News

ਦੇਖ ਲਵੋ ਇਸ ਬੰਦੇ ਦੀ ਕਰਤੂਤ ਦੀ ਵੀਡੀਓ, ਅਗਲਾ ਨੰਬਰ ਤੁਹਾਡਾ ਵੀ ਹੋ ਸਕਦਾ ਹੈ

ਅੰਮ੍ਰਿਤਸਰ ਦੇ ਛੇਹਰਟਾ ਪੁਲੀਸ ਸਟੇਸ਼ਨ ਅਧੀਨ ਇਕ ਸੇਵਾ ਮੁਕਤ ਫੌਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜੋ ਬਾਬਾ ਬਣ ਕੇ ਜਨਤਾ ਵਿੱਚ ਵਿਚਰ ਰਿਹਾ ਸੀ। ਲੋਕਾਂ ਨੂੰ ਆਰਮੀ ਵਿੱਚ ਨੌਕਰੀ ਦਿਵਾਉਣ ਦੇ ਨਾਮ ਤੇ ਇਹ ਲੋਕਾਂ ਨਾਲ ਠੱਗੀਆਂ ਮਾਰਦਾ ਸੀ। ਇਸ ਦਾ ਨਾਮ ਭੁਪਿੰਦਰ ਸਿੰਘ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਬਾਬਾ ਭੁਪਿੰਦਰ ਸਿੰਘ ਨੂੰ ਰਾਜਸਥਾਨ ਦੇ ਅਲਵਰ ਤੋਂ 35 ਲੱਖ 52 ਹਜ਼ਾਰ ਰੁਪਏ ਨਕਦ ਅਤੇ ਕੁਝ ਗਹਿਣਿਆਂ ਸਮੇਤ ਫੜਿਆ ਹੈ। ਅੱਜ ਕੱਲ੍ਹ ਬੇਰੁਜ਼ਗਾਰੀ ਬਹੁਤ ਜਿਆਦਾ ਹੈ। ਲੋਕ ਰੁਜ਼ਗਾਰ ਦੀ ਭਾਲ ਵਿੱਚ ਥਾਂ ਥਾਂ ਭਟਕਦੇ ਰਹਿੰਦੇ ਹਨ। ਕਈ ਵਾਰ ਉਹ ਆਪਣੀ ਲੁਟਾਈ ਕਰਵਾ ਬੈਠਦੇ ਹਨ।ਸ਼ਾਤਰ ਦਿਮਾਗ ਵਾਲੇ ਲੋਕ ਭੋਲੇ ਭਾਲੇ ਲੋਕਾਂ ਨੂੰ ਰੁਜ਼ਗਾਰ ਦਿਵਾਉਣ ਦੇ ਨਾਮ ਤੇ ਉਨ੍ਹਾਂ ਦੀ ਲੁੱਟ ਕਰੀ ਜਾ ਰਹੇ ਹਨ। ਇਸ ਤਰ੍ਹਾਂ ਇਹ ਭੋਲੇ ਭਾਲੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਦੇ ਹਨ। ਭਾਵੇਂ ਇੱਕ ਦਿਨ ਆਪ ਪੁਲਿਸ ਦੇ ਧੱਕੇ ਚੜ੍ਹ ਹੀ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਛੇਹਰਟਾ ਪੁਲੀਸ ਥਾਣੇ ਵਿੱਚ ਸਾਹਮਣੇ ਆਇਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੇ ਮਿਤੀ 16 ਅਗਸਤ ਨੂੰ ਭੁਪਿੰਦਰ ਸਿੰਘ ਬਾਬਾ ਖਿਲਾਫ ਠੱਗੀ ਦਾ ਮਾਮਲਾ ਦਰਜ ਕੀਤਾ ਸੀ। ਇਹ ਵਿਅਕਤੀ ਆਰਮੀ ਵਿੱਚੋਂ ਲਾਂਸ ਨਾਇਕ ਦੇ ਅਹੁਦੇ ਤੋਂ ਸੇਵਾ ਮੁਕਤ ਹੋਇਆ ਹੈ। ਇਸ ਦੀ ਆਵਾਜ਼ ਸੁਰੀਲੀ ਸੀ ਅਤੇ ਇਸ ਨੂੰ ਜ਼ੁਬਾਨੀ ਗੁਰਬਾਣੀ ਯਾਦ ਸੀ।ਜਿਸ ਕਰਕੇ ਲੋਕ ਇਸ ਦੇ ਨਾਲ ਜੁੜਦੇ ਗਏ ਅਤੇ ਇਸ ਦੀ ਚੰਗੀ ਮਾਣ ਇੱਜ਼ਤ ਹੋਣ ਲੱਗੀ। ਇਸ ਗੱਲ ਦਾ ਫਾਇਦਾ ਚੁੱਕ ਕੇ ਇਹ ਵਿਅਕਤੀ ਲੋਕਾਂ ਨੂੰ ਆਰਮੀ ਵਿੱਚ ਰੁਜ਼ਗਾਰ ਦਿਵਾਉਣ ਦੇ ਨਾਮ ਤੇ ਠੱਗੀਆਂ ਮਾਰਨ ਲੱਗਾ। ਇਸ ਤੇ ਪਰਚਾ ਦਰਜ ਹੋਣ ਤੋਂ ਬਾਅਦ ਇਹ ਰਾਜਸਥਾਨ ਦੇ ਅਲਵਰ ਵਿੱਚ ਚਲਾ ਗਿਆ। ਪੁਲਿਸ ਨੇ ਉਥੋਂ ਇਸ ਨੂੰ ਫੜ ਲਿਆ ਹੈ। ਇਸ ਦੇ ਕਬਜ਼ੇ ਵਿੱਚੋਂ 35 ਲੱਖ 52 ਹਜ਼ਾਰ ਰੁਪਏ ਨਕਦ ਅਤੇ ਕੁਝ ਗਹਿਣੇ ਬਰਾਮਦ ਹੋਏ ਹਨ। ਲਗਭਗ ਵੀਹ ਵਿਅਕਤੀਆਂ ਨੇ ਇਸ ਖ਼ਿਲਾਫ਼ ਠੱਗੀ ਦੇ ਦੋਸ਼ ਲਗਾਏ ਹਨ। ਪੁਲਿਸ ਦੁਆਰਾ ਜਾਂਚ ਕੀਤੀ ਜਾ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button