ਹਨ। ਉਹ ਨਿਹੰਗਾਂ ਵਾਲਾ ਬਾਣਾ ਪਾ ਕੇ ਆਪਣੇ ਧੰਦੇ ਨੂੰ ਅੰਜ਼ਾਮ ਦਿੰਦਾ ਸੀ।ਇਨ੍ਹਾਂ ਨੂੰ ਫੜਨਾ ਖੰਨਾ ਪੁਲਿਸ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ। ਕਿਉਂਕਿ ਪੁਲਿਸ ਨੇ ਇੱਕ ਇੱਕ ਕਰਕੇ ਹੁਣ ਤੱਕ ਕਈ ਗੈਂ-ਗਸਟਰ ਕਾਬੂ ਕਰ ਲਏ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button