ਦੁਨੀਆ ਚੰਦ ਤੇ ਚਲੀ ਗਈ,ਇਹ ਇਥੇ ਟੂਣਾ ਕਰੀ ਜਾਂਦਾ | Surkhab TV

ਵਹਿਮਾਂ ਦੀ ਮਾਰੀ ਦੁਨੀਆ ਅੱਜ 21ਵੀਂ ਸਦੀ ਵਿਚ ਵੀ ਵਹਿਮਾਂ ਚੋਂ ਨਿਕਲ ਨਹੀਂ ਸਕੀ। ਜਦੋਂ ਮੰਗਲ ਤੇ ਨਵੀਂ ਦੁਨੀਆ ਵਸਾਉਣ ਦੀਆਂ ਗੱਲਾਂ ਹੋ ਰਹੀਆਂ ਓਥੇ ਕੁਝ ਲੋਕ ਅਜੇ ਵੀ ਚੌਂਕਾਂ ਵਿਚ ਟੂਣੇ ਕਰਦੇ ਫਿਰਦੇ ਹਨ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਵੀਡੀਓ ਵਿਚ ਇਹ ਬਜ਼ੁਰਗ ਬੰਦਾ ਚੌਕ ਵਿਚ ਟੂਣਾ ਕਰ ਰਿਹਾ ਸੀ ਕਿ ਰਾਹ ਜਾਂਦੇ ਕਿਸੇ ਰਾਹਗੀਰ ਨੇ ਮੌਕੇ ਤੇ ਫੜ ਲਿਆ ਤੇ ਵੀਡੀਓ ਬਣਾ ਲਈ। ਜਦੋਂ ਇਸਨੂੰ ਸਵਾਲ ਕੀਤੇ ਕਿ ਟੂਣਾ ਕਿਉਂ ਕਰ ਰਿਹਾ ਤਾਂ ਸੁਣੋ ਇਸਨੇ ਅੱਗੋਂ ਜਵਾਬ ਕੀ ਦਿੱਤਾ।ਟੂਣੇ ਵਿਚ ਵਰਤੀਆਂ ਜਾਣ ਵਾਲੀਆਂ ਚੀਜਾਂ ਨਾਰੀਅਲ,ਤੇਲ,ਮੌਲੀ,ਮਿਰਚਾਂ,ਨਿੰਬੂ ਆਦਿ ਅਸਲ ਵਿਚ ਜਿਨ੍ਹਾਂ ਚੀਜ਼ਾਂ ਨੂੰ ਟੂਣਾ ਬਣਾ ਕੇ ਡਰ ਬਿਠਾਇਆ ਜਾਂਦਾ ਹੈ, ਉਹ ਸਭ ਚੀਜ਼ਾਂ ਕਿਸੇ ਨਾ ਕਿਸੇ ਦੁਕਾਨ ਜਾਂ ਸਟੋਰ ਤੋਂ ਹੀ ਖ਼ਰੀਦਿਆਂ ਹੁੰਦੀਆਂ ਹਨ ਤੇ ਉਹ ਵੀ ਕਿਸੇ ਜਿਉਂਦੇ ਜਾਗਦੇ ਇਨਸਾਨ ਵੱਲੋਂ ਹੀ ਰੱਖੀਆਂ ਹੁੰਦੀਆਂ ਹਨ। ਇਹ ਸਭ ਚੀਜ਼ਾਂ ਬੇਜਾਨ ਹੁੰਦੀਆਂ ਹਨ ਤੇ ਕੋਈ ਵੀ ਬੇਜਾਨ ਚੀਜ਼ ਆਪਣੇ ਆਪ ਹਿੱਲ ਨਹੀਂ ਸਕਦੀ।ਸਾਡਾ ਸਿਰਫ਼ ਇਕੋ ਹੀ ਮਕਸਦ ਹੈ ਕਿ ਲੋਕ ਸਿਆਣੇ ਹੋਣ ਅਤੇ ਇਨ੍ਹਾਂ ਕੁ-ਚੱਕਰਾਂ ਵਿਚੋਂ ਬਾਹਰ ਨਿਕਲਣ। ਇਸ ਲਈ ਕਿਸੇ ਨੂੰ ਵੀ ਜਾਦੂ ਟੂਣੇ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਡਰੋ ਨਾ, ਸਗੋਂ ਇਹ ਵਹਿਮ ਪਾਉਣ ਵਾਲਿਆਂ ਨੂੰ ਸਮਝਾਉਣ ਦੀ ਲੋੜ ਹੈ।