Punjab

ਦੇਖੋ ਕਿਉਂ ਕੁੜੀ ਦੇ ਪਿਓ ਨੇ ਪੂਰੇ ਥਾਣੇ ਨੂੰ ਪਾ ਦਿੱਤੀਆਂ ਭਾਜੜਾਂ

ਪਟਿਆਲਾ ਦੇ ਰਹਿਣ ਵਾਲੇ ਚਰਨਜੀਤ ਸਿੰਘ ਨੇ ਪੁਲਿਸ ਤੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਸਾਢੇ ਅਠਾਰਾਂ ਸਾਲ ਦੀ ਲੜਕੀ ਇਸ ਮਹੀਨੇ ਦੀ 9 ਤਰੀਕ ਤੋਂ ਸਵੇਰੇ ਸਵਾ 6 ਵਜੇ ਤੋਂ ਲਾਪਤਾ ਹੈ। ਉਨ੍ਹਾਂ ਨੇ ਪੁਲੀਸ ਨੂੰ ਲੜਕੀ ਦੀ ਕਾਲ ਡਿਟੇਲ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਚੈੱਕ ਕਰਵਾ ਦਿੱਤੀ ਹੈ। ਫਿਰ ਵੀ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਪੁਲਿਸ ਤਾਂ ਉਨ੍ਹਾਂ ਨਾਲ ਬੱਸ ਸਟੈਂਡ ਤੱਕ ਵੀ ਨਹੀਂ ਗਈ। ਲੜਕੇ ਦਾ ਨਾਂ ਦੱਸਣ ਦੇ ਬਾਵਜੂਦ ਵੀ ਪੁਲਿਸ ਨੇ ਉਨ੍ਹਾਂ ਦੀ ਮਰਜ਼ੀ ਦੇ ਉਲਟ ਅਣਪਛਾਤੇ ਵਿਅਕਤੀ ਤੇ 346 ਦਾ ਮਾਮਲਾ ਦਰਜ਼ ਕਰਦਿੱਤਾ ਹੈ। ਉਨ੍ਹਾਂ ਨੇ ਥਾਣੇ ਅੱਗੇ ਧਰਨਾ ਵੀ ਦਿੱਤਾ। ਜਦ ਕਿ ਪੁਲਿਸ ਅਧਿਕਾਰੀ ਕਹਿੰਦੇ ਹਨ ਕਿ ਉਹ ਲੜਕੀ ਵਾਲਿਆਂ ਨੂੰ ਤਰ੍ਹਾਂ ਤਰ੍ਹਾਂ ਦਾ ਸਹਿਯੋਗ ਦੇ ਰਹੇ ਹਨ।ਲੜਕੀ ਦੇ ਪਿਤਾ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਲੜਕੀ 9 ਤਰੀਕ ਨੂੰ ਸਵੇਰੇ ਸਵਾ 6 ਵਜੇ ਲਾਪਤਾ ਹੋਈ ਅਤੇ 9 ਵਜੇਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ। ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਮੁਹੱਲੇ ਦਾ ਹੀ ਲੜਕਾ ਜੋ ਕਿ ਨਾਬਾਲਗ ਹੈ। ਉਸ ਨਾਲ ਮੇਲ ਮਿਲਾਪ ਦਾ ਉਨ੍ਹਾਂ ਨੂੰ ਪਤਾ ਲੱਗਾ। ਉਨ੍ਹਾਂ ਨੇ ਉਸ ਲੜਕੇ ਦੇ ਘਰ ਜਾ ਕੇ 7 ਤਰੀਕ ਨੂੰ ਸ਼ਾਮ ਨੂੰ ਕਿਹਾ ਕਿ ਉਹ ਲੜਕੇ ਅਤੇ ਲੜਕੀ
ਦਾ ਵਿਆਹ ਕਰਨ ਲਈ ਤਿਆਰ ਹਨ। ਪਰ ਲੜਕੇ ਦਾ ਕਹਿਣਾ ਸੀ ਕਿ ਉਹ ਲੜਕੀ ਨਾਲ ਸਿਰਫ ਦੋਸਤੀ ਰੱਖੇਗਾ। ਪਰ ਵਿਆਹ ਨਹੀਂ ਕਰੇਗਾ। ਇਸ ਤੇ ਉਨ੍ਹਾਂ ਦੀ ਲੜਕੀ ਨੇ ਮੁੰਡੇ ਨਾਲ ਰੋਸ ਜਤਾਉਂਦੇ ਹੋਏ ਕਿਹਾ ਕਿ ਜੇਕਰ ਉਹ ਵਿਆਹ ਨਹੀਂ ਕਰਵਾਏਗਾ ਤਾਂ ਉਸ ਦਾ ਕੀਬਣੇਗਾ। ਉਸ ਤੋਂ ਦੋ ਦਿਨ ਬਾਅਦ ਲੜਕੀ ਲਾਪਤਾ ਹੋ ਗਈ। ਉਨ੍ਹਾਂ ਨੇ ਪੁਲੀਸ ਨੂੰ ਸੀਸੀਟੀਵੀ ਕੈਮਰੇ ਦੀ ਫੁਟੇਜ ਵੀ ਦਿਖਾਈ ਜਿਸ ਵਿੱਚ ਬੱਸ ਸਟੈਂਡ ਵਿਖੇ ਲੜਕੀ ਨੂੰ ਕੋਈ ਆਵਾਜ਼ ਮਾਰ ਕੇ ਕਹਿੰਦਾ ਹੈ ਕਿ ਇਸ ਬੱਸ ਵਿੱਚ ਬੈਠ ਜਾਓ। ਇਸ ਤੋਂ ਬਿਨਾਂ ਲੜਕੇ ਨੇ 10 ਤਰੀਕ ਨੂੰ ਲੜਕੀਦੀ ਸੋਸ਼ਲ ਮੀਡੀਆ ਆਈਡੀ ਵੀ ਚਲਾਈ ਹੈ। ਪਰ ਪੇਪਰ ਵਿੱਚ ਖ਼ਬਰ ਛਪੀ ਹੈ ਕਿ ਲਾਪਤਾ ਹੋਈ ਲੜਕੀ ਮਿਲ ਗਈ ਹੈ। ਜੇਕਰ ਲੜਕੀ ਮਿਲ ਗਈ ਹੈ ਤਾਂ ਕਿੱਥੇ ਹੈ ਅਤੇ ਜੇਕਰ ਖ਼ਬਰ ਝੂਠੀ ਹੈ ਤਾਂ ਖਬਰ ਕਿਸ ਨੇ ਛਪਵਾਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਲੜਕੀ ਬਾਰੇ ਪੁਲਿਸ ਨੂੰ ਸਭਪਤਾ ਹੈ। ਉਨ੍ਹਾਂ ਨੇ ਲੜਕੀ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕੀਤੀ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਉਹ ਲੜਕੀ ਦੇ ਪਰਿਵਾਰ ਨਾਲ ਪੂਰਾ ਸਹਿਯੋਗ ਕਰ ਰਹੇ ਹਨ। ਉਨ੍ਹਾਂ ਨੇ 346 ਦਾ ਮਾਮਲਾ ਵੀ ਦਰਜ ਕੀਤਾ ਹੈ। ਲੜਕੀ ਵਾਲੇ ਜਿੱਥੇ ਵੀ ਕਹਿਣਗੇ, ਪੁਲਿਸ ਲੜਕੀ ਦੀ ਭਾਲ ਕਰੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button