Sikh News
ਦਸਮ ਪਾਤਸ਼ਾਹ ਦੇ ਕੀਤੇ 52 ਹੁਕਮ ਕਿਹੜੇ ਸੀ ? ਕੀ ਤੁਹਾਨੂੰ ਯਾਦ ਨੇ ਸਾਰੇ ਦੇ ਸਾਰੇ ਉਹ ‘ਹੁਕਮ’ ? Surkhab TV

ਕਿਹਾ ਜਾਂਦਾ ਹੈ ਕਿ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ 52 ਹੁਕਮ ਕੀਤੇ, ਇਨ੍ਹਾਂ ਹੁਕਮਾਂ ‘ਚ ਕੋਈ ਗਲਤ ਗਲ ਨਹੀਂ, ਪਰ ਇਨ੍ਹਾਂ ਦਾ ਕੋਈ ਇਤਿਹਾਸਿਕ ਪ੍ਰਮਾਣ ਨਹੀਂ ਲੱਭ ਰਿਹਾ। ਖੈਰ, ਜੇ ਪ੍ਰਮਾਣ ਨਹੀਂ ਵੀ ਹੈ, ਤਾਂ ਵੀ ਇਨ੍ਹਾਂ 52 ਹੁਕਮਾਂ ਵਿੱਚ ਵੀ “ਅਖੌਤੀ ਦਸਮ ਗ੍ਰੰਥ” ਦਾ ਜ਼ਿਕਰ ਕਿਤੇ ਨਹੀਂ ਮਿਲਦਾ !!! ਹੈ ਨਾ ਹੈਰਾਨਗੀ ਵਾਲੀ ਗੱਲ !!!ਦੇਖੋ ਥੱਲੇ ਦਿੱਤੇ ਇਹ ਹੁਕਮ, ਖਾਸ ਕਰਕੇ ਨੰ. 9, 10, 31, 39 ਉਥੇ ਵੀ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜ਼ਿਕਰ ਹੈ, ਜੇ ਗੁਰੂ ਸਾਹਿਬ ਨੇ ਆਪਣਾ ਕੋਈ ਵੱਖਰਾ ਗ੍ਰੰਥ ਲਿਖਿਆ ਹੁੰਦਾ, ਤਾਂ ਕੀ ਉਹ ਉਸਦਾ ਜ਼ਿਕਰ ਇਨ੍ਹਾਂ 52 ਹੁਕਮਾਂ ‘ਚ ਨਾ ਕਰਦੇ ????? ਹੋ ਸਕਦਾ ਹੈ ਸਾਡੇ ਲਿਖਣ ਨਾਲ ਸ਼ਾਮਿਲ ਕਰ ਦਿੱਤੇ ਜਾਣ… 🙂ਕਈਆਂ ਨੇ ਹੁਸ਼ਿਆਰੀ ਦਿਖਾਉਣ ਦੀ ਕੋਸ਼ਿਸ਼ ਕਰਨੀ ਹੈ ਕਿ “ਦੇਖੋ ਜੀ ਗੁਰਬਾਣੀ ਬਾਰੇ ਗੁਰੂ ਨੇ ਕਿਹਾ ਹੈ, ਤੇ ਅਖੌਤੀ ਦਸਮ ਗ੍ਰੰਥ, ਗੁਰੂ ਦੀ ਬਾਣੀ ਹੈ…” ਇਹ ਉਨ੍ਹਾਂ ਲੋਕਾਂ ਨੂੰ ਪਹਿਲਾਂ ਹੀ ਦੱਸ ਦਈਏ ਕਿ ਅਖੌਤੀ ਦਸਮ ਗ੍ਰੰਥ ਗੁਰੂ ਕ੍ਰਿਤ ਨਹੀਂ।