ਨਿਸ਼ਾਨ ਸਾਹਿਬ ਵਾਲੀ ਇਸ Jeep ਦਾ ਲੋਕ ਕਰਦੇ ਇੰਤਜ਼ਾਰ,ਪਰ ਕਿਉਂ ??

ਇੱਕ ਕਹਾਣੀ ਸੁਣੀ ਸੀ ਕਿ ਨਿਸ਼ਾਨ ਸਾਹਿਬ ਦੇਖਕੇ ਇੱਕ ਗੈਰ ਪੰਜਾਬੀ ਬੀਬੀ ਨੇ ਆਪਣੇ ਭੁੱਖੇ ਬੱਚੇ ਨੂੰ ਦਿਲਾਸਾ ਦਿੰਦਿਆਂ ਕਿਹਾ ਕਿ ਔਹ ਦੇਖ ਗੁਰਦਵਾਰਾ,ਓਥੇ ਆਪਾਂ ਨੂੰ ਖਾਣ ਨੂੰ ਲੰਗਰ ਵੀ ਮਿਲੁ ਤੇ ਰਹਿਣ ਨੂੰ ਛੱਤ ਵੀ….।
ਗੁਰੂ ਸਾਹਿਬਾਨ ਵਲੋਂ ਬਕਸ਼ੀ ਮਾਨਵਤਾ ਦੀ ਸੇਵਾ ਦੀ ਗੁੜਤੀ ਕਿ ਮੋਗੇ ਦੇ ਹਸਪਤਾਲਾਂ ਵਿੱਚ ਦਾਖਲ ਮਰੀਜਾਂ ਦੇ ਵਾਰਸ ਜਦੋਂ ਦੂਰੋਂ ਨਿਸ਼ਾਨ ਸਾਹਿਬ ਵਾਲੀ ਇਸ ਜੀਪ ਨੂੰ ਤੱਕ ਲੈਂਦੇ ਨੇ ਤਾਂ ਉਹਨਾਂ ਦੇ ਮੂੰਹ ‘ਤੇ ਖੇੜਾ ਆ ਜਾਂਦਾ ਹੈ। ਇਸ ਖੇੜੇ ਪਿੱਛੇ ਜੋ ਤਾਕਤ ਹੈ ਉਹ ਗੁਰ ਸਿਧਾਂਤ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ‘ਚੋਂ ਉਪਜੇ ਲੰਗਰ ਦੀ ਬਰਕਤ ਹੈ।
ਗੁਰਦੁਆਰਾ ਤਖਤੂਪੁਰਾ ਸਾਹਿਬ, ਜਿਸ ਸਥਾਨ ਨੂੰ ਗੁਰੂ ਪਾਤਸ਼ਾਹਾਂ ਸ੍ਰੀ ਗੁਰੂ ਨਾਨਕ ਸਾਹਿਬ, ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ, ਓਥੋਂ ਦੀ ਪ੍ਰਬੰਧਕ ਕਮੇਟੀ ਦਾ ਉਪਰਾਲਾ ਹੈ ਕਿ ਲੋੜਵੰਦ ਮਰੀਜਾਂ ਲਈ ਦੁੱਧ ਅਤੇ ਪਰਸ਼ਾਦਾ ਪਾਣੀ ਦੇ ਅਤੁੱਟ ਲੰਗਰ ਚੱਲਦੇ ਹਨ। ਗੁਰੂ ਨਾਨਕ ਦੇ ਖੇਤਾਂ ਦੀ ਬਰਕਤ ਸਦਾ ਦੁਖੀਆਂ, ਲੋੜਵੰਦਾ ਦੇ ਚਿਹਰੇ ‘ਤੇ ਖੇੜਾ ਲੈ ਕੇ ਆਉਂਦੀ ਰਹੇਗੀ, ਸਿਜਦਾ ਗੁਰੂ ਅਤੇ ਗੁਰੂ ਦੇ ਉਦਮੀ ਸਿੱਖਾਂ ਨੂੰ…
ਵੀਡੀਓ ਸਿਰਫ ਦੇਖਿਓ ਹੀ ਨਾ,ਇਹਨੂੰ ਸ਼ੇਅਰ ਵੀ ਕਰਿਓ ਤਾਂ ਜੋ ਦੁਨੀਆ ਨੂੰ ਪਤਾ ਲਗ ਸਕੇ ਕਿ ਸਿੱਖਾਂ ਨੂੰ ਮਿਲੀ ਮਾਨਵਤਾ ਦੀ ਸੇਵਾ ਦੀ ਬਖਸ਼ਿਸ਼ ਅੱਜ ਵੀ ਸਿੱਖ ਕੌਮ ਓਵੇਂ ਹੀ ਨਿਭਾ ਰਹੀ ਹੈ,ਜਿਵੇਂ ਪੁਰਾਤਨ ਸਮੇਂ ਵਿਚ ਨਿਭਾਉਂਦੀ ਸੀ ਜਦੋਂ ਸਿੱਖ ਜੰਗਲਾਂ ਵਿਚ ਰਹਿੰਦੇ ਸੀ ਤੇ ਉਦੋਂ ਜਦੋਂ ਲੰਗਰ ਪ੍ਰਸ਼ਾਦਾ ਤਿਆਰ ਹੁੰਦਾ ਸੀ ਤਾਂ ਉੱਚੀ ਦੇਣੀ ਹੋਕਾ ਜਰੂਰ ਦਿੰਦੇ ਸੀ ਕਿ ਗੁਰੂ ਕਾ ਲੰਗਰ ਤਿਆਰ ਹੈ,ਜੇਕਰ ਕੋਈ ਲੋੜਵੰਦ ਹੈ ਤਾਂ ਆ ਜਾਓ।