News

ਦਿੱਲੀ ਦੇ ਗੁਰਦੁਆਰਾ ਸਹਾਿਬ ਵਿੱਚ ਹੋਈ ਬੰਦਿਆਂ ਦੀ ਪੂਜਾ, ਬਣਾ ਦਿੱਤੇ ਸੀ ਦੇਵਤੇ

ਹਰ ਤੀਜੇ ਦਿਨ ਕੋਈ ਨਾ ਕੋਈ ਸਿੱਖ ਜਜਬਾਤਾਂ ਨਾਲ ਜਰੂਰ ਖੇਡਦਾ ਨਜਰ ਆ ਰਿਹਾ ਹੈ, ਹੁਣ ਸ਼ੋਸ਼ਲ ਮੀਡੀਆ ਤੇ ਇੱਕ ਨਵਾਂ ਮਾਮਲਾ ਚਰਚਾ ਵਿੱਚ ਹੈ, ਇੱਕ ਵਿਡਿਓ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸਿਂ ਦੇਖ ਸਕਦੇ ਹੋ ਕਿ ਸਿੱਖ ਰਹਿਤ ਮਰਿਆਦਾ ਦਾ ਪੁਰੀ ਤਰਾਂ ਘਾਣ ਕਿਤਾ ਜਾ ਰਿਹਾ ਹੈ, ਸ਼ੋੋਸ਼ਲ ਮੀਡੀਆ ਤੇ ਘੁੰਮ ਰਹਿ ਇਹ ਵਿਡੀਓ ਦਿੱਲੀ ਦੇ ਗੁਰੁਦੁਆਰਾ ਸਹਿਾਬ ਦੀ ਦੱਸੀ ਜਾ ਰਹੀ ਹੈ,ਗੁਰਦੁਆਰਾ ਸਾਹਿਬ ਵਿੱਚ ਦੁਸਹਿਰੇ ਦੇ ਤਿਉਹਾਰ ਤੇ ਇਨਸਾਨਾਂ ਦੇ ਦੇਵਤਿਆਂ ਦਾ ਲਿਬਾਸ ਪਹਿਣਾ ਕੇ ਸੁੇਵਾ ਕੀਤੀ ਜਾ ਰਹੀ ਹੈ ਤੇ ਧਾਰਮਿਕ ਗੀਤ ਗਾਏ ਜਾ ਰਹੇ ਹਨ, ਸਿੱਖ ਧਰਮ ਅਨੁਸਾਰ ਦੇਵੀਆਂ ਦੇਵਤੇ? ਸਮਝਣ ਦਾ ਵਿਸ਼ਾ ਇਹ ਹੈ ਕਿ ਗੁਰਬਾਣੀ ਅਨੁਸਾਰ ਸਾਰੀ ਰਚਨਾ ਦਾ ਕਰਤਾ, ਧਰਤਾ ਤੇ ਪਾਲਣਹਾਰ ਭਾਵ ਸਭਕੁਝ ਕੇਵਲ ਤੇ ਕੇਵਲ ਇਕੋ ਇੱਕ ਅਕਾਲਪੁਰਖ ਹੀ ਹੈ ਅਤੇ ਉਸ ਤੋਂ ਬਗ਼ੈਰ ਹੋਰ ਕੋਈ ਨਹੀਂ। Image result for hindu devi devtaਬਲਕਿ ਇਥੇ ਤਾਂ ਬੇਅੰਤ ਵਾਰੀ ਇਹ ਵੀ ਸਪਸ਼ਟ ਕੀਤਾ ਹੈ ਕਿ “ਏਹ ਮਾਇਆ, ਜਿਤੁ ਹਰਿ ਵਿਸਰੈ, ਮੋਹੁ ਉਪਜੈ ਭਾਉ ਦੂਜਾ ਲਾਇਆ” (ਪੰ: ੯੨੧) ਅਥਵਾ “ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ” (ਪੰ: ੪੭੦) ਭਾਵ ਇੱਕ ਕਰਤਾਰ ਦਾ ਲੜ ਛੱਡ ਕੇ ਕਿਸੇ ਹੋਰ ਦੀ ਪੂਜਾ ਅਰਚਾ `ਚ ਉਲਝਣਾ, ਮਨੁੱਖ ਦੀ ਕੇਵਲ ਅਗਿਆਨਤਾ ਹੀ ਹੈ ਅਤੇ ਇਸ ਤਰ੍ਹਾਂ ਮਨੁੱਖ ਆਪਣਾ ਮਨੁੱਖਾ ਜਨਮ ਹੀ ਜ਼ਾਇਆ ਕਰਕੇ ਜਾਂਦਾ ਹੈ। ਸਿਰਜਣਹਾਰ ਕੇਵਕ ਇਕੋ ਹੀ ਹੈ ਇਸ ਸਬੰਧ `ਚ ਕੁੱਝ ਗੁਰਬਾਣੀ ਪ੍ਰਮਾਣ:- (ੳ) “ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ॥ ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ” (ਪੰ: ੨੭੬) (ਅ) “ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥ ੲੈਕੋ ਕਹੀਐ ਨਾਨਕਾ ਦੂਜਾ ਕਾਹੇ ਕੂ” (ਪੰ: ੧੨੯੧) (ੲ) “ਜੇਤਾ ਸਬਦੁ ਸੁਰਤਿ ਧੁਨਿ ਤੇਤੀ, ਜੇਤਾ ਰੂਪੁ ਕਾਇਆ ਤੇਰੀ॥ ਤੂੰ ਆਪੇ ਰਸਨਾ, ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ॥ ੧ ॥ ਸਾਹਿਬੁ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ” (ਪੰ: ੩੫੦) (ਸ) “ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ, ਤੁਧੁ ਜੇਵਡੁ ਅਵਰੁ ਨ ਕੋਈ॥ ਤੂੰ ਜੁਗੁ ਜੁਗੁ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਿਹਚਲੁ ਕਰਤਾ ਸੋਈ॥ ਤੁਧੁ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੁ ਹੋਈ॥ ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ, ਤੁਧੁ ਆਪੇ ਸਿਰਜਿ ਸਭ ਗੋਈ” (ਪੰ: ੩੪੮)

Related Articles

Back to top button