Punjab
ਦੇਖੋ Toll Plaza ਤੇ ਅੱਧੀ ਰਾਤ ਦਾ ਮਹੌਲ, ਕਿਸਾਨਾਂ ਨੇ ਮੋਰਚੇ ਲਾ ਕੇ ਕਰਵਾ ਦਿੱਤੇ ਪਲਾਜੇ ਬੰਦ | Surkhab TV

3 ਖੇਤੀ ਕਾਨੂੰਨ ਖ਼ਿਲਾਫ਼ ਸੜਕਾਂ ‘ਤੇ ਮੋਰਚਾ ਲਗਾਉਣ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਹੁਣ ਆਪਣੀ ਰਣਨੀਤੀ ਵਿੱਚ ਬਦਲਾਅ ਕੀਤਾ ਹੈ,ਕੇਂਦਰ ਸਰਕਾਰ ‘ਤੇ ਹੋਰ ਦਬਾਅ ਬਣਾਉਣ ਦੇ ਲਈ ਕਿਸਾਨਾਂ ਨੇ ਕੌਮੀ ਸ਼ਾਹਰਾਹ ‘ਤੇ ਬਣੇ ਟੋਲ ਨੂੰ ਹੁਣ ਘੇਰਨਾ ਸ਼ੁਰੂ ਕਰ ਦਿੱਤਾ ਹੈ, ਪਠਾਨਕੋਟ-ਅੰਮ੍ਰਿਤਸਰ ਕੌਮੀ ਸ਼ਾਹਰਾਹ ‘ਤੇ ਬਣੇ ਲਦਪਾਲਵਾਂ ਟੋਲ ‘ਤੇ ਹੁਣ ਕਿਸਾਨਾਂ ਨੇ ਮੋਰਚਾ ਲਾ ਲਿਆ ਹੈ, ਕਿਸਾਨ ਸਾਂਝਾ ਮੋਰਚਾ ਵੱਲੋਂ ਟੋਲ ਨੂੰ ਪੂਰੀ ਤਰ੍ਹਾਂ ਨਾਲ ਘੇਰ ਲਿਆ ਹੈ ਅਤੇ ਟੋਲ ਟੈਕਸ ‘ਤੇ ਲੱਗਣ ਵਾਲੀਆਂ ਪਰਚੀਆਂ ਬੰਦ ਕਰ ਦਿੱਤੀਆਂ ਗਈਆਂ ਨੇ,ਬਿਨਾਂ ਟੋਲ ਟੈਕਸ ਦੇ ਕੇ ਲੋਕ ਆਪਣੀ ਮੰਜ਼ਲ ਵੱਲ ਵਧ ਰਹੇ ਨੇ