Punjab

ਨਾਭਾ ਜੇਲ ਵਿਆਹ ਵਾਲੇ ਜੋੜੇ ਵਿਚ ਪਹੁੰਚੀ ਗੈਂਗਸਟਰ ਮਨਦੀਪ ਸਿੰਘ ਦੀ ਲਾੜੀ:ਨਾਭਾ ਜੇਲ ਵਿਚ ਅੱਜ ਗੈਂਗਸਟਰ ਦਾ ਵਿਆਹ:

ਨਾਭਾ —ਪੰਜਾਬ ਦੀ ਅਤਿ-ਸੁਰੱਖਿਅਤ ਮੰਨੀ ਜਾਂਦੀ ਨਾਭਾ ਦੀ ਮੈਕਸੀਮਮ ਸਿਕਓਰਟੀ ਜੇਲ ‘ਚ ਉਮਰ ਕੈਦ ਭੁਗਤ ਰਹੇ ਗੈਂਗਸਟਰ ਮਨਦੀਪ ਸਿੰਘ ਦਾ ਅੱਜ ਜੇਲ ‘ਚ ਵਿਆਹ ਹੋ ਰਿਹਾ ਹੈ। ਮਨਦੀਪ ਸਿੰਘ ਦਾ ਵਿਆਹ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ‘ਤੇ 30 ਅਕਤੂਬਰ ਨੂੰ ਤੈਅ ਕੀਤਾ ਗਿਆ ਸੀ। ਗੈਂਗਸਟਰ ਮਨਦੀਪ ਸਿੰਘ ਨੇ ਆਪਣੇ ਵਿਆਹ ਦੇ ਲਈ ਹਾਈਕੋਰਟ ਦਾ ਦਰਵਾਜਾ ਖਟਖਟਾਇਆ ਸੀ, ਇਹ ਪਹਿਲੀ ਵਾਰ ਹੋਵੇਗਾ ਕਿ ਕਿਸੇ ਗੈਂਗਸਟਰ ਦਾ ਵਿਆਹ ਜੇਲ ‘ਚ ਹੋ ਰਿਹਾ ਹੈ। ਗੈਂਗਸਟਰ ਮਨਦੀਪ ਸਿੰਘ ਦੀ ਲਾੜੀ ਜੇਲ ‘ਚ ਦਾਖਲ ਹੋ ਗਈ ਹੈ ਅਤੇ ਵਿਆਹ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵਲੋਂ ਪੁਰੀ ਤਰ੍ਹਾਂ ਪੁਖਤਾ ਇੰਤਜਾਮ ਕੀਤੇ ਗਏ ਹਨ। ਇਹ ਵਿਆਹ ਬਾਹਰ ਨਹੀਂ ਸਗੋਂ ਜੇਲ ਦੇ ਅੰਦਰ ਹੀ ਹੋ ਰਿਹਾ ਹੈ ਅਤੇ ਜੇਲ ਦੇ ਬਾਹਰ ਪੁਲਸ ਛਾਉਣੀ ‘ਚ ਤਬਦੀਲ ਹੋ ਗਈ ਹੈ।

ਦੱਸਣਯੋਗ ਹੈ ਕਿ ਗੈਂਗਸਟਰ ਮਨਦੀਪ ਸਿੰਘ ਨੇ ਮੋਗਾ ‘ਚ ਡਬਲ ਮ ਰ ਡ ਰ ਕੀਤਾ ਸੀ। ਉਸ ਨੇ ਸਰਪੰਚ ਅਤੇ ਉਸ ਦੇ ਗਨਮੈਨ ਨੂੰ ਖਤਮ ਕਰ ਦਿੱਤਾ ਸੀ। ਦੋਹਰੇ ਮਰਡਰ ਕੇਸ ‘ਚ ਗੈਂਗਸਟਰ ਨੂੰ ਉਮਰ ਕੈਦ ਸੁਣਾਈ ਗਈ ਸੀ। ਦੇਖੋ ਪੂਰੀ ਰਿਪੋਰਟ ਇਸ ਵੀਡੀਓ ਵਿਚ

 

Related Articles

Back to top button