Punjab

ਦੇਖੋ ਕਿਵੇਂ ਕਿਸਾਨ ਨੇ ਕਈ ਸਾਲਾਂ ਚ ਇਕੱਠਾ ਕੀਤਾ ਇਹ ਸਮਾਨ

ਜਾਬ ਦੇ ਇਸ ਕਿਸਾਨ ਸਤਨਾਮ ਸਿੰਘ ਨੇ ਆਪਣੇ ਘਰ ਵਿੱਚ ਹੀ ਇੱਕ ਅਜਾਇਬ ਘਰ ਬਣਾਇਆ ਹੋਇਆ ਹੈ। ਸਤਨਾਮ ਸਿੰਘ ਨੇ ਪੁਰਾਣੇ ਪੰਜਾਬੀ ਵਿਰਸੇ ਨੂੰ ਬਹੁਤ ਹੀ ਮਿਹਨਤ ਨਾਲ ਸੰਭਾਲਿਆ ਹੋਇਆ ਹੈ। ਇਸ ਕਿਸਾਨ ਦੇ ਘਰ ਵਿੱਚ ਲੱਗਭੱਗ 200 ਸਾਲ ਪੁਰਾਣੀਆਂ ਚੀਜ਼ਾਂ ਉਪਲੱਬਧ ਹਨ। ਜਿਨ੍ਹਾਂ ਦਾ ਮਿਲਣਾ ਤਾਂ ਇੱਕ ਪਾਸੇ ਰਿਹਾ। ਅੱਜ ਕੱਲ੍ਹ ਦੀ ਪੀੜ੍ਹੀ ਨੂੰ ਇਨ੍ਹਾਂ ਦੇ ਨਾਮ ਵੀ ਪਤਾ ਨਹੀਂ ਹੋਣਗੇ। ਕਿਸਾਨ ਸਤਨਾਮ ਸਿੰਘ ਦੇ ਘਰ ਵਿੱਚ 200 ਸਾਲ ਪੁਰਾਣਾ ਗੱਡ ਮੌਜੂਦ ਹੈ। ਜਿਸ ਨੂੰ ਉਸ ਸਮੇਂ ਕੁੱਬਾ ਗੱਡਾ ਵੀ ਕਿਹਾ ਜਾਂਦਾ ਸੀ। ਉਨ੍ਹਾਂ ਨੇ ਬਲਦ ਜੋੜਨ ਵਾਲੀ ਪੰਜਾਲੀ ਵੀ ਸਾਂਭ ਕੇ ਰੱਖੀ ਹੋਈ ਹੈ।

ਪੁਰਾਣੇ ਸਮੇਂ ਵਿੱਚ ਹੱਥ ਚੱਕੀ ਨਾਲ ਆਟਾ ਪੀਸਿਆ ਜਾਂਦਾ ਸੀ। ਉਨ੍ਹਾਂ ਨੇ ਚੱਕੀ ਦੇ ਪੁੜ ਸਾਂਭ ਕੇ ਰੱਖੇ ਹੋਏ ਹਨ। ਕਿਸਾਨ ਦੇ ਘਰ ਦੇ ਦਰਵਾਜ਼ੇ ਉੱਤੇ ਵੀ ਸਮੇਂ ਦੇ ਕਾਰੀਗਰਾਂ ਦੀ ਕੀਤੀ ਹੋਈ ਮਿਹਨਤ ਸਪੱਸ਼ਟ ਨਜ਼ਰ ਆਉਂਦੀ ਹੈ। ਇਹ ਦਰਵਾਜ਼ਾ 150 ਸਾਲ ਪੁਰਾਣਾ ਹੈ। ਇਸ ਤੋਂ ਬਿਨਾਂ 150-200 ਸਾਲ ਪੁਰਾਣਾ ਇੱਕ ਰੱਥ ਵੀ ਮੌਜੂਦ ਹੈ। ਇਹ ਰੱਥ ਸਰਦੇ ਪੁੱਜਦੇ ਘਰਾਂ ਵਿੱਚ ਹੀ ਹੁੰਦੇ ਸਨ। ਇਨ੍ਹਾਂ ਰੱਥਾਂ ਉੱਤੇ ਬਰਾਤ ਜਾਂਦੀ ਹੁੰਦੀ ਸੀ। ਉਸ ਸਮੇਂ ਮੋਟਰ ਗੱਡੀਆਂ ਦੀ ਸੁਵਿਧਾ ਨਹੀਂ ਸੀ। ਇਸ ਸ਼ੌਕੀ ਕਿਸਾਨ ਨੇ ਸ਼ੇਰਾਂ ਦੇ ਵਜ਼ਨ ਵਾਲੇ ਵੱਟੇ ਸੰਭਾਲੇ ਹੋਏ ਹਨ।

ਜਿਵੇਂ ਅੱਜ ਕੱਲ੍ਹ ਕਿਲੋਗ੍ਰਾਮ ਦੇ ਵੱਟੇ ਮਿਲਦੇ ਹਨ। ਉਸ ਸਮੇਂ ਸੇਰ ਦੇ ਵੱਟੇ ਹੁੰਦੇ ਸਨ ਅਤੇ 960 ਗ੍ਰਾਮ ਦਾ ਇੱਕ ਸੇਰ ਹੁੰਦਾ ਸੀ। ਕਿਸਾਨ ਨੇ ਪੰਜਾਹ ਸਾਲ ਪੁਰਾਣਾ ਰੇਡੀਓ ਵੀ ਸੰਭਾਲਿਆ ਹੋਇਆ ਹੈ। ਉਨ੍ਹਾਂ ਕੋਲ 1919 ਦਾ ਬਣਿਆ ਹੋਇਆ ਜਰਮਨ ਮੁਲਕ ਦਾ ਪਲੰਘ ਵੀ ਸਾਂਭਿਆ ਹੋਇਆ ਹੈ। ਊਠ ਨੂੰ ਭੱਜਣ ਤੋਂ ਰੋਕਣ ਲਈ ਹੱਥਕੜੀ ਦੀ ਸ਼ਕਲ ਦਾ ਪੈਂਖੜ ਵੀ ਕੰਧ ਤੇ ਲਟਕ ਰਿਹਾ ਹੈ। ਉਨ੍ਹਾਂ ਨੇ ਲਾਲ ਪਹਿਨ ਰੱਖੀ ਹੋਈ ਹੈ। ਜਦੋਂ ਬਿਜਲੀ ਨਹੀਂ ਹੁੰਦੀ ਸੀ ਅਤੇ ਨਾ ਹੀ ਟਾਰਚਾਂ ਹੁੰਦੀਆਂ ਸਨ। ਮਿੱਟੀ ਦਾ ਤੇਲ ਭਰ ਕੇ ਲਾਲਟੈਨ ਤੋਂ ਰੌਸ਼ਨੀ ਦਾ ਕੰਮ ਲਿਆ ਜਾਂਦਾ ਸੀ।

ਇਨ੍ਹਾਂ ਕੋਲ ਕਾਂਸੀ ਦੇ ਛੰਨੇ ਕੰਗਣੀ ਵਾਲੇ 9 ਇੰਚ ਲੰਬੇ ਗਲਾਸ ਵੀ ਉਪਲੱਬਧ ਹਨ। ਇੱਥੇ ਸਟੋਵ ਅਤੇ ਪਿੱਤਲ ਦੇ ਭਾਂਡੇ ਵੀ ਮੌਜੂਦ ਹਨ। ਇਨ੍ਹਾਂ ਨੂੰ ਰੱਖਣ ਲਈ ਵੀ ਪੁਰਾਣਿਆਂ ਸਮਿਆਂ ਵਾਂਗ ਹੀ ਮਿੱਟੀ ਦੀਆਂ ਡਿਜ਼ਾਈਨਰ ਸੈਲਫਾਂ ਬਣੀਆਂ ਹੋਈਆਂ ਹ ਕੋਲੇ ਨਾਲ ਗਰਮ ਹੋਣ ਵਾਲੀ ਪ੍ਰੈੱਸ ਵੀ ਦੇਖਣਯੋਗ ਹੈ। ਜੋ ਕਿ ਅੰਗਰੇਜ਼ ਲੋਕ ਟਾਈ ਪ੍ਰੈੱਸ ਕਰਨ ਲਈ ਵਰਤਦੇ ਸਨ। ਇਹ ਕਿਸਾਨ ਵੀ ਸਾਲ ਤੋਂ ਇਹ ਸਾਮਾਨ ਇਕੱਠਾ ਕਰ ਰਿਹਾ ਹੈ।

ਕਿਸਾਨ ਕੋਲ ਇੱਕ ਤਰ੍ਹਾਂ ਦਾ ਗਲਾਸ ਹੈ। ਜੋ 1962 ਵਿੱਚ ਉਨ੍ਹਾਂ ਦੇ ਪਿਤਾ ਜੀ ਨੂੰ ਫੌਜ ਵੱਲੋਂ ਦਿੱਤਾ ਗਿਆ ਸੀ। ਅਜਿਹੇ ਗਲਾਸ ਵੀ ਹਨ। ਜੋ ਉਨ੍ਹਾਂ ਦੀ ਦਾਦੀ ਨੂੰ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਦੇ ਵਿਆਹ ਸਮੇਂ ਦਿੱਤੇ ਸਨ। ਉਨ੍ਹਾਂ ਨੇ ਚਰਖਾ ਵੀ ਸੰਭਾਲਿਆ ਹੋਇਆ ਹੈ। ਇੱਥੇ ਪਿੱਤਲ ਦਾ ਪੁਰਾਣਾ ਕੱਦੂਕਸ, ਕਪਾਹ ਵੇਲਣਾ, ਮਧਾਣੀ ਕੂੰਡੀ ਸੋਟੇ ਅਤੇ ਬੱਚਿਆਂ ਦੇ ਖੇਡਣ ਦਾ ਪੁਰਾਣਾ ਖਿਡਾਉਣਾ ਪ੍ਰਤਾਪਾ ਵੀ ਸਾਂਭਿਆ ਹੋਇਆ ਹ ਜਿਸ ਨੂੰ ਦੇਖ ਕੇ ਆਮ ਆਦਮੀ ਹੈਰਾਨ ਹੋ ਜਾਂਦਾ ਹੈ।

Related Articles

Back to top button