News

ਦੇਖੋ ਸਰਬ ਲੋਹ ਦਾ ਕੜਾ ‘ਕਾਲਾ’ ਕਿਉਂ ਹੁੰਦਾ ? ਬਿਨਾ ਮਾਂਝੇ ਸਾਫ ਕਰੋ | ਖੁਦ ਕਰਕੇ ਦੇਖੋ ਇਹ ਤਰੀਕਾ

ਸਰਬ ਲੋਹ ਬਹੁਵਚਨ ਆਇਐ,,,ਉਹ ਤਾਂ ਇੱਕ ਹੈ,,,ਸਰਬ ਲੋਹ ਅਕਾਲ ਦੇ ਗੁਣਾਂ ਕਰਕੇ ਆਇਐ,,ਜਿਹੜੇ ਉਹਦੇ ਗੁਣ ਨੇ ਸਭ ਸਾਡੀ ਰੱਖਿਆ ਵਾਸਤੇ ਨੇ,,ਉਹ ਜੋ ਵੀ ਕਰਦੈ ਸਾਡੇ ਵਾਸਤੇ ਕਰਦੈ,,ਚਾਹੇ ਸਾਨੂੰ ਕਦੇ ਕਦੇ ਸਾਡੇ ਖਿਲਾਫ ਲੱਗਦੈ ਉਹਦਾ ਹੁਕਮ,,ਪਰ ਹੈ ਸਾਡੇ ਭਲੇ ਵਾਸਤੇ,,ਸਾਡੀ ਰੱਖਿਆ ਵਾਸਤੇ ਹੀ ਹੁੰਦੈ,,,ਸੁੰਨ ਸਮਾਧ ਵਿੱਚ ਤਾਂ ਗੁਣ ਪਰਗਟ ਹੀ ਨਹੀਂ,,ਸਹਜ ਸਮਾਧ ਹੈ ਹੁਣ,,ਗੁਣ ਪਰਗਟ ਨੇ,,ਹੁਕਮ ਪ੍ਰਗਟ ਹੈ,,,ਉਹਦੀ ਇੱਛਾ ਸ਼ਕਤੀ ਪ੍ਰਗਟ ਹੈ,,ਇਹੋ ਗੁਣ ਨੇ ਉਹਦੇ,,,,ਇੱਛਾ ਸ਼ਕਤੀ ਮਾਤਾ ਰੂਪ ਵਿੱਚ ਹੈ,,,ਇਸ ਇੱਛਾ ਸ਼ਕਤੀ ਕਰਕੇ ਸਾਡੀ ਰੱਖਿਆ ਹੈ,,,ਰਹਿਤ ਮਰਯਾਦਾ ਵਿੱਚ ਵੀ ਸਰਬ ਲੋਹ ਦਾ ਕੜਾ ਪਾਉਣ ਦੀ ਹਦਾਇਤ ਹੈ ਪਰ ਇਸ ਦਾ ਅਮਲੀ ਜ਼ਿੰਦਗੀ ਵਿੱਚ ਕੀ ਮਹੱਤਵ ਹੈ ਇਸ ਦਾ ਕੁਝ ਵੀ ਤ ਕਿਤੇ ਵੀ ਕੋਈ ਗਿਆਨ ਮੋਜੂਦ ਨਹੀਂ ਹੈ। ਬਾਈ ਕਾਨ੍ਹ ਸਿੰਘ ਨਾਭਾ ਇਸ ਦੇ ਸ਼ਾਬਦਿਕ ਅਰਥਾਂ ਦਾ ਹੀ ਉਲੇਖ ਕਰਦਾ ਹੈ ਕਿ ਕੜਾ ਭਾਵ ਕੰਗਨ ਪਰ ਇਸ ਦਾ ਧਾਰਮਕ ਮਹੱਤਵ ਹੈ ਕੀ ਹੈ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਕੰਘੇ ਦੀ ਸਮਝ ਆਉਂਦੀ ਹੈ ਕਿਉਂ ਕਿ ਵਾਲਾ ਦੀ ਸਫਾਈ ਲਈ ਇਸ ਦੀ ਲੋੜ ਪੈਂਦੀ ਹੈ। ਕਛਹਿਰੇ ਦੀ ਸਮਝ ਵੀ ਆ ਜਾਂਦੀ ਹੈ। ਕੇਸਾਂ ਦੀ ਸਮਝ ਵੀ ਹੈ ਕਿਉਂ ਕਿ ਇਹ ਕੁਦਰਤ ਦੇ ਬਾਣੇ ਨਿਯਮਾਂ ਵਿੱਚ ਸੱਭ ਤੋਂ ਘੱਟ ਦਖਲ ਦੇ ਕੇ ਕੇਸਾਂ ਨੂੰ ਧਾਰਨ ਕਰਨ ਦੀ ਮਾਨਤਾ ਹੈ। ਕ੍ਰਿਪਾਨ ਦੀ ਲੋੜ ਸਿਰਫ਼ ਸਵੈ ਰਖਿਆ ਵਾਸਤੇ ਹੈ। ਪਰ ਇਹ ਕੜਾ ਕਿਉਂ ਹੈ ਇਸ ਦੀ ਸਮਝ ਬਹੁਤ ਧੁੰਦਲੀ ਹੈ। ਗੁਰੂ ਨਾਨਕ ਦੇਵ ਜੀ ਦੇ ਆਦੇਸ਼ ਨੂੰ ਪਹਿਲ ਦਿੰਦੇ ਹੋਏ- ਕਿ ਵੇਸ – ਪਹਿਰਾਵਾ ਅਜੇਹਾ ਹੀ ਰੱਖਣਾ ਚਾਹੀਦਾ ਹੈ ਜਿਸ ਨਾਲ ਸਰੀਰ ਨੂੰ ਤਕਲੀਫ਼ ਨਾ ਹੋਵੇ ਤੇ ਮਨ ਵਿੱਚ ਵਿਕਾਰ ਨਾ ਚੱਲਣ। ਸੋ ਮੈਂ ਕੜਾ ਉਤਾਰ ਕੇ ਪਾਸੇ ਰੱਖ ਦਿਤਾ।
ਧਰਮ ਮੇਰੀ ਸਮਝ ਵਿੱਚ ਇਕ ਜੀਵਨ ਜਾਚ ਹੈ ਤੇ ਜਿਵੇਂ-ਜਿਵੇਂ ਜੀਵਨ ਵਿੱਚ ਤਬਦੀਲੀ ਆਉਂਦੀ ਹੈ ਜੀਵਨ ਜਾਚ ਦਾ ਬਦਲਣਾ ਤੇ ਬਦਲੇ ਜਾਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਪਿਛਲੇ ਦੋ ਸੋ ਸਾਲਾਂ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਸਾਡੇ ਰਹਿਣ ਸਹਿਣ ਦੇ ਢੰਗ ਵਿੱਚ ਆਈਆਂ ਹਨ ਤੇ ਬਹੁਤ ਸਾਰਾ ਕੁਝ ਜੋ ਪੰਜਾਹ ਸਾਲ ਪਹਿਲਾ ਬਹੁਤ ਕੰਮ ਦਾ ਸੀ ਅੱਜ ਉਹ ਵੇਲਾ ਵਿਹਾ ਚੁੱਕੇ ਸਮਾਨ ਵਾਂਗ ਘਰਾਂ ਵਿੱਚ ਗਰਦ ਨਾਲ ਅੱਟਿਆ ਪਿਆ ਹੈ।
ਜਦੋਂ ਕੋਈ ਇਹ ਸਮਝਾ ਸਕੇ ਕਿ ਕਿਸੇ ਗੱਲ ਦਾ ਕੀ ਮਹੱਤਵ ਹੈ ਤਾਂ ਸਮਝੋ ਜੀਵਨ ਜਾਚ ਦੇ ਉਸ ਤਰੀਕੇ ਦਾ ਵੀ ਅੰਤ ਹੋ ਜਾਂਦਾ ਹੈ। ਮਸਲਨ ਕਦੇ ਲੋਕ ਮੋਢੇ ਉਪਰ ਪਰਨਾ ਰੱਖ ਕੇ ਤੁਰਿਆ ਕਰਦੇ ਸਨ। ਆਪਣੇ ਹੱਥ ਵਿੱਚ ਕੱਪੜੇ ਦਾ ਇਕ ਟੋਟਾ ਲੈ ਕੇ ਚਲਿਆ ਕਰਦੇ ਸਨ। ਇਹ ਪਰਨਾ ਕਦੇ ਤੌਲੀਆ ਦਾ ਕੰਮ ਕਰਦਾ ਸੀ, ਕਦੇ ਸਿਰ ਢੱਕਣ ਲਈ, ਕਦੇ ਮੂੰਹ ਕੱਜਣ ਲਈ, ਕਦੇ ਜ਼ਮੀਨ ਉਪਰ ਬੈਠਣ ਲਈ ਵਿਛੌਣਾ, ਕਦੇ ਸਾਮਾਨ ਬੰਨ੍ਹ ਕੇ ਘਰ ਲਿਜਾਣ ਲਈ ਤੇ ਨਹਾਉਣ ਵੇਲੇ ਤਾਂ ਇਹ ਪੂਰੇ ਪਰਦੇ ਦਾ ਕੰਮ ਕਰਦਾ ਸੀ। ਲੋਕ ਨਹਾਉਂਦੇ ਵੇਲੇ ਤੇੜ ਇਸ ਨੂੰ ਬੰਨ੍ਹ ਕੇ ਨਾਹ ਲੈਂਦੇ ਸਨ ਤੇ ਫਿਰ ਇਸ ਨਾਲ ਪਿੰਡਾ ਵੀ ਪੂੰਝ ਲੈਂਦੇ ਸਨ ਪਰ ਅੱਜ ਵਕਤ ਬਦਲ ਗਿਆ ਹੈ। ਅੱਜ ਜੇ ਕੋਈ ਪਰਨਾ ਚੁੱਕੀ ਫਿਰਦਾ ਹੋਵੇ ਤਾਂ ਲੋਕ ਉਸ ਨੂੰ ਪੇਂਡੂ ਆਖਦੇ ਹਨ। ਸਮੇਂ ਦੇ ਨਾਲ-ਨਾਲ ਸਹੂਲਤਾਂ ਵੱਢਦੀਆਂ ਹਨ ਤਾਂ ਜੀਵਨ ਜਾਚ ਦਾ ਬਦਲਣਾ ਵੀ ਲਾਜ਼ਮੀ ਹੈ। ਜਿਸ ਗੱਲ ਦਾ ਜਵਾਬ ਕਿਸੇ ਕੋਲ ਨਹੀਂ ਸੀ ਉਸ ਦਾ ਜਵਾਬ ਮੈਨੂੰ ਇਕ ਪੁਰਾਣੀ ਪੁਸਤਕ ਚੋਂ ਮਿਲਿਆ। ਇਹ ਖਾਲਸਾ ਪੰਥ ਦੇ ਸਜਾਏ ਜਾਣ ਤੋਂ ਵੀ 200 ਸਾਲ ਪਹਿਲਾਂ ਦੀ ਲਿਖੀ ਹੋਈ ਸੀ। ਬਾਦਸ਼ਾਹ ਜਹਾਂਗੀਰ ਵਿੱਚ ਹੋ ਸਕਦਾ ਹੈ ਕਿ ਬਹੁਤ ਐਬ ਹੋਣ ਪਰ ਜਿਸ ਨੇ ਮੈਨੂੰ ਉਸ ਦਾ ਕਾਇਲ ਬਣਾ ਦਿੱਤਾ ਉਹ ਸੀ ਉਸ ਦਾ ਆਪਣੇ ਬਿਰਤਾਂਤ ਵਿੱਚ ਭਾਵ ਉੱਤਮ ਪੁਰਖ (First Person) ਵਿੱਚ ਆਪਣੀ ਸਵੈ ਜੀਵਨੀ ਲਿਖਵਾਉਣਾ।
ਤੋਜ਼ਕ-ਏ-ਜਹਾਂਗਿਰੀ ਨਾਂ ਦੀ ਇਸ ਕਿਤਾਬ ਵਿੱਚ ਜਹਾਂਗੀਰ ਨੇ ਆਪਣੇ ਸਮੇਂ ਦਾ ਸੱਚ ਲਿਖਿਆ ਹੈ। ਉਹ ਬਾਦਸ਼ਾਹ ਤਕਰੀਬਨ ਬਹੁਤ ਹੱਦ ਤੱਕ ਈਮਾਨਦਾਰ ਹੈ। ਉਸ ਨੇ ਆਪਣੀ ਉਸ ਪੁਸਤਕ ਵਿੱਚ ਆਪਣੀ ਨਿਖੇਧੀ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ। ਸ਼ੇਰ ਦੇ ਸ਼ਿਕਾਰ ਬਾਰੇ ਉਹ ਲਿਖਦਾ ਹੈ, ਕਿ ਉਸ ਦੇ ਇਕ ਹਿੰਦੂ ਸਾਥੀ ਦੀ ਬਾਂਹ ਨੂੰ ਸ਼ੇਰ ਨੇ ਆਪਣੇ ਮੂੰਹ ਵਿੱਚ ਪਾ ਲਿਆ। ਪਰ ਉਸ ਬਾਂਹ ਦਾ ਕੜੇ ਪਾਏ ਹੋਣ ਕਾਰਨ ਬਚਾਅ ਹੋ ਗਿਆ। ਕੜੇ ਉਸ ਸ਼ੇਰ ਦੇ ਜਬਾੜੇ ਵਿੱਚ ਰਹਿ ਗਏ ਤੇ ਉਸ ਵਿਅਕਤੀ ਨੇ ਆਪਣੀ ਬਾਂਹ ਬਾਹਰ ਕੱਢ ਲਈ। ਸ਼ੇਰ ਦਾ ਮੂੰਹ ਕੜੇ ਕਾਰਨ ਬੰਦ ਨਹੀਂ ਸੀ ਹੋ ਸਕਿਆ ਤੇ ਸ਼ੇਰ ਦੇ ਦੰਦ ਬਾਂਹ ਦੀ ਹੱਡੀ ਤੱਕ ਮਾਰ ਨਹੀਂ ਸੀ ਕਰ ਸਕੇ।
ਮੈਨੂੰ ਸਮਝ ਆ ਗਈ ਕਿ ਇਸ ਕੜੇ ਦਾ ਅਸਲੀ ਮਹੱਤਵ ਜੰਗਾਂ ਯੁੱਧਾਂ ਵਿੱਚ ਜਾਂ ਜੰਗਲੀ ਸ਼ਿਕਾਰ ਵੇਲੇ ਹੋਇਆ ਕਰਦਾ ਸੀ। ਇਹ ਉਹ ਛੋਟੇ ਛੋਟੇ ਜੀਣ-ਢੰਗ ਸਨ ਜਿਹੜੇ ਮਨੁੱਖ ਨੂੰ ਅਣਹੋਣੀਆਂ ਤੋਂ ਬਚਾਉਂਦੇ ਸਨ। ਸਿੱਖਾਂ ਵਿੱਚ ਇਸ ਦਾ ਚਲਨ ਇਸ ਲਈ ਹੋਇਆ ਕਿਉਂ ਕਿ ਸਿੱਖ ਹਮੇਸ਼ਾ ਤਿਆਰ ਬਰ ਤਿਆਰ ਫੌਜੀ ਦੀ ਤਰ੍ਹਾਂ ਰਹਿਣਾ ਪੈਂਦਾ ਸੀ ਤੇ ਇਕ ਤਿਆਰ ਬਰ ਤਿਆਰ ਸਿਪਾਹੀ ਨੂੰ ਸਾਰੇ ਹਥਿਆਰ ਧਾਰਨ ਕਰਨੇ ਪੈਂਦੇ ਹਨ। ਉਸ ਸਮੇਂ ਵਿੱਚ ਇਹ ਸੱਭ ਕੁਝ ਕਰਨਾ ਜਾਇਜ਼ ਸੀ। ਮੀਂਹ ਵਿੱਚ ਭਿੱਜਣ ਤੋਂ ਬਚਣ ਲਈ ਛਤਰੀ ਖੋਲ੍ਪਹਣੀ ਹੀ ਪੈਂਦੀ ਹੈ ਪਰ ਜੇ ਕੋਈ ਆਪਣੇ ਘਰ ਦੀ ਛੱਤ ਹੇਠਾਂ ਰਹਿ ਕੇ ਛੱਤਰੀ ਖੋਲ੍ਰਹ ਕੇ ਬੈਠਾ ਹੋਵੇ ਤਾਂ ਉਸ ਨੂੰ ਕੋਈ ਸਿਆਣਾ ਨਹੀਂ ਕਿਹਾ ਜਾ ਸਕਦਾ ਹੈ।
ਅਜੋਕੀ ਦ੍ਰਿਸ਼ਟੀ ਤੋਂ ਇਹਨਾਂ ਹਥਿਆਰਾਂ ਦਾ ਤੇ ਤਿਆਰ ਬਰ ਤਿਆਰ ਰਹਿਣ ਦੇ ਸੰਕਲਪ ਦਾ ਕੀ ਮਹੱਤਵ ਹੈ, ਆਮ ਜ਼ਿੰਦਗੀ ਵਿੱਚ ਅਸੀਂ ਕਿੰਨਾ ਕੇ ਜੰਗਾਂ ਯੁੱਧਾਂ ਉਪਰ ਰਹਿੰਦੇ ਹਾਂ, ਸਾਨੂੰ ਖੁਦ ਇਹ ਫੈਸਲਾ ਕਰਨਾ ਚਾਹੀਦਾ ਹੈ ਤੇ ਗੁਰਬਾਣੀ ਦੇ ਹੀ ਕਥਨ ਅਨੁਸਾਰ ‘ਮਨ ਅੰਧਾ ਨਾਓ ਸੁਜਾਣੁ’ ਵਾਂਗ ਨਹੀਂ ਜਿਉਣਾ ਚਾਹੀਦਾ। ਗੁਰਬਾਣੀ ਨੂੰ ਜਾਣਨ ਤੇ ਮਾਣਨ ਦੀ ਲੋੜ ਹੈ ਜਿਸ ਨਾਲ ਮੋਜੂਦਾ ਜੀਵਨ ਵਿੱਚ ਵੀ ਬਹੁਤ ਸਾਰੀਆਂ ਗੁਣਾਤਮਕ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ। ਪਰ ਇਸ ਪਾਸੇ ਕਿਸੇ ਵਿਰਲੇ ਦਾ ਹੀ ਧਿਆਨ ਗਿਆ ਹੈ।

Related Articles

Back to top button