Punjab

ਦੇਖੋ ਪੰਜਾਬੀ ਕੁੜੀਆਂ ਨੇ ਭੂੰਡ ਆਸ਼ਿਕ ਦਾ ਕੀਤਾ ਕੁਟਾਪਾ, ਦੇਖੋ ਕੁੜੀ ਦੀ ਦਲੇਰੀ

ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਸ ਵੀਡੀਓ ਵਿਚ ਤੁਸੀਂ ਦੇਖ ਰਹੇ ਹੋ ਇੱਕ ਬੰਦੇ ਦਾ ਕੁਟਾਪਾ। ਕੁੱਟਣ ਵਾਲੀ ਕੁੜੀ ਜੋ ਕਿ ਸਿਵਲ ਹਸਪਤਾਲ ਵਿਚ ਸਕਿਓਰਿਟੀ ਗੌਰਡ ਦੀ ਨੌਕਰੀ ਕਰਦੀ ਹੈ। ਮੂੰਹ ਢਕੇ ਵਾਲੀ ਕੁੜੀ ਇਸ ਬੰਦੇ ਦੀ ਸਹਾਇਕ ਹੈ। ਕੁੱਟ ਖਾਣ ਵਾਲਾ ਬੰਦਾ ਖੁਦ ਨੂੰ ਪੱਤਰਕਾਰ ਦਸਦਾ ਹੈ ਪਰ ਕੁੱਟਣ ਵਾਲੀ ਕੁੜੀ ਦਾ ਦੋਸ਼ ਹੈ ਕਿ ਇਹ ਕੋਈ ਪੱਤਰਕਾਰ ਨਹੀਂ ਹੈ ਸਗੋਂ ਪੱਤਰਕਾਰੀ ਨੂੰ ਬਦਨਾਮ ਕਰਨ ਵਾਲਾ ਹੈ ਜੋ ਆਪਣੇ ਕੋਲ ਸਿਰਫ ਕੁੜੀਆਂ ਨੂੰ ਹੀ ਨੌਕਰੀ ਦਿੰਦਾ ਹੈ।
ਫਿਲਹਾਲ ਕੁੜੀ ਵਲੋਂ ਇਸ ਬੰਦੇ ਤੇ ਪਰਚਾ ਦਰਜ ਕਰਵਾਇਆ ਗਿਆ ਹੈ ਤੇ ਇਸ ਕੁੜੀ ਵਲੋਂ ਇਸ ਮਨਚਲੇ ਦੀ ਸਵਾਰੀ ਭੁਗਤ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇੱਜਤ ਹਰ ਇੱਕ ਨੂੰ ਪਿਆਰੀ ਹੁੰਦੀਆ।ਇਨਸਾਨ ਕੋਲ ਬਹੁਤ ਪੈਸਾ,ਜਾਇਦਾਦ ਨਾ ਹੋਵੇ ਪਰ ਇੱਜਤ ਵਾਲਾ ਗਹਿਣਾ ਹੋਵੇ,,ਓਹ ਸਭ ਤੋਂ ਅਮੀਰ ਹੁੰਦਾ।ਅਜੋਕੇ ਵਕਤ ਦੋਰਾਨ ਹਲਾਤ ਬੜੇ ਵਿਗੜ ਗਏ ਹਨ।ਕਿਸੇ ਦੀ ਸਰਮ ਸੰਗ ਨਹੀਂ ,ਜੋ ਜਵਾਨੀ ਨੂੰ ਚੰਗਾ ਲਗਦਾ ਕਰੀ ਜਾਂਦੀਆ।ਮੋਬਾਇਲ ਨੇ ਜਿੱਥੇ ਚੰਗੀਆਂ ਸਹੂਲਤਾੱ ਮਹੱਈਆ ਕੀਤੀਆਂ ਹਨ।ਓਥੇ ਇਸਦੀ ਗਲਤ ਵਰਤੋਂ ਵੀ ਬੜੀ ਹੋ ਰਹੀ ਹੈ।ਬਹੁਤ ਨੁਕਸਾਨ ਹੋ ਰਹੇ ਹਨ।ਕਿਸੇ ਦੀ ਲੜਾਈ ਹੁੰਦੀ ਹੋਵੇ,ਰੋਕਣ ਦੀ ਬਜਾਇ ਵੀਡੀਓ ਬਣਾਓਣ ਲੱਗ ਜਾਂਦੇ ਹਾਂ।Image result for respect girlsਸੜਕ ਤੇ ਵਿਅਕਤੀ ਦੁਰਘਟਨਾਂ ਦਾ ਸਿਕਾਰ ਹੋਇਆ ਹੁੰਦਾ ਹੈ।ਓਹ ਵਿਅਕਤੀ ਤੜਫ ਰਿਹਾ ਹੁੰਦਾ ਹੈ।ਓਹਨੂੰ ਚੁਕਣ ਦੀ ਥਾਂ ਮੋਬਾਇਲ ਨਾਲ ਮੂਵੀ ਬਣਾਓਂਦੇ ਹਾਂ।ਹੋਰ ਵੀ ਬਹੁਤ ਅਜਿਹੇ ਕੰਮ ਹਨ। ਕਿਸੇ ਦਾ ਮੁੰਡਾ ਕਿਸੇ ਦੀ ਕੁੜੀ ਜਾਂਦੇ ਨੇ ਇਕੱਠੇ ਮੋਟਰਸਾਇਕਲ ਜਾਂ ਗਲਤ ਹਰਕਤਾਂ ਕਰਦੇ ਨੇ ਫੜੇ ਜਾਂਦੇ ਨੇ। ਜੋ ਵਹਿਲੜ ਮਸਟੰਡੇ ਓਹਨਾਂ ਦੀ ਵੀਡੀਓ ਬਣਾਓਂਦੇ ਨੇ ਅਵਾ ਤਵਾ ਬੋਲਦੇ ਨੇ।ਓਹਨਾਂ ਨੂੰ ਬੜੀ ਦੂਰ ਤੱਕ ਬਦਨਾਮ ਹੋਣ ਲਈ ਨੈੱਟ ਤੇ ਪਾਓਂਦੇ ਨੇ,ਇੱਜਤ ਰੋਲਦੇ ਨੇ ਜਿਸ ਗੱਲ ਦਾ ਪਤਾ ਚਾਰ ਬੰਦਿਆਂ ਨੂੰ ਪਤਾ ਹੁੰਦਾ ।ਓਹ ਗੱਲ ਏਹ ਘਟੀਆ ਕਿਸਮ ਦੇ ਲੋਕ ਹਰ ਥਾਂ ਪਹੁੰਚਾ ਦਿੰਦੇ ਨੇ।ਫੁਕਰੇ ਇਹ ਮੁੰਡੇ ਨੂੰ ਕੁੱਟਦੇ ਨੇ ਕੁੜੀ ਨੂੰ ਕੁੱਟਦੇ ਨੇ।ਜਿਵੇਂ ਆਪ ਦੁੱਧੋਂ ਧੋਤੇ ਹੋਣ।ਓਏ ਲੋਕੋ ਛੱਡ ਦਿਓ ਏਹ ਸਭ ਕਰਨਾ।ਕਿਓਂ ਕਿਸੇ ਦੀ ਇੱਜਤ ਆਪਣੀ ਫੁਕਰਬਾਜੀ ਖਾਤਿਰ ਹੋਰ ਰੋਲਦਿਓ।ਓਨਾਂ ਨੇ ਤਾਂ ਸਰਮ ਕਰੀ ਨੀ ਤੁਸੀਂ ਤਾਂ ਕਰਲਿਆ ਕਰੋ।ਓਹਨਾਂ ਦੀ ਏਹ ਵੀਡੀਓ ਓਹਨਾਂ ਦੇ ਰਿਸਤੇਦਾਰਾਂ ਤੱਕ ਜਾਂਦੀਆ ਸਾਰੇ ਵੇਖਦੇ ਨੇ,ਓਏ ਪਿਓ ਬੇਸਰਮੀ ਦਾ ਮਾਰਾ ਫਾਹਾ ਲੈ ਕੇ ਹੀ ਮਰ ਜਾਂਦਾ।ਲੋਕ ਜਦ ਏਹ ਸਭ ਦਸਦੇ ਨੇ,ਜੇ ਏਹ ਵੀਡੀਓ ਬਣਾ ਕੇ ਸੇਅਰ ਸਭ ਨਾ ਕਰਦੇ ਤਾਂ ਨਾ ਹੁੰਦਾ ਏ, ਸਰਮ ਕਰਲੋ ਓਏ ਘਟੀਆ ਲੋਕੋ।ਓਏ ਪੜੇ ਲਿਖੇ ਲੋਕੋ ਲੱਖ ਲਾਹਨਤਾਂ ਨੇ ਥੋਡੀ ਘਟੀਆ ਸੋਚ ਦੇ, ਜੇ ਐਡੇ ਦਿਮਾਗ ਨੇ ਓਹਨਾਂ ਨੂੰ ਬੈਠਾ ਕੇ ਸਮਝਾ ਦਿਓ।ਆਹ ਹਰਕਤਾਂ ਨਾ ਕਰੋ।ਏਹ ਵੀਡੀਓ ਬਣਾਓਂਣ ਵਾਲਿਓ ਯਾਦ ਰੱਖੋ ਘਰ ਅਪਦੇ ਵਿੱਚ ਵੀ ਨਿਗਾ ਮਾਰੋ।ਧੀ ਭੈਣ ਥੋਡੀ ਵੀ ਕਾਲਜ ਸਕੂਲ ਜਾਂਦੀ ਹੋਣੀ।ਜਿਵੇਂ ਆਪਣੀ ਔਲਾਦ ਤੇ ਆਪਾਂ ਨੂੰ ਯਕੀਨ ਹੁੰਦਾ ਹੈ ਕਿ ਸਾਡੀ ਔਲਾਦ ਸਿਆਣੀਆ ।ਐਂਵੇ ਇਹ ਔਲਾਦ ਦਾ ਮਾਂ ਬਾਪ ਨੂੰ ਹੁੰਦਾ ਹੈ।ਜਿਸ ਦੀ ਵੀਡੀਓ ਬਣਾ ਰਹੇ ਹੁੰਦੇ ਹੋਂ।ਸੱਪ ਤੇ ਔਲਾਦ ਕਿਸੇ ਦੇ ਮਿੱਤ ਨਹੀਂ ਹੁੰਦੀ।ਕਿਸੇ ਦੀ ਇੱਜਤ ਰੋਲਣ ਤੌੱ ਪਹਿਲਾਂ ਸੋਚ ਲਿਆ ਕਰੋ। ਸਾਡੀ ਧੀ ਵੀ ਪੜਣ ਗਈ ਆ।ਓਹਨਾਂ ਧੀਆਂ ਦੇ ਮਾਪਿਆਂ ਨੂੰ ਵੀ ਐਂਵੇ ਹੀ ਹੁੰਦਾ।ਬਹੁਤ ਨੁਕਸਾਨ ਹੁੰਦੇ ਨੇ ਅਜਿਹਾ ਕਰਨ ਨਾਲ।ਸਰਮ ਕਰਿਆ ਕਰੋ ਇੱਜਤ ਨੂੰ ਬਚਾਓਂਣ ਦੀ ਕੋਸਿਸ ਕਰਿਆ ਕਰੋ।ਐਂਵੇ ਜਨਤਾਂ ਵਿੱਚ ਰੋਲਣ ਦੀ ਕੋਸਿਸ ਨਾ ਕਰਿਆ ਕਰੋ।ਦੂਜਿਆਂ ਦੀ ਇੱਜਤ ਨੂੰ ਆਪਣੀ ਇੱਜਤ ਸਮਝਿਆ ਕਰੋ। ਮੱਖਣ ਸ਼ੇਰੋਂ ਵਾਲਾ ਪਿੰਡ ਤੇ ਡਾਕ ਸ਼ੇਰੋਂ ਤਹਿ ਸੁਨਾਮ ਜਿਲ੍ਹਾ ਸੰਗਰੂਰ।

ਸੰਪਰਕ 98787-98726

Related Articles

Back to top button