Uncategorized

ਦੇਖੋ ਕਿੰਨਾ ਬਦਲ ਗਈ 2 ਸਾਲ ਜੇਲ੍ਹ ਚ ਰਹਿ ਕੇ ਹਨੀਪ੍ਰੀਤ ਦੇਖੋ ਤਾਜਾ ਤਸਵੀਰਾਂ ਆਈਆਂ ਸਾਹਮਣੇ

ਸਿਰਸਾ ‘ਚ ਡੇਰਾ ਸੱਚਾ ਸੌਦਾ ਦੇ ਸੰਸਥਾਪਕ ਬਾਬਾ ਸ਼ਾਹ ਮਸਤਾਨਾ ਬਲੁਚਿਸਤਾਨੀ ਦਾ 128ਵਾਂ ਜਨਮ ਦਿਵਸ ਮਨਾਇਆ ਗਿਆ। ਸਾਧਵੀ ਯੋਨ ਸ਼ੋਸ਼ਣ ਮਾਮਲੇ ‘ਚ ਡੇਰਾ ਮੁੱਖੀ ਗੁਰਮੀਤ ਰਾਮ ਰਹੀਮ ਸਿੰਘ ਦੇ ਜੇਲ੍ਹ ਜਾਣ ਤੋਂ ਬਾਅਦ ਇਹ ਤੀਜਾ ਵੱਡਾ ਸਮਾਗਮ ਸੀ, ਉਥੇ ਹੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਲਈ ਪਹਿਲਾ ਮੌਕਾ ਸੀ, ਜਦੋਂ ਉਹ ਜੇਲ੍ਹ ‘ਚੋਂ ਆਉਣ ਤੋਂ ਬਾਅਦ ਕਿਸੇ ਵੱਡੇ ਸਾਗਮ ‘ਚ ਸ਼ਾਮਲ ਹੋਈ।ਦਰਅਸਲ, ਪੰਚਕੁਲਾ ਹਿੰਸਾ ਦੇ 38 ਦਿਨ ਬਾਅਦ ਹਨੀਪ੍ਰੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਉਸ ਤੋਂ ਬਾਅਦ ਉਹ ਅੰਬਾਲਾ ਦੀ ਸੈਂਟਰਲ ਜੇਲ੍ਹ ‘ਚ ਬੰਦ ਸੀ ਤੇ ਬੀਤੇ ਹਫਤੇ 6 ਨਵੰਬਰ ਨੂੰ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਰਿਹਾ ਹੋਈ। ਪ੍ਰੋਗਰਾਮ ‘ਚ ਮੌਜੂਦ ਹਨੀਪ੍ਰੀਤ ਹੱਥ ਜੋੜ੍ਹ ਕੇ ਸਤਿਸੰਗ ਸੁਣਦੀ ਨਜ਼ਰ ਆਈ।ਸ਼ਾਹ ਮਸਤਾਨਾ ਨੇ ਰੱਖੀ ਸੀ ਡੇਰੇ ਦੀ ਨੀਂਹ ਸ਼ਾਹ ਮਸਤਾਨਾ ਨੇ 29 ਅਪ੍ਰੈਲ 1948 ਵਿੱਚ ਡੇਰਾ ਸੱਚਾ ਸੌਦਾ ਦੀ ਨੀਂਹ ਰੱਖੀ।
ਉਨ੍ਹਾਂ ਦੇ 128ਵੇਂ ਜਨਮ ਦਿਵਸ ‘ਤੇ ਆਯੋਜਿਤ ਪ੍ਰੋਗਰਾਮ ਲਈ ਸੋਮਵਾਰ ਰਾਤ 1 ਵਜੇ ਹੀ ਪੰਡਾਲ ਪੂਰੀ ਤਰ੍ਹਾਂ Image result for honeypreet latest photoਭਰ ਚੁੱਕਿਆ ਹੋਣ ਦੀ ਜਾਣਕਾਰੀ ਸੀ , ਉਥੇ ਹੀ ਮੰਗਲਵਾਰ ਨੂੰ ਵੀ ਸੰਗਤ ਦਾ ਆਉਣਾ – ਜਾਣਾ ਜਾਰੀ ਰਿਹਾ । ਇੱਥੇ ਸਮਾਗਮ ‘ਚ ਰਾਮ ਰਹੀਮ ਦਾ ਇੱਕ ਰਿਕਾਰਡਿਡ ਵੀਡੀਓ ਚਲਾਇਆ ਗਿਆ।

Related Articles

Back to top button