Punjab

ਦੇਖੋ ਹਾਈ ਕੋਰਟ ਦਾ ਫ਼ੈਸਲਾ ਇਸ ਸੰਸਥਾ ਦੀ ਹੋਵੇਗੀ ਅਵਾਰਾ ਪਸ਼ੂਆਂ ਦੀ ਜ਼ਿੰਮੇਵਾਰੀ

ਅਵਾਰਾ ਪਸ਼ੂ ਸੜਕਾਂ ਦੇ ਕਿਨਾਰੇ ਘੁੰਮਦੇ ਰਹਿੰਦੇ ਹਨ ਅਤੇ ਪਸ਼ੂਆਂ ਦੇ ਕਾਰਨ ਕਿਸੇ ਵੀ ਸਮੇਂ ਹੋਣ ਵਾਲੀਆਂ ਦੁਰਘਟਨਾਵਾਂ ਦੇ ਨਾਲ ਜੇ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਹੁਣ ਇਸ ਦੀ ਜਿੰਮੇਵਾਰੀ ਮਿਉਂਸਿਪਲ ਕਾਰਪੋਰੇਸ਼ਨ ਦੀ ਹੋਵੇਗੀ। ਹਰਿੰਦਰ ਸਿੰਘ ਲੱਖੋਵਾਲ ਨੇ ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਕਾਫੀ ਲੰਬੇ ਸਮੇਂ ਤੋਂ ਪੰਜਾਬ ਵਾਸੀਆਂ ਦੀ ਇਹ ਮੰਗ ਸੀ ਕਿ ਸਾਂਡ ਅਤੇ ਗਾਵਾਂ ਸੜਕਾਂ ਤੇ 24 ਘੰਟੇ ਅਵਾਰਾ ਘੁੱਮਦੇ ਹਨ।ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ ਜਦਕਿ ਆਮ ਜਨਤਾ ਗਊ ਟੈਕਸ ਦਿੰਦੀ ਹੈ ਫਿਰ ਵੀ ਇਸ ਜਨਤਾ ਨੂੰ ਸਰਕਾਰ ਵੱਲੋਂ ਕੋਈ ਰਾਹਤ ਨਹੀਂ ਦਿੱਤੀ ਜਾਂਦੀ । ਪਰ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਅਨੁਸਾਰ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂਆਂ ਦੀ ਜਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ।ਕਿਸੇ ਵੀ ਵਿਅਕਤੀ ਦੇ ਅਵਾਰਾ ਪਸ਼ੂਆਂ ਦੀ ਵਜ੍ਹਾ ਨਾਲ ਸੱਤ ਲੱਗਦੀ ਹੈ ਜਾਂ ਫਿਰ ਉਸਦੀ ਮੌਤ ਹੋ ਜਾਂਦੀ ਹੈ ਤਾਂ ਇਸ ਦੀ ਜਿੰਮੇਵਾਰੀ ਮਿਉਂਸਿਪਲ ਕਮੇਟੀ ਦੀ ਹੋਵੇਗੀ।Image result for awara cow ਲੱਖੋਵਾਲ ਨੇ ਇੱਕ ਢੁਕਵੇਂ ਬਿਆਨ ਵਿੱਚ ਕਿਹਾ ਕਿ ਜੇ ਮੌਤ ਹੋਣ ਉਪਰੰਤ ਨਗਰ ਨਿਗਮ ਜਾਂ ਨਗਰ ਕੌਂਸਲ ਕਮੇਟੀ ਨੂੰ 20 ਲੱਖ ਦਾ ਕਲੇਮ ਦੇਣਾ ਪਵੇਗਾ । ਨਹੀਂ ਤਾਂ ਫਿਰ ਇਨ੍ਹਾਂ ਜਾਨਵਰਾਂ ਨੂੰ ਫੜ੍ਹ ਕੇ ਜਲਦ ਤੋਂ ਜਲਦ ਗਊਸ਼ਾਲਾ ਵਿੱਚ ਨਹੀਂ ਪਹੁੰਚਾਇਆ ਜਾਂਦਾ ਤਾਂ ਫਿਰ ਅਸੀਂ ਅਵਾਰਾ ਪਸ਼ੂ ਅਤੇ ਕੁੱਤਿਆਂ ਦੀਆਂ ਟਰਾਲੀਆਂ ਭਰ ਕੇ ਨਗਰ ਨਿਗਮ ਦੇ ਦਫਤਰਾਂ ਵਿੱਚ ਛੱਡ ਦੇਵਾਂਗੇ।

Related Articles

Back to top button