Punjab

ਦੇਵਤਾ ਸੀ ਪਾਣੀ ਜੋ ਕਦੇ,ਅੱਜਕਲ ਬੰਦੇ ਮਾਰਦਾ, Panjab Water Polluted after Floods

ਜਲ ਹੀ ਜੀਵਨ ਹੈ’ ਇਹ ਇਕ ਅਟਲ ਸਚਾਈ ਹੈ।ਪਾਣੀ ਬਿਨਾਂ ਤਾਂ ਜੀਵਣ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਮਨੁਖੀ ਸਰੀਰ ਵਿਚ ਵੀ ਹਡੀਆਂ ਅਤੇ ਮਾਸ ਸਮੇਤ 80% ਪਾਣੀ ਹੈ।ਗੁਰਬਾਣੀ ਵਿਚ ਵੀ ਗੁਰੂ ਸਾਹਿਬ ਨੇ ਪਾਣੀ ਮਹਤਤਾ ਨੂੰ ਬਿਆਨ ਕਰਦਿਆਂ ਲਿਖਿਆ ਹੈ, ਠਪਹਿਲਾਂ ਪਾਣੀ ਜੀਓ ਹੈ,ਜਿਤੁ ਹਰਿਆ ਸਭ ਕੋਇ’’ ਗੁਰੂ ਸਾਹਿਬ ਨੇ ਪਾਣੀ ਨੂੰ ਪਿਤਾ ਦਾ ਦਰਜਾ ਦੇਕੇ ਠਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਰਾਹੀਂ ਇਸਦੀ ਜੀਵਣ ਪ੍ਰਤੀ ਜਰੂਰਤ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਮਨੁਖ ਨੇ ਲਾਲਚਵਸ ਕੁਦਰਤੀ ਦਾਤਾਂ ਨੂੰ ਬੇਰਹਿਮੀ ਨਾਲ ਖਤਮ ਕਰਨ ਅਤੇ ਪ੍ਰਦੂਸ਼ਿਤ ਕਰਨ ਚ ਕੋਈ ਕਸਰ ਬਾਕੀ ਨਹੀਂ ਛਡੀ।ਵਿਤੋਂ ਬਾਹਰ ਇਛਾਵਾਂ ਦੀ ਪੂਰਤੀ ਲਈ ਹਰ ਜਾਇਜ ਨਜਾਇਜ਼ ਹਰਬਾ ਵਰਤਿਆ।ਫੈਕਟਰੀਆਂ ਦਾ ਰਸਾਇਣ ਭਰਪੂਰ ਪਾਣੀ,ਰਸਾਇਣਕ ਪਦਾਰਥਾਂ ਦੀ ਲੋੜੋਂ ਵਧ ਵਰਤੋਂ, ਸੀਵਰੇਜ ਦਾ ਬਿਨਾਂ ਸ਼ੁਧੀਕਰਣ ਤੋਂ ਪਾਣੀ,ਧੂੰਆਂ, ਖਾਦਾਂ, ਕੀੜੇ ਮਾਰ ਦਵਾਈਆਂ, ਵਾਹਨਾਂ ਦਾ ਧੂੰਆਂ ਆਦਿ ਨੇ ਸਾਡੇ ਵਾਤਾਵਰਨ, ਪਾਣੀ ਅਤੇ ਧਰਤੀ ਨੂੰ ਪ੍ਰਦੂਸ਼ਿਤ ਕਰ ਦਿਤਾ ਹੈ।ਸਿਟੇ ਵਜੋਂ ਅਸੀਂ ਆਪਣੀ ਖੁਸ਼ਹਾਲ ਜਿੰਦਗੀ ਜਿਉਣ ਦੇ ਲਾਲਚ ਆਪਣੀ ਮੌਤ ਆਪ ਸਹੇੜ ਕੇ ਭਵਿਖ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਖਤਰਾ ਪੈਦਾ ਕਰ ਦਿਤਾ ਹੈ। ਪਾਣੀ ਬਿਨਾਂ ਜੀਵਨ ਦੀ ਹੋਂਦ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ,ਪਰ ਅਸੀਂ ਪਾਣੀ ਨੂੰ ਜ਼ਹਿਰੀਲਾ ਕਰਕੇ ਖਾਤਮੇ ਦੀ ਹਦ ਤੇ ਲੈ ਆਂਦਾ ਹੈ। ਪੰਜਾਬ ਵਿਚ ਪਾਣੀ ਦਾ ਸੰਕਟ ਦਿਨੋਂ ਦਿਨ ਗੰਭੀਰ ਹੁੰਦਾ ਜਾ ਰਿਹਾ ਹੈ।ਪਿਛਲੇ ਕਈ ਦਹਾਕਿਆਂ ਤੋਂ ਹਰੀ ਕ੍ਰਾਂਤੀ ਦੀ ਆੜ ਹੇਠ ਧਰਤੀ ਹੇਠਲੇ ਪਾਣੀ ਨੂੰ ਬੇਰੋਕ ਕਢ ਕੇ ਆਪਣਾ ਸੋਮਾ ਖਤਮ ਕਰ ਲਿਆ ਹੈ।।ਧਰਤੀ ਉਤੇ 70.8% ਪਾਣੀ ਦੀ ਮਾਤਰਾ ਮੌਜੂਦ ਹੈ।Image result for punjab waterਇਸਦਾ 97.5% ਹਿਸਾ ਖਾਰੇ ਪਾਣੀ ਦੇ ਰੂਪ ਚ ਸਮੁੰਦਰਾਂ ਚ,1.5% ਪਹਾੜਾਂ ਤੇ ਗਲੇਸ਼ੀਅਰ ਦੇ ਰੂਪ ਚ ਅਤੇ ਸਿਰਫ 1% ਪੀਣਯੋਗ ਪਾਣੀ ਨਦੀਆਂ, ਝਰਨਿਆਂ ਅਤੇ ਧਰਤੀ ਹੇਠ ਹੈ।।ਇਸ 1% ਪੀਣਯੋਗ ਪਾਣੀ ਦਾ 60% ਉਦਯੋਗਾਂ ਅਤੇ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ,ਜਦਕਿ 40% ਘਰੇਲੂ ਲੋੜਾਂ ਲਈ ਵਰਤੋਂ ਚ ਆਉਂਦਾ ਹੈ।।ਧਰਤੀ ਹੇਠਲੇ ਪਾਣੀ ਵਿਚ ਤੇਜ਼ਾਬੀ ਤਤਾਂ ਫਲੋਰਾਈਡ, ਯੂਰੇਨੀਅਮ, ਪਾਰਾ, ਕੈਲਸ਼ੀਅਮ, ਮੈਗਨੀਸ਼ੀਅਮ, ਆਰਸੈਨਿਕ, ਸਾਲਟ, ਕਾਰਬੋਨੇਟਸ, ਸਲਫੇਟਸ, ਨਾਈਟਰੇਟਸ, ਪਾਰਾ ਆਦਿ ਦੀ ਬਹੁਤਾਤ ਨੇ ਪਾਣੀ ਨੂੰ ਤੇਜ਼ਾਬੀ ਹੀ ਨਹੀਂ ਬਣਾਇਆ ਬਲਕਿ ਨਾਪੀਣਯੋਗ ਕਰ ਦਿਤਾ ਹੈ।।ਜੇਕਰ ਅੰਕੜਿਆਂ ਤੇ ਗੌਰ ਕਰੀਏ ਤਾਂ 1984 ਵਿਚ ਪੰਜਾਬ ਦੇ ਸਿਰਫ 53 ਬਲਾਕਾਂ ਦਾ ਪਾਣੀ ਦੂਸ਼ਿਤ ਕਰਾਰ ਦਿਤਾ ਗਿਆ ਸੀ।ਪਰ 1995 ਚ ਗਿਣਤੀ 84 ਦਾ ਅੰਕੜਾ ਪਾਰ ਕਰ ਗਈ ਸੀ ਅਤੇ 2008 ਵਿਚ ਇਹ ਗਿਣਤੀ ਵਧਕੇ 108 ਹੋ ਗਈ ਸੀ।। ਉਸ ਵੇਲੇ 138 ਬਲਾਕਾਂ ਚੋਂ 108 ਬਲਾਕਾਂ ਦਾ ਪਾਣੀ ਨਾਪੀਣਯੋਗ ਹੋ ਗਿਆ ਸੀ।ਇਹ ਸਾਰੇ ਬਲਾਕ ਠਡਾਰਕ ਜ਼ੋਨਠ ਕਰਾਰ ਦੇ ਦਿਤੇ ਗਏ ਸਨ।ਪਰ ਹੁਣ 147 ਬਲਾਕ ਹੀ ਡਾਰਕ ਜ਼ੋਨ ਚ ਹਨ।ਕਿਉਂਕਿ ਔਸਤਨ 200 ਫੁਟ ਤਕ ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ।ਇਸ ਨਾਲ ਪੀਣਯੋਗ ਪਾਣੀ ਦੀ ਗੰਭੀਰ ਸਮਸਿਆ ਖੜੀ ਹੋ ਗਈ ਹੈ।।1980 ਵਿਚ ਪੰਜਾਬ ਦੇ ਕੇਵਲ 3712 ਪਿੰਡ ਅਸ਼ੁਧ ਪਾਣੀ ਦੀ ਸਮਸਿਆ ਨਾਲ ਪੀੜਤ ਸਨ, ਪਰ ਹੁਣ ਪੰਜਾਬ ਦੇ 12581 ਚੋਂ 11849 ਪਿੰਡ ਤੇਜ਼ਾਬੀ ਕਾਰਕਾਂ ਨਾਲ ਦੂਸ਼ਿਤ ਪਾਣੀ ਦੀ ਸਮਸਿਆ ਨਾਲ ਜੂਝ ਰਹੇ ਹਨ।।ਵਿਗਿਆਨ ਅਤੇ ਵਾਤਾਵਰਣ ਸਟੱਡੀ ਅਤੇ ਪੀ ਜੀ ਆਈ ਚੰਡੀਗੜ੍ਹ ਦੇ ਸਰਵੇਖਣ ਅਨੁਸਾਰ ਖੇਤੀਬਾੜੀ ਦੀ ਪੈਦਾਵਾਰ ਵਧਾਉਣ ਲਈ ਵਰਤੇ ਜਾਂਦੇ ਕੀਟ ਨਾਸ਼ਕ ਅਤੇ ਰਸਾਇਣਾਂ ਦਾ ਅਸਰ ਸਾਡੇ ਖਾਧ ਪਦਾਰਥਾਂ ਅਤੇ ਪਾਣੀ ਚ ਤੇਜ਼ਾਬੀ ਤਤਾਂ ਦੀ ਮਾਤਰਾ ਲਿਮਟ ਤੋਂ ਬਹੁਤ ਜਿਆਦਾ ਹੈ।।ਮਨੁਖੀ ਖੂਨ ਦੇ ਟੈਸਟਾਂ ਚ ਵੀ ਕੀਟਨਾਸ਼ਕ ਦਵਾਈਆਂ ਦੇ ਤਤ ਪਾਏ ਗਏ ਹਨ।ਸਿਟੇ ਵਜੋਂ ਹੈਪੈਟਾਈਟਸ, ਮੈਸਟਰੌਨਿਕਸ,ਜੋੜ ਦਰਦ, ਦਮਾ,ਕੈਂਸਰ, ਖਾਂਸੀ ਆਦਿ ਨਾਮੁਰਾਦ ਬਿਮਾਰੀਆਂ ਨੇ ਪੰਜਾਬੀਆਂ ਨੂੰ ਆਪਣੀ ਜਕੜ ਚ ਲੈ ਲਿਆ ਹੈ।ਦਿਲ ਕੰਬਾਊ ਰਿਪੋਰਟਾਂ ਦੇ ਬਾਵਜੂਦ ਵੀ ਸਭ ਵਡੀ ਤਰਾਸਦੀ ਇਹ ਹੈਕਿ ਲੋਕ ਇਹ ਅਸ਼ੁਧ ਪਾਣੀ ਪੀ ਰਹੇ ਹਨ। ਪਾਣੀ ਵਿਚ ਤੇਜ਼ਾਬੀ ਅਸ਼ੁਧੀਆਂ ਦਾ ਕਾਰਨ ਫੈਕਟਰੀਆਂ ਦਾ ਤੇਜ਼ਾਬੀ ਪਾਣੀ, ਖੇਤੀਬਾੜੀ ਚ ਤੇਜ਼ਾਬੀ ਖਾਦਾਂ ਅਤੇ ਪੈਸਟੀਸਾਈਡ ਦੀ ਜਰੂਰਤ ਤੋਂ ਵਧ ਵਰਤੋਂ ਨੇ ਪੀਣ ਵਾਲੇ ਪੀਣ ਪਾਣੀ ਦੀ ਹਾਲਤ ਤਰਸਯੋਗ ਬਣਾ ਦਿਤੀ ਹੈ।ਇਸਦੇ ਬਾਵਜੂਦ ਵੀ ਇਹ ਵਰਤਾਰਾ ਅਤੇ ਮਨੁਖੀ ਜ਼ਿੰਦਗੀ ਨਾਲ ਖਿਲਵਾੜ ਲਗਾਤਾਰ ਜ਼ਾਰੀ ਹੈ। ਦੂਸਰੇ ਪਾਸੇ ਧਰਤੀ ਹੇਠਲੇ ਪਾਣੀ ਦਾ ਪਧਰ ਲਗਾਤਾਰ ਗਿਰ ਰਿਹਾ ਹੈ।ਅੰਕੜਿਆਂ ਤੇ ਨਜ਼ਰ ਮਾਰੀਏ ਤਾਂ 1973 ਚ ਪੰਜਾਬ ਦਾ ਸਿਰਫ 3% ਖੇਤਰ ਚ ਧਰਤੀ ਥਲੇ ਪਾਣੀ ਦਾ ਪਧਰ 10 ਮੀਟਰ ਸੀ ,1989 ਚ ਇਹ 14.9%, 1992 ਚ 20%, 2000 ਚ 53%, 2002 ਚ 76% ,2004 ਚ 90% ਪਹੁੰਚ ਗਿਆ ਸੀ ਅਤੇ ਜੋ ਹੁਣ 100% ਹੋ ਗਿਆ ਹੈ।। ਹੁਣ ਪੂਰੇ ਪੰਜਾਬ ਚ ਪਾਣੀ ਦਾ ਪਧਰ ਔਸਤਨ 21 ਮੀਟਰ ਤੋਂ ਵੀ ਜਿਆਦਾ ਹੈ।ਪਹਿਲਾਂ ਪਾਣੀ ਖੂਹਾਂ ਚੋਂ ਮੁਕਿਆ ,ਫੇਰ ਨਲਕਿਆਂ ਦੀ ਪਹੁੰਚ ਤੋਂ ਦੂਰ ਹੋਇਆ।ਲੋਕਾਂ ਨੇ 50 ਫੁਟ ਡੂੰਘੀਆਂ ਖੂਹੀਆਂ ਚ ਟਿਊਬਵੈਲ ਚਲਾਏ ,ਅੰਤ ਸਭ ਵਿਅਰਥ।ਫਿਰ ਸਬਮਰਸੀਬਲ ਮੋਟਰਾਂ ਦਾ ਦੌਰ ਸ਼ੁਰੂ ਹੋਇਆ ,ਅੰਤ ਕਦੋ ਤਕ ਇਹ ਪਾਣੀ ਕਢਣਗੀਆਂ।ਅਖੀਰ ਹੋਰਨਾਂ ਸਾਧਨਾਂ ਵਾਂਗ ਇਕ ਦਿਨ ਪਾਣੀ ਇਹਨਾਂ ਦੁ ਪਹੁੰਚ ਵਿਚ ਵੀ ਨਹੀਂ ਰਹੇਗਾ।Image result for punjab water ਕੰਢੀ ਏਰੀਏ ਅਤੇ ਪਟਿਆਲਾ ਜਿਲ੍ਹੇ ਦੇ ਘਗਰ ਨਾਲ ਲਗਦੇ ਇਲਾਕਿਆਂ ਦੀ ਸਥਿਤੀ ਹੋਰ ਵੀ ਗੰਭੀਰ ਹੈ।।ਪਟਿਆਲਾ ਜਿਲ੍ਹੇ ਦੇ ਬਨੂੜ ਖੇਤਰ, ਬਲਾਕ ਘਨੌਰ ,ਭੁਨਰਹੇੜੀ ,ਸਮਾਣਾ ਅਤੇ ਪਾਤੜਾਂ ਬਲਾਕਾਂ ਚ ਪੰਜ ਦਰਾ, ਸਤਲੁਜ ਯਮੁਨਾ ਲਿੰਕ ਨਹਿਰ ਅਤੇ ਘਗਰ ਨੇ ਧਰਤੀ ਹੇਠਲੇ ਪਾਣੀ ਨੂੰ ਤੇਜ਼ਾਬੀ ਅਸ਼ੁਧੀਆਂ ਨਾਲ ਭਰਪੂਰ ਕਰ ਦਿਤਾ ਹੈ, ਕਿਉਂਕਿ ਖਰੜ, ਮੋਹਾਲੀ ,ਪੰਚਕੂਲਾ, ਪ੍ਰਮਾਣੂ ,ਕਾਲਕਾ ,ਪਿੰਜੌਰ ਅਤੇ ਚੰਡੀਗੜ੍ਹ ਦਾ ਸੀਵਰੇਜ ਦਾ ਪਾਣੀ ਇਹਨਾਂ ਵਿਚ ਛਡਿਆ ਜਾ ਰਿਹਾ ਹੈ।।ਇਸ ਖੇਤਰ ਪਾਣੀ ਦਾ ਪਧਰ ਔਸਤਨ 50 ਮੀਟਰ ਹੈ ਅਤੇ ਧਰਤੀ ਹੇਠ ਪਾਣੀ ਵੀ ਬਹੁਤ ਘਟ ਹੈ।।ਕਿਸਾਨ ਆਪਣੀਆਂ ਫਸਲਾਂ ਨੂੰ ਸਿੰਜਣ ਲਈ ਇਹਨਾਂ ਚੋਂ ਤੇਜ਼ਾਬੀ ਪਾਣੀ ਚੁਕ ਕੇ ਵਰਤੋਂ ਚ ਲਿਆਉਂਦੇ ਹਨ,ਜਿਸ ਨਾਲ ਇਸਦਾ ਕੁਝ ਹਿਸਾ ਧਰਤੀ ਹੇਠ ਜਾਕੇ ਧਰਤੀ ਹੇਠਲੇ ਪਾਣੀ ਅਤੇ ਜਮੀਨ ਨੂੰ ਤੇਜ਼ਾਬੀ ਕਰ ਰਹੇ ਹਨ,ਜੋ ਇਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ।ਇਸ ਖੇਤਰ ਦੇ ਲੋਕ ਕੈਂਸਰ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਮਨੁਖਤਾ ਦਾ ਘਾਣ ਹੋ ਰਿਹਾ ਹੈ।

Related Articles

Back to top button