News

ਧੰਨ ਹੈ ਇਹ ਬੱਚੀ ਸਹਿਜ ਪਾਠ ਦਾ ਚਮਤਕਾਰ ਇਸ ਬੱਚੀ ਦੇ ਮੂੰਹੋਂ ਸੁਣੋ

ਸਹਿਜ ਪਾਠ ਤੋਂ ਭਾਵ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜੇ ਸਹਿਜੇ ਅਤੇ ਵਿਚਾਰ ਸਹਿਤ ਕੀਤਾ ਗਿਆ ਪਾਠ। ਦਰਅਸਲ ਇਹੀ ਹੈ ਬਾਣੀ ਦੇ ਪਾਠ ਦਾ ਨੀਯਮ ਅਤੇ ਹਰ ਇੱਕ ਗੁਰਸਿੱਖ ਵਾਸਤੇ ਜ਼ਰੂਰੀ ਵੀ ਹੈ ਕਿ ਉਸ ਦੇ ਜੀਵਨ ਵਿੱਚ ਇੱਕ ਸਹਿਜ ਪਾਠ ਹਰ ਸਮੇਂ ਚਾਲੂ ਰਵੇ। ਫ਼ਿਰ ਇਹ ਪਾਠ ਭਾਂਵੇਂ ਪੋਥੀਂਆਂ, ਸ਼ਬਦਾਰਥ ਜਾਂ ਦਰਪਣ ਰਾਹੀਂ ਕੀਤਾ ਜਾਵੇ। ਬਾਣੀ ਦਾ ਸੰਬੰਧ ਸਾਡੇ ਜੀਵਨ ਦੀ ਸੰਭਾਲ ਨਾਲ ਹੈ ਅਤੇ ਭੇਟਾ ਦੇਕੇ ਪਾਠ ਕਰਵਾ ਲੈਣ ਨਾਲ ਸਾਡੇ ਜੀਵਨ ਦੀ ਇਹ ਲੋੜ ਪੂਰੀ ਨਹੀਂ ਹੁੰਦੀ। ਬਾਣੀ ਦਾ ਮਕਸਦ ਹੀ ਬਾਣੀ ਸਿਖਿਆ ਨੂੰ ਜੀਵਨ ਵਿਚ ਲਿਆਉਣਾ ਹੈ। ਇਹ ਬੱਚੀ ਹੈ ਜਸਜੀਤ ਕੌਰ ਜੋ ਸੰਗਤ ਨਾਲ ਉਸ ਵਲੋਂ ਕੀਤੇ ਸਹਿਜ ਪਾਠ ਦਾ ਅਨੁਭਵ ਸਾਂਝਾ ਕਰ ਰਹੀ ਹੈ। ਸਹਿਜ ਪਾਠ ਤੋਂ ਭਾਵ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜੇ ਸਹਿਜੇ ਅਤੇ ਵਿਚਾਰ ਸਹਿਤ ਕੀਤਾ ਗਿਆ ਪਾਠ। ਦਰਅਸਲ ਇਹੀ ਹੈ ਬਾਣੀ ਦੇ ਪਾਠ ਦਾ ਨੀਯਮ ਅਤੇ ਹਰ ਇੱਕ ਗੁਰਸਿੱਖ ਵਾਸਤੇ ਜ਼ਰੂਰੀ ਵੀ ਹੈ ਕਿ ਉਸ ਦੇ ਜੀਵਨ ਵਿੱਚ ਇੱਕ ਸਹਿਜ ਪਾਠ ਹਰ ਸਮੇਂ ਚਾਲੂ ਰਵੇ। ਫ਼ਿਰ ਇਹ ਪਾਠ ਭਾਂਵੇਂ ਪੋਥੀਂਆਂ, ਸ਼ਬਦਾਰਥ ਜਾਂ ਦਰਪਣ ਰਾਹੀਂ ਕੀਤਾ ਜਾਵੇ।Image result for sehaj path ਬਾਣੀ ਦਾ ਸੰਬੰਧ ਸਾਡੇ ਜੀਵਨ ਦੀ ਸੰਭਾਲ ਨਾਲ ਹੈ ਅਤੇ ਭੇਟਾ ਦੇਕੇ ਪਾਠ ਕਰਵਾ ਲੈਣ ਨਾਲ ਸਾਡੇ ਜੀਵਨ ਦੀ ਇਹ ਲੋੜ ਪੂਰੀ ਨਹੀਂ ਹੁੰਦੀ। ਬਾਣੀ ਦਾ ਮਕਸਦ ਹੀ ਬਾਣੀ ਸਿਖਿਆ ਨੂੰ ਜੀਵਨ ਵਿਚ ਲਿਆਉਣਾ ਹੈ। ਵਿਦਵਾਨਾਂ ਅਨੁਸਾਰ ਅਖੰਡ ਪਾਠ ਵਾਲੀ ਪਰੀਪਾਟੀ ਨੇ ਗੁਰੂਦਰ ਅੰਦਰ ਉਦੋਂ ਪ੍ਰਵੇਸ਼ ਕੀਤਾ ਜਦੋਂ ਪੰਥ ਬੇਅੰਤ ਭੀੜਾ ਵਿਚ ਫਸਿਆ ਪਿਆ ਸੀ। ਟਿਕਾਣਾ ਬਹੁਤਾ ਕਰਕੇ ਸ਼ਹਿਰਾਂ ਤੋਂ ਦੂਰ, ਜਥਿਆਂ ਦੀ ਸ਼ਕਲ ਵਿਚ, ਜੰਗਲਾਂ, ਮਾਰੂਥਲਾਂ ਅਤੇ ਪਹਾੜਾਂ ਵਿੱਚ ਹੁੰਦਾ ਸੀ। ਪੰਥ ਕਿੱਧਰੇ ਅਪਣੇ ਮੂਲ ਤੋਂ ਹੀ ਨਾ ਟੁੱਟ ਜਾਏ, ਪੰਥਕ ਆਗੂਆਂ ਨੇ ਵਕਤੀ ਤੌਰ ਤੇ ਪਾਠ ਦਾ ਇਹ ਨਿਯਮ ਅਪਣਾਇਆ। ਜਿੱਥੇ ਕਿੱਥੇ ਟਿਕਾਣਾ ਬਣਦਾ, ਅਰੰਭ ਤੋਂ ਅੰਤ ਤੀਕ ਲਗਾਤਾਰ ਪਾਠ ਕਰ ਲਿਆ ਜਾਂਦਾ। ਉਸ ਪਾਠ ਦੇ ਕਰਨ ਵਿਚ ਸਮੇਂ ਦੀ ਕੋਈ ਸੀਮਾਂ ਨਹੀਂ ਸੀ ਹੁੰਦੀ। ਇਸ ਤਰ੍ਹਾਂ ਸੰਪੂਰਨ ਬਾਣੀ ਨਾਲ ਸਾਂਝ ਅਤੇ ਬਾਣੀ ਦਾ ਸਤਿਕਾਰ, ਦੋਵੇਂ ਗੱਲਾਂ ਬਣੀਆਂ ਰਹਿੰਦੀਆਂ।
ਉਹ ਲੋਕ, ਬਾਣੀ ਦਾ ਪਾਠ ਆਪਣੇ ਨਾਮ-ਅਭਿਆਸ ਅਤੇ ਜੀਵਨ ਦੀ ਕਮਾਈ ਵਾਸਤੇ ਆਪ ਕਰਦੇ ਸਨ। ਉਹ ਜਾਣਦੇ ਸਨ ਕਿ ਬਾਣੀ ਅਨੁਸਾਰ ਜੀਣਾਂ ਹੀ ਸਿਖ ਦੇ ਜੀਵਨ ਦੀ ਅਸਲੀ ਖੁਰਾਕ ਹੈ ਅਤੇ ਸੰਪੂਰਣ ਬਾਣੀ ਹੀ ਪਾਤਸ਼ਾਹ ਵਲੋਂ ਸੰਗਤਾਂ ਵਾਸਤੇ ਹੁਕਮ ਰੂਪ ਹੈ। ਇਸ ਵਾਸਤੇ ਉਹ ਬਾਣੀ ਨੂੰ ਸਮਝ-ਵਿਚਾਰ ਕੇ ਪੜ੍ਹਦੇ ਅਤੇ ਦੂਜਿਆਂ ਨਾਲ ਉਸਨੂੰ ਸਾਂਝਾ ਕਰਦੇ ਸਨ। ਪੈਸੇ, ਭੇਟਾ ਦੇ ਕੇ ਪੇਸ਼ਾਵਰ ਪਾਠੀਆਂ ਤੋਂ ਪਾਠ ਨਹੀਂ ਸਨ ਕਰਵਾਏ ਜਾਂਦੇ ਅਤੇ ਨਾ ਹੀ ਉਸ ਵੱਕਤ ਅਜੇਹੇ ਪੇਸ਼ਾਵਰ ਪਾਠੀਆਂ ਦਾ ਪੰਥ ਵਿਚ ਕੋਈ ਨੀਯਮ ਹੀ ਸੀ। ਅਸਲ ਵਿਚ ਉਸ ਵਕਤ ਸਾਡੇ ਆਗੂ ਬੜੇ ਸੂਝਵਾਨ ਸਨ, ਜੇਕਰ ਅਜਿਹਾ ਨਾ ਕਰਦੇ ਤਾਂ ਬਾਣੀ ਦੇ ਕੁਝ ਅੰਗਾਂ ਤੋਂ ਸਿਵਾ ਗੁਰੂ ਕੀਆਂ ਸੰਗਤਾਂ ਸੰਪੂਰਣ ਬਾਣੀ ਪ੍ਰਵਾਹ ਤੋਂ ਅਣਜਾਣ ਹੀ ਰਹਿ ਜਾਂਦੀਆਂ।Image result for sehaj path ਪੰਥ ਦੇ ਮਹਾਨ ਵਿਦਵਾਨ ਭਾਈ ਕ੍ਹਾਨ ਸਿੰਘ ਜੀ ਨਾਭਾ ਨੇ ਵੀ ਇਸ ਗਲ ਨੂੰ ਇਸੇ ਤਰ੍ਹਾਂ ਹੀ ਬਿਆਨਿਆ ਹੈ। ਉਨ੍ਹਾਂ ਅਨੁਸਾਰ ਵੀ ਪੰਥ ਵਿਚ ਅਖੰਡ ਪਾਠ ਦਾ ਆਰੰਭ ਕੇਵਲ ਹਾਲਾਤ ਅਤੇ ਸਮੇਂ ਦੀ ਮਜਬੂਰੀ ਅਤੇ ਇਕ ਵਕਤੀ ਲੋੜ ਸੀ। ਪੁਰਾਤਨ ਸਮੇਂ ਅਜ ਵਾਂਙ ਕਿਸੇ ਪ੍ਰਕਾਰ ਦੇ ਬ੍ਰਾਹਮਣੀ ਵਹਿਮ ਭਰਮ, ਜੋਤਾਂ-ਨਾਰੀਅਲ, ਕੁੰਭ ਜਾਂ ਮੱਧ ਵਾਲੇ ਬਖੇੜੇ ਨਹੀਂ ਸਨ। ਸਮੁੱਚੀ ਬਾਣੀ ਨਾਲ, ਪੰਥ ਦੀ ਸਾਂਝ ਕਾਇਮ ਰਹਿ ਸਕੇ, ਇਸ ਪਿੱਛੇ ਕੇਵਲ ਇਹੀ ਸੋਚ ਸੀ। ਉਸ ਸੋਚ ਦੀ ਜਿੱਤਨੀ ਵੀ ਪ੍ਰਸ਼ੰਸਾ ਕੀਤੀ ਜਾ ਸਕੇ, ਘੱਟ ਹੈ।

Related Articles

Back to top button