Punjab
ਨਾਲੇ Duty,ਨਾਲੇ ਘਰਦੇ ਕੰਮ | ਪੰਜਾਬ ਦੀਆਂ ਕੁੜੀਆਂ ਲਈ ਮਿਸਾਲ ਇਹ ਕੁੜੀ | Surkhab Tv

ਕਹਿੰਦੇ ਹਨ ਜਦੋਂ ਪਰਮਾਤਮਾ ਕਿਸੇ ਚੰਗੇ ਪਾਸੇ ਧਿਆਨ ਲਾਗਉਂਦਾ ਤਾਂ ਪੂਰੀ ਦੁਨੀਆਂ ਵਿੱਚ ਸਿਫਤਾਂ ਅਤੇ ਮਾਣ ਸਨਮਾਨ ਹੋਣਾ ਸੁਭਾਵਿਕ ਹੈ। ਸ਼ੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਦੀ ਵਰਦੀ ਸਜਾਈ ਇਹ Lady ਪੁਲਿਸ ਮੁਲਾਜ਼ਮ ਕੁਲਬੀਰ ਕੌਰ ਜਿੱਥੇ ਲੋਕਾਂ ਦੀ ਰਾਖੀ ਲਈ ਆਪਣੀ ਡਿਊਟੀ ਨਿਭਾ ਰਹੀ ਉੱਥੇ ਦੂਜੇ ਪਾਸੇ ਗਰੀਬ ਅਤੇ ਲੋੜਵੰਦ ਅਤੇ ਬੇਸਹਾਰਾ ਲੋਕਾਂ ਦਾ ਸਹਾਰਾ ਬਣ ਰਹੀ ਹੈ। ਆਪਣੀ ਨਿੱਜੀ ਕਮਾਈ ਵਿਚੋਂ ਇਸਨੇ ਇਸ ਕਈ ਐਸੇ ਪਰਿਵਾਰਾਂ ਦੀ ਸੇਵਾ ਕੀਤੀ ਜੋ ਲੋੜਵੰਦ ਸੀ। ਉਹਨਾਂ ਤੱਕ ਰਾਸ਼ਨ,ਕੱਪੜੇ ,ਘਰ ਦੇ ਭਾਂਡੇ ਅਤੇ ਕਈ ਹੋਰ ਜਰੂਰੀ ਵਸਤਾਂ ਲੋਕਾਂ ਤਕ ਪੁੱਜਦਾ ਕੀਤੀਆਂ। ਇਸ ਤੋਂ ਇਲਾਵਾ ਕੁਲਬੀਰ ਕੌਰ ਆਪਣੀ ਮਾਤਾ ਨਰਿੰਦਰ ਕੌਰ ਨਾਲ ਖੇਤਾਂ ਵਿੱਚ ਕੰਮ ਕਰਨ ਅਤੇ ਘਰ ਵਿੱਚ ਰੱਖੇ ਪਸ਼ੂਆਂ ਦੀ ਸਾਂਭ ਸੰਭਾਲ ਵੀ ਕਰਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕੁਲਬੀਰ ਕੌਰ ਦੇ ਪਿਤਾ ਸਵਰਗਵਾਸੀ ਸ. ਅਮਰਜੀਤ ਸਿੰਘ ਇਸ ਦੁਨੀਆਂ ਤੇ ਨਹੀਂ ਹਨ ਜਿਸ ਕਰਕੇ ਘਰਦੇ ਕੰਮਕਾਰ ਦੀ ਜਿੰਮੇਵਾਰੀ ਵੀ ਕੁਲਬੀਰ ਕੌਰ ਦੇ ਮੋਢਿਆਂ ਤੇ ਹੈ।