Punjab

ਦੇਖੋ ਪੰਜਾਬ ਦੇ ਇਸ ਪੁੱਤਰ ਨੇ ਕੀਤਾ ਅਜਿਹਾ ਕੰਮ ਹੁਣ ਮਿਲਣਗੇ 1 ਕਰੋੜ 17 ਲੱਖ ਰੁਪਏ

ਤੁਸੀਂ ਇਹ ਕਹਾਵਤ ਤਾਂ ਸੁਣੀ ਹੋਵੇਗੀ ਕਿ ਮਿਹਨਤ ਕਦੇ ਬੇਅਰਥ ਨਹੀਂ ਜਾਂਦੀ। ਇਹ ਕਹਾਵਤ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਤੁੰਗ ਦੇ ਸੁਰਿੰਦਰਪਾਲ ਨਾਮ ਦੇ ਨੌਜਵਾਨ ਨੇ ਸੱਚ ਕਰਕੇ ਦਿਖਾਈ ਹੈ।ਸੁਰਿੰਦਰਪਾਲ ਨੂੰ ਭਾਰਤ ਸਰਕਾਰ ਵਲੋਂ ਪੜ੍ਹਾਈ ਦੇ ਲਈ 1 ਕਰੋੜ 17 ਲੱਖ ਰੁਪਏ ਦੀ ਸਕਾਲਰਸ਼ਿਪ ਦਿੱਤੀ ਗਈ ਹੈ। ਜਿਸ ਤੋਂ ਬਾਅਦ ਹੁਣ ਸੁਰਿੰਦਪਾਲ ਵਿਦੇਸ਼ ’ਚ ਜਾ ਕੇ 4 ਸਾਲ ਪੜਾਈ ਕਰੇਗਾ । ਇਸ ਦੀ ਪੜ੍ਹਾਈ ਦਾ ਸਾਰਾ ਖਰਚਾ ਭਾਰਤ ਸਰਕਾਰ ਵਲੋਂ ਕੀਤਾ ਜਾਵੇਗਾ।ਸੁਰਿੰਦਰਪਾਲ ਜੋ ਕਿ ਐਮ ਟੈੱਕ ’ਚ ਗੋਲਡਮੈਡਲਿਸਟ ਹੈ ਉਸ ਨੇ ਸਕਾਲਰਸ਼ਿੱਪ ਦੇ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਉੱਧਰ ਸੁਰਿੰਦਰਪਾਲ ਦੀ ਮਾਤਾ ਨੇ ਵੀ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ । ਇਸਦੇ ਨਾਲ ਹੀ ੳਨ੍ਹਾਂ ਨੇ ਕਿਹਾ ਕਿ ਇਹ ਸੁਰਿੰਦਰਪਾਲ ਦੀ ਮਿਹਨਤ ਦਾ ਹੀ ਨਤੀਜਾ ਹੈ ਕਿ ਉਹ ਵਿਦੇਸ਼ ’ਚ ਜਾ ਕੇ ਪੜ੍ਹਾਈ ਕਰੇਗਾ । ਪਿੰਡ ਤੁੰਗ ਦੇ ਸਰਪੰਚ ਨੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਸੁਰਿੰਦਰਪਾਲ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਪਿੰਡ ਦਾ ਹੀ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ । ਜ਼ਰੂਰਤ ਹੈ ਸੁਰਿੰਦਰਪਾਲ ਜਿਹੇ ਹੋਣਹਾਰ ਵਿਦਿਆਰਥੀਆਂ ਤੋਂ ਹੋਰ ਵਿਦਿਆਰਥੀਆਂ ਨੂੰ ਸੇਦ ਲੈਣ ਦੀ ਅਤੇ ਸਖ਼ਤ ਮਿਹਨਤ ਕਰਨ ਦੀ ਤਾਂ ਜੋ ਉਹ ਵੀ ਵਧੀਆ ਪੜ੍ਹਾਈ ਕਰ ਕੇ ਆਪਣੇ ਮਾਪਿਆ ਅਤੇ ਸੂਬੇ ਦਾ ਨਾਮ ਰੌਸ਼ਨ ਕਰ ਸਕਣ।

Related Articles

Back to top button