Sikh News

ਦੇਖੋ ਗੁਰੂ ਪ੍ਰਤੀ ਸ਼ਰਧਾ ਦਾ ਨਤੀਜਾ, ਬਲਦੀ ਭੱਠੀ ਵਿੱਚ ਰਤਾ ਸੇਕ ਨਾ ਲੱਗਾ | Baba Bidhi Chand | Surkhab TV

ਅੱਜ ਤਹਾਨੂੰ ਅਜਿਹੇ ਨਿਧੜਕ ਯੋਧੇ ਦੀ ਗਾਥਾ ਸਨਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਹਾਡੇ ਲੂੰ ਕੰਡੇ ਖੜ੍ਹੇ ਹੋ ਜਾਣਗੇ ..ਹੋ ਸਕਦਾ ਬਹੁਤ ਸਿੱਖ ਵੀਰਾਂ ਭੈਣਾਂ ਨੇ ਇਹ ਗਾਥਾ ਸੁਣੀ ਵੀ ਹੋਵੇਗੀ, ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਸਿੱਖ , ਜੋ ਅਦੁੱਤੀ ਯੋਧਾ ਅਤੇ ਨਿਸ਼ਕਾਮ ਪ੍ਰਚਾਰਕ ਸੀ ਜਿਸ ਨੇ ਅਨੇਕਾ ਯੁੱਧ ਲੜੇ ਪਰ ਕਿਸ ਦੀ ਇਤਨੀ ਹਿੰਮਤ ਨਹੀਂ ਪਈ ਕਿ ਇਸ ਸੂਰਮੇ ਦੇ ਕੋਈ ਫੱਟ ਲਾ ਸਕਦਾ, ਸਾਡੀ ਬੇਨਤੀ ਹੈ ਕਿ ਇਹ ਪੂਰੀ ਵਿਡੀਉ ਜਰੂਰ ਦੇਖਣਾ ਤਹਾਨੂੰ ਆਪਣੀ ਤੁੱਛ ਬੁੱਧੀ ਅਨੁਸਾਰ ਕੁੱਝ ਸਿੱਖ ਇਤਿਹਾਸ ਬਾਰੇ ਦੱਸਣ ਦੀ ਕੋਸ਼ਿਸ਼ ਕਰਾਂਗੇ ..ਮਾਝੇ ਦੇ ਸਰਹਾਲੀ ਪਿੰਡ ਵਿੱਚ ਜਨਮੇ ਭਾਈ ਬਿਧੀ ਚੰਦ ਇੱਕ ਚੰਗਾ ਕੱਦਕਾਠ ਵਾਲਾ ਸੂਰਬੀਰ ਵਿਅਕਤੀ ਸੀ ਅਤੇ ਧਾੜਵੀਆਂ ਦੀ ਸੰਗਤ ਕਰਕੇ ਇਸ ਨੇ ਚੋਰੀਆਂ ਕਰਨੀਆਂ ਜਾਂ ਡਾਕੇ ਮਾਰਨੇ ਆਪਣੇ ਜੀਵਨ ਦਾ ਸ਼ੁਗਲ ਬਣਾਇਆ ਹੋਇਆ ਸੀ। ਇਕ ਵਾਰ ਚੋਲ੍ਹਾ ਪਿੰਡ ਦਾ ਨਿਵਾਸੀ ਭਾਈ ਅਦਲੀ ਇਸ ਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਰਣ ਵਿੱਚ ਲੈ ਆਇਆ। ਗੁਰੂ ਜੀ ਤੋਂ ਪਿਛਲੇ ਕਰਮਾਂ ਦੀਆਂ ਭੁਲਾਂ ਬਖ਼ਸ਼ਵਾਉਂਦਾ ਹੋਇਆ ਇਹ ਉਨ੍ਹਾਂ ਦੀ ਸੇਵਾ ਵਿੱਚ ਹੀ ਰਹਿਣ ਲਗਿਆ। ਜਦੋਂ ਗੁਰੂ ਜੀ ਲਾਹੌਰ ਗਏ, ਤਾਂ ਉਨ੍ਹਾਂ ਦੇ ਨਾਲ ਗਏ ਸਿੱਖਾਂ ਵਿੱਚ ਇਹ ਵੀ ਸ਼ਾਮਲ ਸੀ।ਭਾਈ ਬਿਧੀ ਚੰਦ ਦੇ ਜੀਵਨ ਨਾਲ ਸੰਬੰਧਿਤ ਇੱਕ ਘਟਨਾ ਜਿਸ ਦਾ ਸਿੱਖ ਇਤਿਹਾਸ ਵਿੱਚ ਅਹਿਮ ਸਥਾਨ ਹੈ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ..ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੱਡੀ ਗਿਣਤੀ ਵਿੱਚ ਸੰਗਤਾਂ ਭੇਟ ਚੜਾਉਂਦੀਆਂ ਸਨ ,.. ਕੋਈ ਮਹਿੰਗੇ ਘੋੜੇ ਲੈ ਕੇ ਆਂਦਾ ਸੀ ਕੋਈ ਮਹਿੰਗੇ ਹਥਿਆਰ ..ਇੱਕ ਵਾਰ ਕਸ਼ਮੀਰ ਦੀ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਲਈ ੩ ਮਹਿੰਗੇ ਦੁਸ਼ਾਲੇ ਜਿਸ ਵਿੱਚ ਕੀਮਤੀ ਹੀਰੇ ਮੋਤੀ ਸੋਨਾ ਆਦਿ ਜੜਿਆ ਸੀ ਤਿਆਰ ਕਰਵਾਏ ਅਜਿਹੇ ਦੁਸ਼ਾਲੇ ਸ਼ਾਇਦ ਹੀ ਉਸ ਸਮੇਂ ਕਿਸੇ ਕੋਲ ਹੋਣਗੇ .ਮੀਰੀ ਪੀਰੀ ਵਾਲੇ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਪੁੱਜੀਆਂ ਸੰਗਤਾਂ ਪਹਿਲਾਂ ਸ਼੍ਰੀBhai Bidhi Chand | Discover Sikhism ਅੰਮ੍ਰਿਤਸਰ ਪੁੱਜੀਆਂ ਤੇ ਦਰਬਾਰ ਸਾਹਿਬ ਦਰਸ਼ਨ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਵਾਉ.. ਤਾਂ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਕਿ ਗੁਰੂ ਸਾਹਿਬ ਤਾਂ ਡਰੋਲੀ ਭਾਈ ਆਪਣੇ ਰਿਸ਼ਤੇਦਾਰਾਂ ਕੋਲ ਗਏ ਨੇ ਤਾਂ ਕਸ਼ਮੀਰ ਦੀ ਸੰਗਤ ਨੇ ਡਰੋਲੀ ਭਾਈ ਜਾਣ ਦਾ ਫੈਸਲਾ ਕੀਤਾ ..ਸੰਗਤਾਂ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਡਰੋਲੀ ਭਾਈ ਨੂੰ ਚਾਲੇ ਪਾ ਲਏ ਤਰਨਾਰਨ ਸਾਹਿਬ ਤੋਂ ਹੁੰਦੇ ਹੋਏ ਪੱਟੀ ਪੁੱਜੇ .. ਰਸਤੇ ਵਿੱਚ ਮੋਸਮ ਖਰਾਬ ਕਾਰਨ ਦੁਸ਼ਾਲੇ ਭਿੱਜ ਗਏ ਤਾਂ ਸੰਗਤ ਨੇ ਪੱਟੀ ਵਿਖੇ ਵਿਸ਼ਰਾਮ ਦੌਰਾਨ ਦੁਸ਼ਾਲੇ ਸੁੱਕਣੇ ਪਾ ਦਿੱਤੇ…ਧੁੱਪ ‘ਚ ਸੁੱਕਣੇ ਪਾਏ ਇਤਨੇ ਸੋਹਣੇ ਦੋਸ਼ਾਲੇ ਦੇਖ ਕੇ ਊਸ ਸਮੇ ਦੇ ਹੁਕਮਰਾਨ ਦੇ ਕਰਮਚਾਰੀਆਂ ਦੇ ਮਨ ਵਿੱਚ ਲਾਲਚ ਆ ਗਿਆ ਤਾਂ ਤੇ ਉਹਨਾਂ ਨੇ ਸੰਗਤ ਤੋਂ ਇਹ ਦੁਸ਼ਾਲੇ ਖੋਹ ਲਏ ..ਨਿਹੱਥੀਆਂ ਬੇਵੱਸ ਸੰਗਤਾਂ ਵੈਰਾਗੀ ਹਾਲਤ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅੱਗੇ ਅਰਦਾਸ ਬੇਨਤੀ ਕਰਦਿਆਂ ਰੌਂਦਿਆਂ ਕਰਲਾਉਂਦਿਆਂ ਡਰੋਲੀ ਵੱਲ ਚੱਲ ਪਈਆਂ . .ਡਰੋਲੀ ਪੁੱਜੇ ਤਾਂ ਅੱਗੇ ਮੀਰੀ ਪੀਰੀ ਪਾਤਸ਼ਾਹ ਜੀ ਦਾ ਦਿਵਾਨ ਲੱਗਾ ਸੀ ਸੰਗਤ ਨੇ ਇੱਕ ਦੁਸ਼ਾਲਾ ਰੱਖ ਕੇ ਸੱਚੇ ਪਾਤਸ਼ਾਹ ਹਜੂਰ ਅੱਗੇ ਮੱਥਾ ਟੇਕਿਆ ਤੇ ਰੋਂਦਿਆਂ ਗੁਰੂ ਸਾਹਿਬ ਜੀ ਨੂੰ ੨ ਦੁਸ਼ਾਲੇ ਜਾਲਮਾਂ ਵੱਲੋਂ ਖੋਹਣ ਦੀ ਗੱਲ ਦੱਸੀਤਾਂ ਗੁਰੂ ਸਾਹਿਬ ਨੇ ਸੰਗਤ ਨੂੰ ਕਿਹਾ ਤੁਸੀਂ ਵੈਰਾਗੀ ਨਾ ਹੋਵੋ ਤੁਹਾਡੀ ਭੈਂਟ ਤਾਂ ਤੱਦ ਹੀ ਮੰਜੂਰ ਹੋ ਗਈ ਸੀ ਜਦ ਤੁਸੀਂ ਕਸ਼ਮੀਰ ਤੋਂ ਚੱਲੇ ਸੀ .

Related Articles

Back to top button