Agriculture

ਦੇਖੋ ਕਿਵੇਂ ਸੰਗਰੂਰ ਦੀ 20 ਸਾਲਾ ਅਮਨਦੀਪ ਕੌਰ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਲਈ ਪ੍ਰੇਰਣਾ

ਸੰਗਰੂਰ ਦੀ 20 ਸਾਲਾ ਅਮਨਦੀਪ ਕੌਰ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਲਈ ਪ੍ਰੇਰਣਾ ਬਣ ਕੇ ਉਭਰੀ ਹੈ। ਦਰਅਸਲ 20 ਸਾਲਾ ਅਮਨਦੀਪ ਕੌਰ 40 ਏਕੜ ਜ਼ਮੀਨ ‘ਤੇ 3 ਸਾਲਾਂ ਤੋਂ ਖੇਤਾਂ ਵਿਚ ਬਿਨਾਂ ਅੱਗ ਲਗਾਏ ਸਿੱਧੀ ਬਿਜਾਈ ਵਿਚ ਪਿਤਾ ਦਾ ਹੱਥ ਵੰਡਾ ਰਹੀ ਹੈ।ਸਿੱਧੀ ਬਿਜਾਈ ਦਾ ਫੈਸਲਾ ਅਮਨ ਨੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਗਾਉਣ ਤੋਂ ਬਾਅਦ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਲਿਆ ਸੀ।ਖਾਸ ਗੱਲ ਇਹ ਹੈ ਕਿ ਅਮਨਦੀਪ ਕੌਰ ਕੈਨੇਡਾ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੀ ਸੀ।ਇਸ ਲਈ ਉਸ ਨੇ 12ਵੀਂ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਆਈਲੈਟਸ ਤੱਕ ਪਾਸ ਕਰ ਲਈ ਸੀ ਪਰ ਖੇਤਾਂ ਵਿਚ ਪਰਾਲੀ ਨੂੰ ਸਾੜਨ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਉਸ ਨੇ ਕੈਨੇਡਾ ਤੋਂ ਮਿਲਿਆ ਆਫਰ ਤੱਕ ਠੁਕਰਾ ਦਿੱਤਾ। ਅਮਨਦੀਪ ਦਾ ਕਹਿਣਾ ਹੈ ਕਿ ਉਸ ਨੂੰ ਸ਼ੁਰੂ ਤੋਂ ਹੀ ਖੇਤੀਬਾੜੀ ਦਾ ਸ਼ੌਕ ਸੀ ਅਤੇ ਉਹ ਖੇਤੀ ਵਿਚ ਆਪਣਾ ਭਵਿੱਖ ਬਣਾਉਣਾ ਚਾਹੁੰਦੀ ਹੈ।

Related Articles

Back to top button