Punjab

ਧੀ ਦਾ ਇਸ ਤਰੀਕੇ ਨਾਲ ਵਿਆਹ ਕਰਨ ਦੀ ਹਿੰਮਤ ਵੀ ਕਿਸੇ ਕਿਸੇ ਕੋਲ ਹੀ ਹੋ ਸਕਦੀ | Surkhab Tv

ਜਿੱਥੇ ਅੱਜ ਅਜੋਕੇ ਸਮੇਂ ਦੇ ਵਿੱਚ ਲੜਕੇ ਅਤੇ ਲੜਕੀਆਂ ਆਪਣੇ ਵਿਆਹ ਕਰਵਾਉਣ ਤੋਂ ਪਹਿਲਾਂ ਵੱਡੇ ਪੱਧਰ ਤੇ ਖਰਚ ਕਰਕੇ ਵਿਆਹ ਨੂੰ ਯਾਦਗਾਰੀ ਬਣਾਉਣ ਲਈ ਪ੍ਰੀ ਵੈਡਿੰਗ ਕਰਵਾ ਕੇ ਮਾਪਿਆਂ ਦਾ ਲੱਖਾਂ ਰੁਪਏ ਖਰਚ ਦਿੰਦੇ !ਪਰ ਦੂਸਰੇ ਪਾਸੇ ਕੁਝ ਲੜਕੇ ਅਤੇ ਲੜਕੀਆ ਅਜਿਹੇ ਵੀ ਹੁੰਦੇ ਹਨ ਜੋ ਆਪਣੇ ਵਿਆਹ ਨੂੰ ਸਮਾਜ ਸੇਵਾ ਦੇ ਰੂਪ ਚ ਕਰਵਾ ਕੇ ਦੂਸਰੇ ਲਈ ਪ੍ਰੇਰਨਾ ਦਾਇਕ ਬਣਦੇ ਹਨ ਅਜਿਹੀ ਹੀ ਇੱਕ ਮਿਸਾਲ ਪੈਦਾ ਕੀਤੀ ਹੈ ਨਿਰਵੈਰ ਸਿੰਘ ਖਾਲਸਾ (ਲਲਿਹਾਂਦੀ) ਦੀ ਸਪੁੱਤਰੀ ਕੋਮਲਪ੍ਰੀਤ ਕੌਰ ਲਲਿਹਾਂਦੀ ਅਤੇ ਅੰਗਰੇਜ ਸਿੰਘ ਸਾਰੰਗੜਾ ਦੇ ਸਪੁੱਤਰ ਅਜਾਦਬੀਰ ਸਿੰਘ ਨੇ ਆਪਣੇ ਵਿਆਹ ਨੂੰ ਅਨੋਖੇ ਤਰੀਕੇ ਨਾਲ ਕਰਵਾ ਕੇ ਯਾਦਗਾਰੀ ਵਿਆਹ ਵਜੋਂ ਸਥਾਪਤ ਕਰਕੇ ਦਿਖਾਇਆ ਹੈ ਇਸ ਮੌਕੇ ਤੇ ਲੜਕੀ How Patriarchy Dictates When An Indian Girl Is 'Ready For Marriage ...ਕੋਮਲਪ੍ਰੀਤ ਕੌਰ ਨੇ ਕਿਹਾ ਕਿ ਉਸ ਦੀ ਦਿਲੀ ਤੁਮੰਨਾ ਸੀ ਕਿ ਉਹ ਵਿਆਹ ਨੂੰ ਪੂਰਨ ਗੁਰਮਰਿਯਾਦਾ ਅਨੁਸਾਰ ਬਿਲਕੁਲ ਸਾਦੇ ਤਰੀਕੇ ਨਾਲ ਕਰਵਾਏਗੀ ਅਤੇ ਵਿਆਹ ਤੋਂ ਤਿੰਨ ਦਿਨ ਪਹਿਲਾਂ ਖ਼ੂਨਦਾਨ ਅਤੇ ਅੱਖਾਂ ਦਾ ਆਪ੍ਰੇਸ਼ਨ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਲੜਕੀ ਕੋਮਲਪ੍ਰੀਤ ਕੌਰ ਅਤੇ ਲੜਕੇ ਅਜਾਦਬੀਰ ਸਿੰਘ ਨੇ ਕੀਤਾ ਵਿਆਹ ਵਾਲੇ ਦਿਨ ਬਰਾਤ ਲੈ ਕੇ ਪੁੱਜੇ ਲੜਕੇ ਅਜਾਦਬੀਰ ਸਿੰਘ ਨੇ ਕਿਹਾ ਕਿ ਸਾਨੂੰ ਵਿਆਹਾਂ ਤੇ ਕੀਤੇ ਜਾਣ ਵਾਲੇ ਫਜੂਲ ਖਰਚਿਆਂ ਨੂੰ ਘਟਾਉਣਾ ਚਾਹੀਦਾ ਹੈ ਅਤੇ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ।

Related Articles

Back to top button