Latest

ਦੁਨੀਆ ਦੇ ਸਭ ਤੋਂ ਬਹਾਦਰ ਯੋਧੇ | Greatest Warriors In History

ਇਸ ਦੁਨੀਆ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਰਾਜੇ ਮਹਾਰਾਜੇ ਹੋਏ ਤੇ ਉਹਨਾਂ ਵਿਚਕਾਰ ਆਪਣੇ ਰਾਜਾਂ ਦੇ ਵਿਸਥਾਰ ਨੂੰ ਲੈ ਕੇ ਕਈ ਜੰਗ। ਕਿਹਾ ਜਾ ਸਕਦਾ ਹੈ ਕਿ ਇਹ ਦੁਨੀਆ ਜੰਗ ਬਿਨਾ ਨਹੀਂ ਚਲ ਸਕਦੀ। ਅੱਜ ਦੇ ਜਮਾਨੇ ਵਿਚ ਵੀ ਹਰ ਦੇਸ਼ ਦੀ ਆਪਣੀ ਆਪਣੀ ਫੌਜ ਹੁੰਦੀ ਹੈ। ਹਰ ਫੌਜ ਵਿਚ ਅਜਿਹੇ ਯੋਧੇ ਹੁੰਦੇ ਹਨ ਜੋ ਕਿ ਬਹਾਦਰ,ਤੇਜ ਤਰਾਰ ਤੇ ਯੁੱਧਨੀਤੀ ਵਿਚ ਮਾਹਿਰ ਹੁੰਦੇ ਹਨ। ਅੱਜ ਅਸੀਂ ਦਸਾਂਗੇ ਪ੍ਰਾਚੀਨ ਕਾਲ ਤੋਂ ਲੈ ਕੇ ਹੁਣ ਤੱਕ ਦੇ ਉਹਨਾਂ ਬਹਾਦਰ ਸੂਰਮਿਆਂ ਬਾਰੇ ਜਿਨਾਂ ਦੀ ਬਹਾਦਰੀ ਤੇ ਤਾਕਤ ਦਾ ਲੋਹਾ ਸਾਰੀ ਦੁਨੀਆ ਮੰਨਦੀ ਹੈ। ਸਿੱਖ,ਮਰਾਠੇ,ਨਿੰਜਾ,ਸਪਾਰਟਨ ਵਰਗੀਆਂ ਕੌਮਾਂ ਜਿਨਾਂ ਨੇ ਇਤਿਹਾਸ ਦੇ ਪੰਨਿਆਂ ਤੇ ਆਪਣੀ ਬਹਾਦਰੀ ਦੇ ਸੁਨਿਹਰੀ ਕਾਰਨਾਮੇ ਲਿਖੇ। ਗਲੈਡੀਏਟਰ- ਇਹ ਯੋਧੇ ਸ਼ਸ਼ਤਰਧਾਰੀ ਯੋਧੇ ਹੁੰਦੇ ਸਨ ਜੋ ਕਿ ਆਪਣੇ ਵਿਰੋਧੀ ਗਲੈਡੀਏਟਰ ਨਾਲ ਜਾਂ ਫਿਰ ਜੰਗਲੀ ਜਾਨਵਰਾਂ ਨਾਲ ਜਾਂ ਹਕੂਮਤ ਵਲੋਂ ਸਜ਼ਾਵਾਂ ਪ੍ਰਾਪਤ ਕੈਦੀਆਂ ਨਾਲ ਲੜਾਈ ਕਰਦੇ ਸਨ। ਰੋਮਨ ਸਾਮਰਾਜ ਸਮੇਂ ਇਹ ਗਲੈਡੀਏਟਰ ਰਾਜੇ ਦੇ ਸਾਹਮਣੇ ਅਤੇ ਬਾਕੀ ਦੀ ਪਰਜਾ ਸਾਹਮਣੇ ਲੜਾਈ ਦਾ ਪ੍ਰਦਰਸ਼ਨ ਕਰਦੇ ਸਨ। ਆਪਾਂ ਅਕਸਰ ਪੁਰਾਣੇ ਜਮਾਨੇ ਨਾਲ ਸਬੰਧਿਤ ਫ਼ਿਲਮਾਂ ਵਿਚ ਅਜਿਹਾ ਦੇਖਿਆ ਹੀ ਹੋਣਾ ਜਿਸ ਵਿਚ ਰਾਜਾ ਅਤੇ ਪਰਜਾ ਗੋਲ ਚੱਕਰ ਚ ਬੈਠਦੇ ਨੇ ਅਤੇ ਥੱਲੇ ਲੋਕ ਲੜਾਈ ਕਰਦੇ ਹਨ,ਇਹ ਲੜਾਈ ਦਾ ਪ੍ਰਦਰਸ਼ਨ ਕਰਨ ਵਾਲੇ ਲੋਕ ਗਲੈਡੀਏਟਰ ਹੀ ਹੁੰਦੇ ਸਨ।Top 10 Greatest Warriors In The World History || Pastimers - YouTubeਸਪਾਰਟਨ-ਹਾਲੀਵੁੱਡ ਵਲੋਂ ਇੱਕ ਫਿਲਮ ਬਣਾਈ ਗਈ ਸੀ ਜਿਸਦਾ ਨਾਮ ਸੀ “300’। ਇਸ ਫਿਲਮ ਤੋਂ ਬਾਅਦ ਬਹੁਤ ਲੋਕ ਸਪਾਰਟਨ ਨਾਮ ਤੋਂ ਵਾਕਿਫ ਹੋ ਚੁੱਕੇ ਹਨ ਕਿਉਂਕਿ ਇਹ ਫਿਲਮ ਸਪਾਰਟਨ ਯੋਧਿਆਂ ਬਾਰੇ ਬਣਾਈ ਗਈ ਸੀ। ਸਪਾਰਟਨ ਵੀ ਸ਼ਸਤਰਧਾਰੀ ਹੁੰਦੇ ਸਨ ਇਹਨਾਂ ਦੀ ਜਿੰਦਗੀ ਜੰਗ ਤੋਂ ਸ਼ੁਰੂ ਹੋ ਕੇ ਜੰਗ ਤੇ ਹੀ ਖਤਮ ਹੁੰਦੀ ਸੀ। ਇਹਨਾਂ ਨੂੰ 8 ਸਾਲ ਦੀ ਉਮਰ ਤੋਂ ਹੀ ਹਥਿਆਰ ਸਿਖਲਾਈ ਦੀ ਸਿੱਖਿਆ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਸੀ। ਇਥੋਂ ਤੱਕ ਕਿ ਸਪਾਰਟਨ ਕੌਮ ਦੀਆਂ ਔਰਤਾਂ ਵੀ ਬਹੁਤ ਬਹਾਦਰ ਹੁੰਦੀਆਂ ਸਨ। ਡਰਪੋਕ ਲੋਕਾਂ ਦੀ ਸਪਾਰਟਨ ਲੋਕਾਂ ਵਿਚ ਕੋਈ ਜਗਾਹ ਨਹੀਂ ਸੀ। ਕਰੀਬ 481 ਈਸਾ ਪੂਰਵ ਦੇ ਸਮੇਂ ਇੱਕ ਜੰਗ ਹੋਈ ਸੀ ਜਿਸ ਵਿਚ ਇਹ 300 ਸਪਾਰਟਨ ਲੋਕ ਯੂਨਾਨ ਦੀਆਂ ਫੌਜਾਂ ਨਾਲ ਲੜੇ ਸਨ ਤੇ ਹਾਲੀਵੁਡ ਨੇ ਵੀ ਓਸੇ ਕਹਾਣੀ ਤੇ 300 ਫਿਲਮ ਬਣਾਈ ਹੈ।ਸਮੁਰਾਈ-ਇਹ ਲੋਕ ਜਪਾਨ ਦੇ ਯੋਧੇ ਸਨ। ਤਲਵਾਰਬਾਜ਼ੀ ਵਿਚ ਇਹਨਾਂ ਦਾ ਦੁਨੀਆ ਤੇ ਕੋਈ ਮੁਕਾਬਲਾ ਨਹੀਂ ਸੀ ਕਰ ਸਕਦਾ। ਹਰ ਸਮੁਰਾਈ ਮਾਸਟਰ ਦੇ ਕੋਲ ਆਪਣੀ ਇੱਕ ਖਾਸ ਤਲਵਾਰ ਹੁੰਦੀ ਸੀ। ਇਹ ਲੋਕ ਕਿਸੇ ਸ਼ੋਂਕ ਜਾਂ ਖੇਡ ਵਜੋਂ ਲੜਾਈ ਨਹੀਂ ਸੀ ਕਰਦੇ ਇਹਨਾਂ ਦੀ ਲੜਾਈ ਹਮੇਸ਼ਾ ਆਪਣੇ ਆਤਮ ਸਨਮਾਨ ਅਤੇ ਕਿਸੇ ਖਾਸ ਮਕਸਦ ਲਈ ਹੀ ਹੁੰਦੀ ਸੀ। ਇੱਕ ਸਮੁਰਾਈ ਯੋਧੇ ਲਈ ਉਸਦਾ ਆਤਮ ਸਨਮਾਨ ਹੀ ਸਭ ਕੁਝ ਹੁੰਦਾ ਸੀ। ਆਪਣੇ ਆਤਮ ਸਨਮਾਨ ਦੀ ਬਹਾਲੀ ਖਾਤਿਰ ਜੇ ਉਹਨਾਂ ਨੂੰ ਖੁਦ ਨੂੰ ਵੀ ਕਤਲ ਕਰਨਾ ਪੈਂਦਾ ਤਾਂ ਵੀ ਉਹ ਇਸ ਵਿਚ ਪਿੱਛੇ ਨਹੀਂ ਸੀ ਹਟਦੇ। ਤੁਸੀਂ ਜੇਕਰ ਫ਼ਿਲਮਾਂ ਦੇ ਸ਼ੋਕੀਨ ਹੋ ਤਾਂ ਤੁਸੀਂ ਕਈ ਜਾਪਾਨੀ ਤੇ ਚੀਨੀ ਫ਼ਿਲਮਾਂ ਵਿਚ ਅਜਿਹੇ ਸਮੁਰਾਈ ਪਾਤਰਾਂ ਨੂੰ ਜਰੂਰ ਦੇਖਿਆ ਹੋਣਾ।

Related Articles

Back to top button