News

ਦੁਨੀਆ ਭਾਵੇਂ ਕਰ ਰਹੀ ਸਿਫਤਾਂ,ਪਰ ਮਾਂ ਦਾ ਦੁੱਖ ਕੌਣ ਵੰਡਾਊ ? Manjit Singh

ਫਰਿਜ਼ਨੋ ਦੇ ਲਾਗਲੇ ਸ਼ਹਿਰ ਰੀਡਲੀ ਜਿਥੇ 29 ਸਾਲਾ ਸਿੱਖ ਨੌਜਵਾਨ ਮਨਜੀਤ ਸਿੰਘ ਕਿੰਗਜ਼ ਰਿਵਰ ਵਿੱਚ ਡੁੱਬਦੇ ਤਿੰਨ ਮੈਕਸੀਕਨ ਮੂਲ ਦੇ ਬੱਚਿਆ ਨੂੰ ਬਚਾਉਂਦਾ ਆਪ ਡੁੱਬ ਗਿਆ ਅਤੇ ਆਪਣੀ ਜਾਨ ਦੇ ਗਿਆ। ਜਾਣਕਾਰੀ ਮੁਤਾਬਕ ਤਿੰਨ ਬੱਚੇ ਇਸ ਨਹਿਰ ਵਿੱਚ ਡੁੱਬ ਰਹੇ ਸਨ ਅਤੇ ਮਦਦ ਲਈ ਚੀਕ ਰਹੇ ਸਨ। ਜਦੋਂ ਇਹਨਾਂ ਬੱਚਿਆਂ ਦੀਆਂ ਚੀਕਾਂ ਮਨਜੀਤ ਸਿੰਘ ਨੇ ਸੁਣੀਆਂ ਤਾਂ ਉਸ ਨੇ ਨਾਲ ਹੀ ਕਿੰਗਜ਼ ਨਦੀ ਵਿਚ ਛਾਲ ਮਾਰ ਦਿੱਤੀ। ਦੋ ਬੱਚਿਆ ਨੂੰ ਮਨਜੀਤ ਨੇ ਸੁਰੱਖਿਅਤ ਬਾਹਰ ਕੱਢ ਲਿਆ ‘ਤੇ ਤੀਸਰੇ ਨੂੰ ਲੱਭਦਾ ਖੁਦ ਡੁੱਬ ਗਿਆ।15 Major and Important Rivers in India | WildlifeZones ਤੀਜਾ ਬੱਚਾ 15 ਮਿੰਟ ਬਾਅਦ ਲੱਭਾ ਜਿਹੜਾ ਵੈਲੀ ਚਿਲਡਰਨਜ਼ ਹਸਪਤਾਲ ਦਾਖਲ ਹੈ। ਮਨਜੀਤ ਦੇ ਇਸ ਬਹਾਦਰੀ ਭਰੇ ਕਾਰਨਾਮੇ ਦੇ ਜਿਥੇ ਅਮਰੀਕਾ ਸਮੇਤ ਪੂਰੀ ਦੁਨੀਆ ਵਿਚ ਚਰਚੇ ਹਨ ਤੇ ਲੋਕ ਇਸ ਸਿੱਖ ਨੌਜਵਾਨ ਦੀਆਂ ਸਿਫਤਾਂ ਕਰ ਰਹੇ ਹਨ ਓਥੇ ਮਨਜੀਤ ਦੀ ਪਿਤਾ ਤੇ ਚਾਚਾ ਜੀ ਤੋਂ ਸੁਣੋ ਕੀ ਉਹਨਾਂ ਤੇ ਕੀ ਬੀਤ ਰਹੀ ਹੈ !!ਮਨਜੀਤ ਦੇ ਮਾਤਾ ਜੀ ਨੇ ਮਨਜੀਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਮੰਗ ਕਰਦਿਆਂ ਕਿਹਾ ਕਿ ਉਸਨੂੰ ਪੁੱਤ ਦੀ ਲਾਸ਼ ਦੇ ਦਿਓ,ਹੋਰ ਕੁਝ ਨਹੀਂ ਚਾਹੀਦਾ। ਮਨਜੀਤ ਸਿੰਘ ਦੀ ਮੌਤ ਕਾਰਨ ਜਿੱਥੇ ਭਾਈਚਾਰਾ ਸੋਗ ਵਿੱਚ ਡੁੱਬਿਆ ਹੋਇਆ ਹੈ, ਓਥੇ ਮਨਜੀਤ ਸਿੰਘ ਦੇ ਪਰਉਪਕਾਰੀ ਕਾਰਨਾਮੇ ਦੀ ਸਿਫ਼ਤ ਹੋ ਰਹੀ ਹੈ। ਮਨਜੀਤ ਸਿੰਘ ਨੇ ਆਪਣੀ ਜਾਨ ਦੇ ਕੇ ਸਿੱਖਾਂ ਦਾ ਨਾਮ ਅਮਰੀਕਨ ਭਾਈਚਾਰੇ ਵਿੱਚ ਉੱਚਾ ਕਰ ਦਿੱਤਾ ਹੈ।

Related Articles

Back to top button