News

ਦੁਰਗਾ ਪੂਜਾ ਲਈ ਬਣਾ ਦਿੱਤਾ ਨਕਲੀ ਦਰਬਾਰ ਸਾਹਿਬ, ਸਿੱਖ ਕੌਮ ਨੂੰ ਜਾਗਰੂਕ ਹੋਣ ਦੀ ਲੋੜ

ਸਿੱਖ ਕੌਮ ਦੇ ਨਿਆਰੇਪਨ ਨੂੰ ਢਾਅ ਲਾਉਂਦੀਆਂ ਕੋਝੀਆਂ ਹਰਕਤਾਂ ਦਿਨ-ਬ-ਦਿਨ ਵੱਧ ਦੀਆਂ ਜਾ ਰਹੀਆਂ ਹਨ। ਸਿੱਖ ਕੌਮ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਰਗਾ ਭੁਲੇਖਾ ਪਾਉਂਦੀਆਂ ਇਹ ਤਸਵੀਰਾਂ ਕੋਲਕਾਤਾ ਤੋਂ ਹਨ ਜਿਥੇ ਦੁਰਗਾ ਪੂਜਾ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਰਗਾ ਇੱਕ ਮਾਡਲ ਬਣਾਇਆ ਗਿਆ ਹੈ। ਇਸਦੇ ਅੰਦਰ ਦੀਆਂ ਤਸਵੀਰਾਂ ਦੇਖਕੇ ਤੁਸੀਂ ਦੰਗ ਰਹਿ ਜਾਓਗੇ ਜਿਥੇ ਹਿੰਦੂ ਧਰਮ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਹੋਈਆਂ ਹਨ। ਇਸਦੇ ਅੰਦਰਲੇ ਦ੍ਰਿਸ਼ਾਂ ਨੂੰ ਬਿਲਕੁਲ ਸ੍ਰੀ ਦਰਬਾਰ ਸਾਹਿਬ ਵਾਂਗ ਬਣਾਉਣ ਦੀ ਕੋਝੀ ਹਰਕਤ ਕੀਤੀ ਗਈ ਹੈ। ਇਸ ਦੇ ਅੰਦਰ ਵੱਲ ਨੂੰ ਜਾਂਦੀ ਪਗਡੰਡੀ ਵੀ ਓਸੇ ਤਰਾਂ ਹੀ ਬਣਾਈ ਗਈ ਹੈ ਜਿਵੇਂ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਦਰਸ਼ਨੀ ਡਿਉੜੀ ਤੋਂ ਅੱਗੇ ਦਾ ਰਸਤਾ ਜਾਂਦਾ ਹੈ। ਇਸਤੋਂ ਵੀ ਕੋਝੀ ਹਰਕਤ ਇਸ ਪ੍ਰੋਗਰਾਮ ਦੇ ਲੱਗੇ ਪੋਸਟਰ ਵਿਚ ਕੀਤੀ ਗਈ ਹੈ। ਜਿਥੇ ਪੋਸਟਰ ਦੇ ਦੋਵੇਂ ਪਾਸੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਲਗਾਈ ਗਈ ਹੈ,ਵਿਚਕਾਰ ਤ੍ਰਿਸ਼ੂਲ ਦਾ ਨਿਸ਼ਾਨ ਹੈ ਤੇ ਨਾਲ ਹੀ ਇਸ ਪੋਰਗ੍ਰਾਮ ਵਿਚ ਪੇਸ਼ਕਾਰੀਆਂ ਕਰਨ ਵਾਲੇ ਕਲਾਕਾਰਾਂ ਦੀਆਂ ਤਸਵੀਰਾਂ ਹਨ। ਇਸ ਪੋਸਟਰ ਵਿਚ ਇੱਕ ਖਾਸ ਗੱਲ ਹੋਰ ਵੀ ਹੈ,ਉਹ ਹੈ ਕਿ ਹਾਲ ਹੀ ਵਿੱਚ ਪੰਜਾਬੀ ਮਾਂ ਬੋਲੀ ਬਾਰੇ ਬੇਗਾਨਗੀ ਭਰੀ ਟਿੱਪਣੀ ਕਰਨ ਵਾਲੇ ਗਾਇਕ ਗੁਰਦਾਸ ਮਾਂ ਵੀ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰ ਰਹੇ ਹਨ। ਇਹ ਸੀ ਸਿੱਖੀ ਤੇ ਹਮਲੇ ਦੀ ਪਹਿਲੀ ਉਦਾਹਰਣ-
ਸਿੱਖ ਕੌਮ ਤੇ ਹਮਲੇ ਦੀਆਂ ਦੂਜਿਆਂ ਤਸਵੀਰਾਂ ਹਨ ਦਿੱਲੀ ਤੋਂ ਜਿਥੇ ਗੁਰੂ ਗਰੰਥ ਸਾਹਿਬ ਵਿਚ ਦਰਜ ਗੁਰਬਾਣੀ ਦਾ ਘੋਰ ਨਿਰਾਦਰ ਕੀਤਾ ਗਿਆ ਹੈ। ਇਹ ਘਟਨਾ ਦਿੱਲੀ ਦੀ ਇੱਕ ਰਾਮਲੀਲਾ ਦੀ ਹੈ ਜਿਥੇ ਗੁਰੂ ਨਾਨਕ ਦੇਵ ਜੀ ਦੀ ਰਚੀ ਬਾਣੀ ਮੂਲ ਮੰਤਰ ਤੇ ਨਾਚ ਪੇਸ਼ ਕੀਤਾ ਗਿਆ। ਇਹਨਾਂ ਹੀ ਨਹੀਂ ਇੱਕ ਕਲਾਕਾਰ ਨੇ ਗੁਰੂ ਨਾਨਕ ਸਾਹਿਬ ਦਾ ਰੋਲ ਵੀ ਅਦਾ ਕੀਤਾ। ਇਸ ਹਰਕਤ ਤੇ ਸਿੱਖ ਕੌਮ ਵਿਚ ਭਰਵਾਂ ਰੋਸ ਹੈ। ਇਹਨਾਂ ਹਰਕਤਾਂ ਪਿੱਛੇ ਸਿੱਖ ਪੰਥ ਵਲੋਂ ਕੱਟੜ ਹਿੰਦੂ ਜਥੇਬੰਦੀ RSS ਦਾ ਹੱਥ ਦੱਸਿਆ ਜਾਂਦਾ ਹੈ ਜੋ ਸਿੱਖੀ ਦੇ ਨਿਆਰੇਪਨ ਨੂੰ ਬ੍ਰਾਹਮਣਵਾਦ ਵਿਚ ਰਲਗੱਡ ਕਰਨ ਦੀਆਂ ਅਜਿਹੀਆਂ ਹਰਕਤਾਂ ਕਰਦੀ ਹੈ।

ਪਰ ਵੱਡੀ ਗੱਲ ਇਹ ਕਈ ਕਿ ਇਹ ਫਿਰਕੂ ਲੋਕ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਰਗਾ ਮਾਡਲ ਬਣਾ ਲੈਣਗੇ,ਓਹੋ ਜਿਹੀਆਂ ਇਮਾਰਤਾਂ ਬਣਾ ਲੈਣਗੇ ਪਰ ਜੋ ਰੂਹਾਨੀ ਤਾਕਤ ਸ੍ਰੀ ਦਰਬਾਰ ਸਾਹਿਬ ਤੋਂ ਮਿਲਦੀ ਹੈ,ਉਹ ਕਿਥੋਂ ਮਿਲੇਗੀ ? ਸਾਈ ਮੀਆਂ ਮੀਰ ਜੀ ਵਰਗੀ ਸਖਸੀਅਤ ਵਲੋਂ ਜਿਸ ਅਸਥਾਨ ਦੀ ਨੀਂਹ ਰੱਖੀ ਗਈ ਹੋਵੇ ਅਜਿਹੇ ਅਸਥਾਨ ਵਰਗੀ ਪਵਿੱਤਰਤਾ,ਅਕਾਲ ਪੁਰਖ ਦੀ ਬਖਸ਼ਿਸ਼ ਇਹਨਾਂ ਨਕਲੀ ਮਾਡਲਾਂ ਵਿਚੋਂ ਨਹੀਂ ਮਿਲਣੀ।

Related Articles

Back to top button