News

ਦੇਖੋ ਸੰਗਤ ਜੀ ਬਾਬੇ ਨਾਨਕ ਦੀ ਚਰਨ ਛੋਹ ਧਰਤੀ ‘ਤੇ ਅਨੋਖਾ ਵਰਤਾਰਾ

ਚੰਡੀਗੜ੍ਹ: ਕਰਤਾਰਪੁਰ ਸਾਹਿਬ ਲਾਂਘੇ ਦੀ ਪੂਰੀ ਦੁਨੀਆ ਵਿੱਚ ਚਰਚਾ ਹੈ। ਭਾਰਤ ਨਾਲ ਤਣਾਅ ਹੋਣ ਦੇ ਬਾਵਜੂਦ ਲਾਂਘਾ ਖੋਲ੍ਹ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿੱਖਾਂ ਦਾ ਮਨ ਜਿੱਤ ਲਿਆ ਹੈ। ਦੁਨੀਆ ਭਰ ਦੇ ਸਿੱਖ ਇਮਰਾਨ ਖਾਨ ਨੂੰ ਦੁਆਵਾਂ ਦੇ ਰਹੇ ਹਨ। ਗੁਆਂਢੀ ਮੁਲਕ ਦੇ ਇਸ ਕਦਮ ਨੇ ਭਾਈਚਾਰਕ ਸਾਂਝ ਦੀ ਗੰਢ ਵੀ ਪੀਢੀ ਕੀਤੀ ਹੈ।
ਇਸ ਦੀ ਮਿਸਾਲ ਕਰਤਾਰਪੁਰ ਸਾਹਿਬ ਹੀ ਦੇਖਣ ਨੂੰ ਮਿਲੀ। ਗੁਰਦੁਆਰਾ ਕਰਤਾਰਪੁਰ ਸਾਹਿਬ ਵਿੱਚ ਨਮਾਜ਼ ਪੜ੍ਹਦੇ ਪਾਕਿਸਤਾਨ ਸਰਕਾਰ ਦੇ ਕਰਮਚਾਰੀ ਦੀਆਂ ਤਸਵੀਰਾਂ ਨੇ ਦੁਨੀਆ ਦਾ ਧਿਆਨ ਖਿੱਚਿਆ ਹੈ। ਇਹ ਤਸਵੀਰਾਂ ਦੱਸਦੀਆ ਹਨ ਕਿ ਰੱਬ ਹਰ ਪਾਸੇ ਹੈ।
ਦਰਅਸਲ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਇੱਕ ਪਾਸੇ ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਹੈ। ਦੂਜੇ ਪਾਸੇ ਵਤੀਮ ਨਾਮ ਦਾ ਕਰਮਚਾਰੀ ਗੁਰਦੁਆਰਾ ਸਾਹਿਬ ਵਿੱਚ ਨਮਾਜ਼ ਪੜ੍ਹ ਰਿਹਾ ਹੈ। ਵਤੀਮ ਕਰਤਾਰਪੁਰ ਸਾਹਿਬ ਵਿਖੇ ਹੀ ਆਪਣੀ ਡਿਉਟੀ ਕਰਦਾ ਹੈ। ਵਤੀਮ ਅਹਿਮਦ ਨਾਲ ਹੀ ਹੋਰ ਵੀ ਕਈ ਕਰਮਚਾਰੀ ਹਨ, ਜੋ ਕਰਤਾਰਪੁਰ ਸਾਹਿਬ ਵਿੱਚ ਅੱਲ੍ਹਾ ਦੀ ਇਬਾਦਤ ਲਈ ਨਮਾਜ਼ ਅਦਾ ਕਰਦੇ ਹਨ। ਯਾਦ ਰਹੇ ਪਾਕਿਸਤਾਨ ਸਰਕਾਰ ਨੇ ਸਿੱਖ ਕੌਮ ਲਈ ਕਰਤਾਰਪੁਰ ਲਾਂਘਾ ਖੋਲ੍ਹ ਕੇ ਵੱਡਾ ਕੰਮ ਕੀਤਾ ਹੈ। 70 ਸਾਲ ਤੋਂ ਬਾਬੇ ਨਾਨਕ ਦੀ ਇਸ ਧਰਤੀ ਦੇ ਦਰਸ਼ਨ ਨੂੰ ਤਰਸ ਰਹੀਆਂ ਅੱਖਾਂ ਨੂੰ ਹੁਣ ਗੁਰਧਾਮਾਂ ਦੇ ਦਰਸ਼ਨ ਦਦਾਰੇ ਕਰਨ ਵਿੱਚ ਆਸਾਨੀ ਹੋਵੇਗੀ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 14 ਕਰੋੜ ਸਿੱਖ ਸ਼ਰਧਾਲੂ ਦੁਆਵਾਂ ਦੇ ਰਹੇ ਹਨ। ਇਹ ਵੀ ਸੱਚ ਹੈ ਕਿ ਨਵਜੋਤ ਸਿੱਧੂ ਤੇ ਇਮਰਾਨ ਖਾਨ ਦੀ ਦੋਸਤੀ ਨੇ ਅੱਜ ਇਹ ਦਿਨ ਦਿਖਾਇਆ ਹੈ।

Related Articles

Back to top button