News

ਦਿੱਲੀ ਮੈਟਰੋ ‘ਚ ਤਾਇਨਾਤ ਹੋਏਗਾ ‘ਪੋਲੋ’ ਨਸਲ ਦਾ ਕੁੱਤਾ, ਲਾਦੇਨ ਨਾਲ ਕਨੈਕਸ਼ਨ, ਜਾਣੋ ਖਾਸੀਅਤ

ਲਗਪਗ ਛੇ ਮਹੀਨੇ ਬਾਅਦ ਦਿੱਲੀ ਮੈਟਰੇ ਮੁੜ ਦੌੜਣ ਲਈ ਤਿਆਰ ਹੈ। ਬੀਤੇ ਦਿਨੀਂ ਹੋਏ ਐਲਾਨਾਂ ਤੋਂ ਬਾਅਦ 7 ਸਤੰਬਰ ਤੋਂ ਦਿੱਲੀ ‘ਚ ਮੈਟਰੋ ਸੇਵਾ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ ਹੀ ਖਾਸ ਗੱਲ ਹੈ ਕਿ ਇਸ ਵਾਰ ਮੈਟਰੋ ‘ਚ ਸਫਰ ਕਰਦਿਆਂ ਤੁਹਾਡੀ ਮੁਲਾਕਾਤ ਡੀਐਮਆਰਸੀ ਦੇ ਨਵੇਂ ਸਰਪ੍ਰਸਤ ‘ਪੋਲੋ’ ਨਾਲ ਹੋ ਸਕਦੀ ਹੈ। ਪੋਲੋ ਇੱਕ ਚੁਸਤ ਬੈਲਜੀਅਨ ਇਲੀਨੋਇਸ ਕੁੱਤਾ ਹੈ ਜਿਸ ਵਿੱਚ ਵਿਸ਼ੇਸ਼ ਹੁਨਰ ਹਨ।ਦੱਸ ਦਈਏ ਕਿ ਪੋਲੋ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਵੱਲੋਂ ਪਹਿਲੀ ਪੋਸਟਿੰਗ ਦਿੱਤੀ ਜਾ ਰਹੀ ਹੈ। ਪੋਲੋ ਯਾਤਰੀਆਂ ਦੀ ਸੁਰੱਖਿਆ ਹੇਠ ਹੁਣ ਸੀਆਈਐਸਐਫ ਦੇ ਨਾਲ ਲਾਇਆ ਜਾਵੇਗਾ।ਪੋਲੋ ਕੋਈ ਆਮ ਕੁੱਤਾ ਨਹੀਂ ਕਿਉਂਕਿ ਉਹ ਉਸੇ ਨਸਲ ਨਾਲ ਸਬੰਧਤ ਹੈ ਜਿਸ ਨੇ ਅਮਰੀਕੀ ਸੁਰੱਖਿਆ ਬਲਾਂ ਵੱਲੋਂ ਪਾਕਿਸਤਾਨ ਵਿੱਚ ਓਸਾਮਾ ਬਿਨ ਲਾਦੇਨ ਨੂੰ ਖ਼ਤਮ ਕਰਨ ਲਈ ਚਲਾਈ ਮੁਹਿੰਮ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਈ ਸੀ। ਉਸੇ ਨਸਲ ਦੇ ਕੁੱਤੇ “ਕਾਹਿਰਾ” ਨੇ ਓਸਾਮਾ ਬਿਨ ਲਾਦੇਨ ਦੀ ਪਛਾਣ ਕੀਤੀ ਸੀ ਜਿਸ ਤੋਂ ਬਾਅਦ ਓਸਾਮਾ ਨੂੰ ਅਮਰੀਕੀ ਸੈਨਿਕਾਂ ਨੇ ਮਾਰਿਆ ਸੀ।Delhi Metro announces new guidelines as services start next week. Know timings, routes, entry rulesਇਸ ਦੇ ਨਾਲ ਹੀ ਦੱਸ ਦਈਏ ਕਿ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਇੱਕ ਬੈਲਜੀਅਨ ਮੈਲੀਨੋਇਸ ਨਸਲ ਦਾ ਕੁੱਤਾ ਰਾਸ਼ਟਰੀ ਰਾਜਧਾਨੀ ‘ਚ ਤਾਇਨਾਤ ਕੀਤਾ ਜਾਵੇਗਾ। ਦਿੱਲੀ ਮੈਟਰੋ ਵਿਚ ਹਰੇਕ ਕੁੱਤੇ ਨਾਲ ਸਿਰਫ ਇੱਕ ਹੈਂਡਲਰ ਹੁੰਦਾ ਹੈ, ਜਦੋਂਕਿ ਪੋਲੋ ਨੂੰ ਦੋ ਹੈਂਡਲਰ ਸੰਭਾਲਣਗੇ।ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਕੇ 9 ਟੀਮ ਦੇ ਹੈਡ ਇੰਸਪੈਕਟਰ ਰਾਜੇਂਦਰ ਪਿਲਾਨੀਆ ਨੇ ਦੱਸਿਆ ਕਿ ਪੋਲੋ ਆਪਣੀ ਚੁਸਤੀ ਕਾਰਨ ਦੂਸਰਿਆਂ ਨਾਲੋਂ ਬਿਲਕੁਲ ਵੱਖਰਾ ਹੈ। ਉਹ ਲਗਪਗ 40 ਕਿਲੋਮੀਟਰ ਤੁਰ ਸਕਦਾ ਹੈ ਜਦੋਂ ਕਿ ਦੂਜੇ ਕੁੱਤੇ ਸਿਰਫ 4 ਤੋਂ 7 ਕਿਲੋਮੀਟਰ ਲਈ ਤੁਰ ਸਕਦੇ ਹਨ। ਉਸ ਕੋਲ ਸੁੰਘਣ ਦੀ ਕਮਾਲ ਦੀ ਪਾਵਰ ਹੈ। ਸੀਆਈਐਸਐਫ ਦੇ ਕੋਲ 61 ਕੁੱਤੇ ਹਨ, ਜੋ ਕਿ ਦਿੱਲੀ ਮੈਟਰੋ ਦੇ ਵੱਖ-ਵੱਖ ਸਥਾਨਾਂ ‘ਤੇ ਤਾਇਨਾਤ ਕੀਤੇ ਜਾਣਗੇ।

Related Articles

Back to top button