Punjab

ਦਿਲਜੀਤ ਦੋਸਾਂਝ ਨੇ ਇੱਕ ਵਾਰ ਫੇਰ ਸੋਸ਼ਲ ਮੀਡੀਆ ‘ਤੇ ਪੁੱਛਿਆ ਲੀਡਰਾਂ ਤੋਂ ਸਵਾਲ, ਜਾਣੋ ਕੀ ਮਿਲਿਆ ਜਵਾਬ

ਕੇਂਦਰ ਸਰਕਾਰ ਵਲੋਂ ਲਿਆਂਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪੰਜਾਬ ਦੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਕਰਕੇ ਹੁਣ ਉਨ੍ਹਾਂ ਨੇ ਲੀਡਰਾਂ ਦੇ ਰਾਹ ਰੋਕਣ ਦਾ ਰੁਖ ਇਖ਼ਤਿਆਰ ਕਰ ਲਿਆ ਹੈ। ਪਰ ਇਸ ਦੇ ਨਾਲ ਹੀ ਕਿਸਾਨਾਂ ਨੂੰ ਪਹਿਲਾਂ ਤੋਂ ਹੀ ਪੰਜਾਬੀ ਕਲਾਕਾਰਾਂ ਵਲੋਂ ਪੂਰਾ ਸਾਥ ਮਿਲ ਰਿਹਾ ਹੈ। ਜਿਸ ‘ਚ ਦਿਲਜੀਤ ਦੋਸਾਂਝ ਦਾ ਨਾਂ ਵੀ ਅੱਗੇ ਹੈ।Diljit Dosanjh once again asked questions from leaders on social media, find out what the answer wasਹਾਲ ਹੀ ‘ਚ ਦਿਲਜੀਤ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਕਵਿਤਾ ਦੀਆਂ ਲਾਈਨਾਂ ਨੂੰ ਸ਼ੇਅਰ ਕਰਦਿਆਂ ਇਸ ਨੂੰ “ਪਤਾ ਤਾਂ ਹੋਣਾ ਤੁਹਾਨੂੰ ਜਨਾਬ,,,” ਕੈਪਸ਼ਨ ਦੇ ਕੇ ਸ਼ੇਅਰ ਕੀਤਾ ਹੈ। ਦਿਲਜੀਤ ਦੁਸਾਂਝ ਨੇ ਕਿਸਾਨਾਂ ਦੇ ਸੰਘਰਸ਼ ਅਤੇ ਹਾਥਰਸ ਸਮੂਹਿਕ ਜਬਰ ਜਨਾਹ ਮੁੱਦਿਆਂ ‘ਤੇ ਲਿਖੀ ਇੱਕ ਭਾਵੁਕ ਨਜ਼ਮ ”ਪਤਾ ਤਾਂ ਹੋਣੈ ਤੁਹਾਨੂੰ ਜਨਾਬ” ਨੇ ਉਸਦੇ ਫੈਂਸ ਦੇ ਦਿਲ ਝੰਜੋੜ ਕੇ ਰੱਖ ਦਿੱਤੇ ਹਨ। ਇਹੀ ਨਹੀਂ ਦਿਲਜੀਤ ਦੇ ਇਸ ਟਵੀਟ ‘ਤੇ ਬੀਜੇਪੀ ਆਗੂ ਆਰਪੀ ਸਿੰਘ ਦਾ ਜਵਾਬ ਆਇਆ ਹੈ।

Related Articles

Back to top button