Sikh News

ਦਿੱਲੀ ਤਖ਼ਤ ਅੱਗੇ ਡਟਿਆ ਅਕਾਲ ਤਖ਼ਤ | ਕਿਸਾਨੀ ਮੋਰਚੇ ਨੂੰ ਹਮਾਇਤ | Surkhab Tv

ਜਿਥੇ ਪਿਛਲੇ ਦਿਨਾਂ ਤੋਂ ਪੰਜਾਬ ਦੇ ਕਿਸਾਨ ਤੇ ਧਾਰਮਿਕ-ਸਮਾਜਿਕ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਲਗਾਤਾਰ ਧਰਨੇ-ਰੋਸ ਮੁਜਾਹਰੇ ਜਾਰੀ ਹਨ,ਓਥੇ ਹੀ ਪੰਜ ਅੰਮ੍ਰਿਤਧਾਰੀ ਸਿੰਘਾਂ ਵਲੋਂ ਭਾਰਤੀ ਪਾਰਲੀਮੈਂਟ ਦੇ ਸਾਹਮਣੇ ਭਾਰਤ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿੱਲ ਦੇ ਰੋਸ ਵਜੋਂ ਚਾਰ ਦਿਨ ਤੋਂ ਧਰਨਾ ਦਿੱਤਾ ਜਾ ਰਿਹਾ ਹੈ। ਇਹਨਾਂ ਸਿੰਘਾਂ ਦੀ ਹੌਂਸਲਾ ਅਫਜਾਈ ਲਈ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਕੋਲ ਪਹੁੰਚੇ ਤੇ ਇਹਨਾਂ ਸਿੰਘਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਕਰਕੇ ਇਹਨਾਂ ਦੇ ਧਰਨੇ ਨੂੰ ਹਮਾਇਤ ਦਿੱਤੀ ਗਈ। ਦੱਸ ਦਈਏ ਕਿ ਕਿਸਾਨਾਂ ਦਾ ਸੰਘਰਸ਼ ਲਗਾਤਾਰ ਉਚਾਈ ਵਲ ਜਾ ਰਿਹਾ ਹੈ Giani Harpreet Singh is Akal Takht acting jathedarਬਸ਼ਰਤੇ ਕਿ ਕੋਈ ਸਿਆਸੀ ਪਾਰਟੀ ਤੇ ਸਰਕਾਰ ਇਸਨੂੰ ਫੇਲ ਕਰਨ ਦੀ ਕੋਸ਼ਿਸ਼ ਨਾ ਕਰੇ। ਹਾਲਾਂਕਿ ਇਹ ਕੋਸ਼ਿਸ਼ਾਂ ਲਗਾਤਾਰ ਹੋ ਰਹੀਆਂ ਹਨ ਪਰ ਫਿਰ ਵੀ ਆਪਣੀਆਂ ਹੱਕੀ ਮੰਗਾਂ ਨੂੰ ਪ੍ਰਾਪਤ ਕਰਨ ਖਾਤਰ ਕਿਸਾਨ ਲਗਾਤਾਰ ਆਪਣਾ ਸੰਘਰਸ਼ ਕਰ ਰਹੇ ਹਨ। ਹੁਣ ਜਥੇਦਾਰ ਅਕਾਲ ਤਖ਼ਤ ਵਲੋਂ ਵੀ ਇਹਨਾਂ ਕਿਸਾਨਾਂ ਨੂੰ ਹਮਾਇਤ ਦੇ ਕੇ ਅਕਾਲ ਤਖ਼ਤ ਤੋਂ ਥਾਪੜਾ ਦਿੱਤਾ ਗਿਆ ਹੈ।ਅਸੀਂ ਉਮੀਦ ਕਰਦੇ ਹਾਂ ਕਿ ਲੋਕਾਂ ਦਾ ਇਹ ਸੰਘਰਸ਼ ਰੰਗ ਲਿਆਵੇਗਾ….

Related Articles

Back to top button