Punjab

ਦੇਖੋ ਕਿਉਂ ਪਿੰਡ ਵਾਸੀ ਕਰਨ ਲੱਗੇ ਆਪਣੇ ਬੱਚਿਆਂ ਨੂੰ ਘਰਾਂ ਚ ਬੰਦ

ਬਟਾਲਾ ਵਿਖੇ ਰਾਤ ਸਮੇਂ ਇਕ ਨੌਜਵਾਨ ਨੂੰ ਘਰ ਤੋਂ ਆਵਾਜ਼ ਮਾਰ ਕੇ ਘਰ ਦੇ ਮੇਨ ਗੇਟ ਉੱਤੇ ਹੀ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਲੱਗਣ ਨਾਲ ਨੌਜਵਾਨ ਦਾ ਦੇਹਾਂਤ ਹੋ ਗਿਆ। ਨੌਜਵਾਨ ਖਾਣਾ ਖਾ ਕੇ ਬਰਾਂਡੇ ਵਿੱਚ ਪਿਆ ਸੀ ਕਿ ਉਸ ਨੂੰ ਕਿਸੇ ਨੇ ਆ ਕੇ ਆਵਾਜ਼ ਮਾਰੀ। ਜਦੋਂ ਉਹ ਗੇਟ ਤੇ ਪਹੁੰਚਿਆ ਤਾਂ ਉਸ ਦੇ ਦੋ ਫੈਰ ਕੀਤੇ ਗਏ। ਪੁਲਿਸ ਨੇ ਧਾਰਾ 302 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕਾਂ ਵਿੱਚ ਅੱਜ ਕੱਲ੍ਹ ਸਬਰ ਨਹੀਂ ਰਿਹਾ। ਛੋਟੀ ਮੋਟੀ ਗੱਲ ਤੇ ਹੀ ਲੋਕ ਇੱਕ ਦੂਸਰੇ ਨਾਲ ਵਿਗੜ ਜਾਂਦੇ ਹਨ ਅਤੇ ਵਾਧੇ ਘਾਟੇ ਬਾਰੇ ਨਹੀਂ ਸੋਚਦੇ। ਲੋਕਾਂ ਵਿੱਚ ਪਿਆਰ ਦੀ ਭਾਵਨਾ ਘਟਦੀ ਜਾ ਰਹੀ ਹੈ। ਜਿਸ ਕਰਕੇ ਲੋਕ ਛੋਟੇ ਮੋਟੇ ਪੰਗੇ ਕਾਰਨ ਇੱਕ ਦੂਜੇ ਦੀ ਜਾਨ ਲੈਣ ਤੇ ਉਤਾਰੂ ਹੋ ਜਾਂਦੇ ਹਨ।ਇਸ ਕੰਮ ਲਈ ਲੁਕਵੇਂ ਢੰਗ ਨਾਲ ਵੀ ਵਾਰ ਕੀਤੇ ਜਾਂਦੇ ਹਨ ਤਾਂ ਕਿ ਕਿਸੇ ਨੂੰ ਪਤਾ ਨਾ ਲੱਗ ਸਕੇ ਅਤੇ ਕਾਨੂੰਨ ਦੀਆਂ ਨਜ਼ਰਾਂ ਤੋਂ ਵੀ ਬਚਿਆ ਜਾ ਸਕੇ। ਇਸ ਤਰ੍ਹਾਂ ਕਰਨ ਨਾਲ ਕੁਝ ਦੇਰ ਲਈ ਤਾਂ ਕਾਨੂੰਨ ਨੂੰ ਜਾਂ ਪੁਲਿਸ ਨੂੰ ਧੋਖਾ ਦਿੱਤਾ ਜਾ ਸਕਦਾ ਹੈ। ਪਰ ਇੱਕ ਨਾ ਇੱਕ ਦਿਨ ਕਾਨੂੰਨ ਦੇ ਸ਼ਿਕੰਜੇ ਵਿੱਚ ਹੋਣਾ ਹੀ ਪੈਂਦਾ ਹੈ। ਮ੍ਰਤਕ ਦੇ ਰਿਸ਼ਤੇ ਵਿੱਚੋਂ ਲੱਗਦੇ ਭਰਾ ਨੇ ਦੱਸਿਆ ਹੈ ਕਿ ਰਾਤ ਨੂੰ 8:30 ਵਜੇ ਮ੍ਰਤਕ ਖਾਣਾ ਖਾ ਕੇ ਬਰਾਂਡੇ ਵਿੱਚ ਬੈਠਾ ਸੀ। ਉਹ ਆਪ ਵੀ ਖਾਣਾ ਖਾ ਕੇ ਲੇਟ ਗਿਆ ਤਾਂ ਅਚਾਨਕ ਹੀ ਕਿਸੇ ਨੇ ਬਾਹਰ ਗੇਟ ਤੋਂ ਆਵਾਜ਼ ਮਾਰੀ। ਜਦੋਂ ਮ੍ਰਤਕ ਗੇਟ ਵੱਲ ਨੂੰ ਗਿਆ ਤਾਂ ਦੋ ਫੇਰ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਅਤੇਨਾਲ ਹੀ ਮ੍ਰਤਕ ਦੀਆਂ ਚੀਕਾਂ ਨਿਕਲ ਗਈਆਂ। ਮ੍ਰਤਕ ਦਾ ਭਰਾ ਗੇਟ ਵੱਲ ਭੱਜਿਆ। ਉਨ੍ਹਾਂ ਨੇ ਇੱਕ ਆਦਮੀ ਨੂੰ ਭੱਜੇ ਜਾਂਦੇ ਵੇਖਿਆ ਪਰ ਉਸ ਦੀ ਪਛਾਣ ਨਹੀਂ ਹੋ ਸਕੀ। ਮਿਤਕ ਕੋਲ ਛੇ ਏਕੜ ਜ਼ਮੀਨ ਸੀ ਅਤੇ ਉਹ ਖੇਤੀ ਦਾ ਕੰਮ ਕਰਦਾ ਸੀ। ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਦੋਸ਼ੀ ਦੋ ਮੋਟਰਸਾਈਕਲਾਂ ਤੇ ਆਏ ਅਤੇ ਮ੍ਰਤਕ ਨੂੰ ਗੇਟ ਤੇ ਬੁਲਾ ਕੇ ਫੈਰ ਮਾਰ ਗਏ। ਦੋਸ਼ੀਆਂ ਦੀ ਸਹੀ ਗਿਣਤੀ ਦਾ ਕੋਈ ਪਤਾ ਨਹੀਂ ਲੱਗ ਸਕਿਆ। ਪੁਲਿਸ ਨੇ 302 ਦਾ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੇਹ ਦਾ ਪੋਸ-ਟਮਾਰਟਮ ਕਰਵਾਇਆ ਜਾ ਰਿਹਾ ਹੈ।

Related Articles

Back to top button