Health

ਧੁੰਨੀ ਵਿਚ ਤੇਲ ਲਗਾਉਣ ਦੇ ਫਾਇਦੇ | Oiling Belly Button Benefits

ਧੁੰਨੀ ਜਿਸਨੂੰ ਨਾਭੀ ਵੀ ਕਿਹਾ ਜਾਂਦਾ ਹੈ ਇਹ ਸਾਡੇ ਸਰੀਰ ਦਾ ਸੈਂਟਰ ਪੁਆਇੰਟ ਹੁੰਦਾ ਹੈ ਜਿਸ ਨਾਲ ਸਾਡੇ ਸਰੀਰ ਦੇ ਸਾਰੇ ਨਰਵਸ ਜੁੜੇ ਹੁੰਦੇ ਹਨ। ਜੇਕਰ ਧੁੰਨੀ ‘ਤੇ ਤੇਲ ਲਗਾਇਆ ਜਾਵੇ ਤਾਂ ਇਸ ਦਾ ਅਸਰ ਸਾਡੇ ਚਿਹਰੇ ਦੇ ਨਾਲ-ਨਾਲ ਸਾਡੇ ਸਰੀਰ ‘ਤੇ ਵੀ ਪੈਂਦਾ ਹੈ, ਜਿਸ ਨਾਲ ਕਈ ਸਮੱਸਿਆਵਾਂ ਦਾ ਹਲ ਆਸਾਨੀ ਨਾਲ ਨਿਕਲ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਹੀ ਤੇਲ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਧੁੰਨੀ ‘ਤੇ ਲਗਾਉਣ ਨਾਲ ਸਿਹਤ ਅਤੇ ਖੂਬਸੂਰਤੀ ਸਬੰਧੀ ਵੱਖ-ਵੱਖ ਫਾਇਦੇ ਮਿਲਦੇ ਹਨ।1. ਨਾਰੀਅਲ ਤੇਲ ਅੱਖਾਂ ‘ਚ ਸੁੱਕਾਪਨ, ਕਮਜ਼ੋਰੀ ਜਾਂ ਵਾਲਾਂ ਦੇ ਰੁਖੇਪਨ ਤੋਂ ਪ੍ਰੇਸ਼ਾਨ ਹੋ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਦੀਆਂ 3 ਤੋਂ 7 ਬੂੰਦਾਂ ਧੁੰਨੀ ‘ਚ ਪਾਓ ਅਤੇ ਇਸ ਨੂੰ ਧੁੰਨੀ ਦੇ ਆਲੇ-ਦੁਆਲੇ ਦੇ ਹਿੱਸਿਆਂ ‘ਤੇ ਗੋਲਾਈ ‘ਚ ਫੈਲਾਓ। ਇਸ ਨਾਲ ਚਮੜੀ ਅਤੇ ਵਾਲਾਂ ‘ਚ ਚਮਕ ਆਵੇਗੀ ਅਤੇ ਨਾਲ ਹੀ ਅੱਖਾਂ ਦੀਆਂ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ। 2. ਅਰੰਡੀ ਦਾ ਤੇਲ ਰੋਜ਼ਾਨਾ ਸੌਣ ਤੋਂ ਪਹਿਲਾਂ ਧੁੰਨੀ ‘ਤੇ 3 ਤੋਂ 7 ਬੂੰਦਾਂ ਅਰੰਡੀ ਦੇ ਤੇਲ ਦੀਆਂ ਪਾਓ ਅਤੇ ਉਸ ਦੇ ਆਲੇ-ਦੁਆਲੇ ਫੈਲਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਨਾਲ ਗੋਡਿਆਂ ਦਾ ਦਰਦ ਦੂਰ ਹੋਵੇਗਾ। 3. ਨਿੰਮ ਦਾ ਤੇਲ What Is The Best Cooking Oil For Your Heart? - Heart Foundation
ਜ਼ਿਆਦਾਤਰ ਲੋਕ ਚਿਹਰੇ ‘ਤੇ ਵਾਰ-ਵਾਰ ਪਿੰਪਲਸ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ। ਮੁਹਾਸਿਆਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਨਿੰਮ ਦੇ ਤੇਲ ਦੀਆਂ 3-7 ਬੂੰਦਾਂ ਨੂੰ ਧੁੰਨੀ ‘ਚ ਪਾ ਕੇ ਸੌ ਜਾਓ। ਕੁਝ ਹੀ ਦਿਨਾਂ ‘ਚ ਫਰਕ ਨਜ਼ਰ ਆਉਣ ਲੱਗੇਗਾ। 4. ਬਾਦਾਮ ਦਾ ਤੇਲ ਜੇਕਰ ਤੁਹਾਡੇ ਚਿਹਰੇ ‘ਤੇ ਗਲੋ ਨਹੀਂ ਹੈ ਤਾਂ ਰੋਜ਼ਾਨਾ ਸੌਣ ਤੋਂ ਪਹਿਲਾਂ ਧੁੰਨੀ ‘ਤੇ ਬਾਦਾਮ ਦਾ ਤੇਲ ਲਗਾਓ। ਇਸ ਨਾਲ ਚਮੜੀ ਚਮਕਦਾਰ ਅਤੇ ਸਾਫ ਹੋਵੇਗੀ। ਇਸ ਤੇਲ ‘ਚ ਵਿਟਾਮਿਨ ਈ ਦੀ ਮਾਤਰਾ ਕਾਫੀ ਹੁੰਦੀ ਹੈ, ਜਿਸ ਨਾਲ ਅੱਖਾਂ ਅਤੇ ਦਿਮਾਗ ਦੋਂਵੇ ਹੀ ਹੈਲਦੀ ਰਹਿੰਦੇ ਹਨ।

Related Articles

Back to top button