Punjab

ਦੁੱਧ ਵਰਗਾ ਗੋਰਾ ਰੰਗ ਤੇ ਕਾਲੇ ਵਾਲ, ਸਿਰਫ ਇਸ ਪੱਤੇ ਦੀ ਸਹੀ ਵਰਤੋਂ ਕਰਨ ਨਾਲ

ਅਮਰੂਦ ਦੇ ਪੱਤੇ ਸਾਡੇ ਸਰੀਰ ਲਈ ਬਹੁਤ ਫਾਇਦੇਮੰਦ ਹਨ। 10-12 ਪੱਤੇ ਲੈ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਹਮਾਮ ਦਸਤੇ ਵਿੱਚ ਬਿਲਕੁੱਲ ਬਰੀਕ ਕੁੱਟ ਲਵੋ। ਇਸ ਵਿੱਚ ਕੋਈ ਗੰਢ ਨਹੀਂ ਰਹਿਣੀ ਚਾਹੀਦੀ। ਇਸ ਵਿੱਚ ਪਾਣੀ ਬਿਲਕੁਲ ਨਹੀਂ ਪਾਉਣਾ। ਹੁਣ ਇਸ ਨੂੰ ਕਿਸੇ ਹੋਰ ਭਾਂਡੇ ਵਿਚ ਕੱਢ ਲਵੋ। ਇਸ ਵਿੱਚ 1-2 ਚਮਚ ਗੁਲਾਬ ਜਲ ਦੋ ਚਮਚੇ ਐਲੋਵੇਰਾ ਜੈੱਲ ਦੋ ਚਮਚ ਮੁਲਤਾਨੀ ਮਿੱਟੀ ਅਤੇ ਇੱਕ ਚਮਚਾ ਦਹੀਂ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ।ਇਸ ਪੇਸਟ ਨੂੰ ਹੱਥਾਂ ਪੈਰਾਂ ਤੇ ਲਗਾਉਣ ਨਾਲ ਹੱਥ, ਪੈਰ ਗੋਰੇ ਹੋ ਜਾਣਗੇ ਅਤੇ ਦੇਖਣ ਨੂੰ ਬਹੁਤ ਸੋਹਣੇ ਲੱਗਣਗੇ। ਇਸ ਤਰ੍ਹਾਂ ਕਈ ਦਿਨ ਕਰ ਸਕਦੇ ਹੋ। ਜੇਕਰ ਚਿਹਰੇ ਤੇ ਝੁਰੜੀਆਂ ਪੈ ਜਾਣ ਜਾਂ ਕਾਲੇ ਘੇਰੇ ਬਣ ਜਾਣ ਚਿਹਰੇ ਤੇ ਦਾਗ ਧੱਬੇ ਹੋਣ ਤਾਂ 20 ਗ੍ਰਾਮ ਪੱਤੇ ਚੰਗੀ ਤਰ੍ਹਾਂ ਧੋ ਕੇ ਹਮਾਮ ਦਸਤੇ ਵਿੱਚ ਬਰੀਕ ਕੁੱਟ ਲਵੋ। ਇਸ ਵਿੱਚ ਕੋਈ ਗੱਠ ਨਹੀਂ ਰਹਿਣੀ ਚਾਹੀਦੀ। ਇਸ ਨੂੰ ਕਿਸੇ ਹੋਰ ਭਾਂਡੇ ਵਿੱਚ ਪਾ ਕੇ ਇਸ ਵਿੱਚ 10 ਮਿਲੀ ਲੀਟਰ ਆਲੂ ਦਾ ਰਸ ਅਤੇ 20 ਮਿਲੀਲੀਟਰ ਟਮਾਟਰ ਦਾ ਰਸ ਦੋ ਚਮਚੇ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ ਲਈ ਪੇਸਟ ਤਿਆਰ ਕਰ ਸਕਦੇ ਹੋ।ਇਸ ਦੀ ਵਰਤੋਂ ਨਾਲ ਚਿਹਰੇ ਤੇ ਕੋਈ ਫੋੜਾ ਫਿੰਸੀ ਨਹੀਂ ਰਹੇਗੀ। ਦਾਗ ਧੱਬੇ ਸਭ ਖਤਮ ਹੋ ਜਾਣਗੇ। ਜੇਕਰ ਇਸ ਪੇਸਟ ਵਿੱਚ ਖੀਰੇ ਦਾ ਰਸ ਅਤੇ ਬਾਦਾਮ ਦਾ ਰਸ ਵੀ ਮਿਲਾ ਲਿਆ ਜਾਵੇ ਤਾਂ ਹੋਰ ਵੀ ਜ਼ਿਆਦਾ ਲਾਭ ਹੋ ਸਕਦਾ ਹੈ। ਜੇਕਰ ਸਮੇਂ ਤੋਂ ਪਹਿਲਾਂ ਵਾਲ ਝੜਦੇ ਹੋਣ ਜਾਂ ਸਫੈਦ ਹੋ ਜਾਣ ਤਾਂ ਇਸ ਲਈ 10-12 ਪੱਤੇ ਅਮਰੂਦ ਦੇ ਚੰਗੀ ਤਰ੍ਹਾਂ ਧੋ ਲਵੋ। ਹੁਣ ਇਨ੍ਹਾਂ ਨੂੰ ਹਮਾਮ ਦਸਤੇ ਵਿੱਚ ਕੁੱਟ ਕੇ ਬਰੀਕ ਕਰ ਲਵੋ। ਇਸ ਨੂੰ ਕਿਸੇ ਹੋਰ ਬਰਤਨ ਵਿੱਚ ਪਾ ਕੇ ਇਸ ਵਿੱਚ 2 ਚਮਚ ਆਂਵਲਾ ਚੂਰਨ, ਦੋ ਚਮਚੇ ਖੱਟਾ ਦਹੀਂ, ਨਿੰਬੂ, ਮੁਲਤਾਨੀ ਮਿੱਟੀ ਅਤੇ ਟੰਗਣ ਭਸਮ ਜੋ ਕੇ ਕਿਸੇ ਪੰਸਾਰੀ ਤੋਂ ਮਿਲ ਸਕਦੀ ਹੈ, ਮਿਲਾ ਲਵੋ।ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੇਸਟ ਬਣਾ ਕੇ ਹਫ਼ਤੇ ਵਿੱਚ ਦੋ ਵਾਰ ਨਹਾਉਣ ਤੋਂ ਪਹਿਲਾਂ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਕੇ ਅੱਧੇ ਘੰਟੇ ਬਾਅਦ ਸ਼ੈਂਪੂ ਜਾਂ ਦਹੀਂ ਨਾਲ ਸਿਰ ਧੋ ਲਵੋ। ਇਸ ਨਾਲ ਰੂਸੀ ਖਤਮ ਹੋ ਜਾਵੇਗੀ। ਵਾਲ ਕਾਲੇ ਹੋ ਜਾਣਗੇ, ਨਵੇਂ ਵਾਲ ਆ ਜਾਣਗੇ। ਸਵੇਰੇ ਸਵੇਰੇ ਖਾਲੀ ਪੇਟ ਅਮਰੂਦ ਦੇ ਇੱਕ ਪੱਤੇ ਨੂੰ ਚੰਗੀ ਤਰ੍ਹਾਂ ਧੋ ਕੇ ਖਾਣ ਨਾਲ ਡਾਇਬਟੀਜ਼ ਸ਼ੂਗਰ ਤੋਂ ਛੁਟਕਾਰਾ ਮਿਲਦਾ ਹੈ। ਜੇਕਰ ਪੇਟ ਸਾਫ ਨਾ ਹੋਵੇ ਖਾਣਾ ਨਾ ਭੱਜਦਾ ਹੋਵੇ ਦਸਤ ਦੀ ਬਿਮਾਰੀ ਹੋਵੇ ਜਾਂ ਖੂਨ ਦੀ ਕਮੀ ਹੋਵੇ, ਉਨ੍ਹਾਂ ਲਈ ਵੀ ਸਵੇਰੇ ਖਾਲੀ ਪੇਟ ਅਮਰੂਦ ਦਾ ਇੱਕ ਪੱਤਾ ਖਾਣਾ ਬਹੁਤ ਲਾਭਦਾਇਕ ਹੈ।

Related Articles

Back to top button