Punjab

ਦੇਖੋ ਕਿਵੇਂ ਰਾਜਾ ਵੜਿੰਗ ਨੇ ਸੁਖਬੀਰ ਬਾਦਲ, ਹਰਸਿਮਰਤ ਤੇ ਮਜੀਠੀਆ ਦੀ ਲੱਡੂ ਖਵਾ ਕੇ ਕੀਤੀ ਬੇਇਜ਼ਤੀ

ਅਕਾਲੀਆਂ ਦਾ ਗੜ੍ਹ ਮੰਨੀ ਜਾਂਦੀ ਜਲਾਲਾਬਾਦ ਸੀਟ ਤੋਂ ਕਾਂਗਰਸੀ ਉਮੀਦਵਾਰ ਨੇ ਆਪਣਾ ਕਬਜ਼ਾ ਕੀਤਾ ਹੈ। ਇਸ ਮੌਕੇ ਗਿੱਦੜਬਾਹਾ ਹਲਕੇ ਤੋਂ ਕਾਂਗਰਸੀ ਐਮਐਲਏ ਰਾਜਾ ਵੜਿੰਗ ਨੇ ਆਪਣੇ ਅੰਦਾਜ ਵਿਚ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਮਪੀ ਸੁਖਬੀਰ ਬਾਦਲ, ਐਮਐਲਏ ਬਿਕਰਮ ਸਿੰਘ ਮਜੀਠੀਆ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਮੂੰਹ ਮਿੱਠਾ ਕਰਵਾਇਆ। ਕਾਂਗਰਸ ਨੇ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣਾਂ ਵਿੱਚ ਤਿੰਨ ਸੀਟਾਂ ‘ਤੇ ਵੱਡੀ ਜਿੱਤ ਦਰਜ ਕੀਤੀ ਹੈ ਪਰ ਚੌਥੀ ਸੀਟ ਦਾਖਾ ਹਾਰਨ ਦਾ ਗਮ ਵੀਹੈ। ਦਾਖਾ ਸੀਟ ਇਸ ਲਈ ਵੀ ਅਹਿਮ ਸੀ ਕਿਉਂਕਿ ਇੱਥੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਾਸ-ਮ-ਖਾਸ ਕੈਪਟਨ ਸੰਦੀਪ ਸੰਧੂ ਮੈਦਾਨ ਵਿੱਚ ਸਨ।ਇਹ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਐਚਐਸ ਫੂਲਕਾ ਦੇ ਅਸਤੀਫੇ ਕਰਕੇ ਖਾਲੀ ਹੋਈ ਸੀ। ਕਾਂਗਰਸ ਨੂੰ ਇਹਸੀਟ ਜਿੱਤਣ ਦਾ ਪੂਰਾ ਭਰੋਸਾ ਸੀ ਪਰ ਅਕਾਲੀ ਦਲ ਨੇ ਇਸ ਸੀਟ ‘ਤੇ ਕਬਜ਼ਾ ਕਰ ਲਿਆ। ਜੇਕਰ ਇਹ ਸੀਟ ਮੁੜ ਆਮ ਆਦਮੀ ਪਾਰਟੀ ਜਿੱਤ ਲੈਂਦੀ ਤਾਂ ਸ਼ਾਇਦ ਕਾਂਗਰਸ ਨੂੰ ਇੰਨਾ ਦੁਖ ਨਹੀਂ ਹੋਣਾ ਸੀ ਪਰ ਹਲਕੇ ਵਿੱਚ ਅਕਾਲੀ ਦਲ ਦਾ ਉਭਾਰ ਕਾਂਗਰਸ ਨੂੰ ਚੁੱਭ ਰਿਹਾ ਹੈ।ਉਨ੍ਹਾਂਕਿਹਾ ਕਿ ਮੈਂ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਦਿੱਲੀ ਵਿਚ ਲੱਡੂ ਭੇਜਾਂਗਾ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਜ਼ਿਮਨੀ ਚੋਣਾਂ ਦੀ ਜਲਾਲਾਬਾਦ ਸੀਟ ਵਿੱਚ 12 ਸਾਲਾ ਬਾਅਦ ਕਾਗਰਸ ਨੇ ਅਕਾਲੀ ਦਲ ਦੇ ਕਬਜ਼ੇ ਵਿੱਚੋਂ ਸੀਟ ਜਿੱਤ ਲਈ ਹੈ। ਕਾਂਗਰਸੀ ਉਮੀਦਵਾਰ ਰਮਿੰਦਰ ਸਿੰਘ ਆਵਲਾ ਨੇ ਇਹ ਸੀਟ ਜਿੱਤੀ ਹੈ।

Related Articles

Back to top button