Sikh News

ਦਰਸ਼ਨ ਕਰੋ ‘ਦਸਮ ਪਾਤਸ਼ਾਹ’ ਦੀਆਂ ਨਿਸ਼ਾਨੀਆਂ | 1 ਇੰਚੀ ਸਰੂਪ,ਚੋਲਾ,ਤੇਗਾ ਅਤੇ ਹੁਕਮਨਾਮੇ | Surkhab TV

ਗੁਰਦੁਆਰਾ ਸੰਗਤ ਸਾਹਿਬ, ਮੁਹੱਲਾ ਚੌਹੱਟਾ ਪਾਇਲ ਵਿਖੇ 275 ਸਾਲ ਪੁਰਾਤਨ ਹੱਥ ਲਿਖਤ ਸਰੂਪ, 224 ਸਾਲ ਪੁਰਾਤਨ ਪੱਥਰ ਛਾਪ ਸਰੂਪ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 100 ਸਾਲ ਪੁਰਾਤਨ 1 ਇੰਚੀ ਸਰੂਪ ਦੇ ਸੰਗਤ ਨੇ ਦਰਸ਼ਨ ਕੀਤੇ। ਗੁਰਦੁਆਰਾ ਮਾਈਥਾਨ ਆਗਰਾ ਪਾਤਸ਼ਾਹੀ ਨੌਵੀਂ ਦੇ ਮੀਤ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਅਤੇ ਗਿਆਨੀ ਕਸ਼ਮੀਰ ਸਿੰਘ ਨੇ ਦੱਸਿਆ ਕਿ 275 ਸਾਲ ਪੁਰਾਤਨ ਹੱਥ ਲਿਖਤ ਸਰੂਪ ਵਿੱਚ ਜਪੁਜੀ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਸੋਨਾ, ਨੀਲਮ, ਲਾਲ, ਮਾਣਕ ਲਾਜਵਰ, ਕਿੱਕਰ ਦੀ ਵਿਸ਼ੇਸ਼ ਸਿਆਹੀ ਤਿਆਰ ਕਰਕੇ ਸੁੰਦਰ ਚਿੱਤਰਕਾਰੀ ਦੁਆਰਾ ਲਿਖੀਆਂ ਗਈਆਂ ਹਨ। ਇਸ ਪਵਿੱਤਰ ਸਰੂਪ ਦੇ 1546 ਅੰਗ ਹਨ ਅਤੇ ਹਰ ਅੰਗ ਨੂੰ ਲਾਲ ਮਾਣਕ ਦਾ ਸੁੰਦਰ ਹਾਸ਼ੀਆ ਬਣਾ ਕੇ ਸ਼ਿੰਗਾਰਿਆ ਗਿਆ ਹੈ।Sikhs India - Online Sikh News Channel: Disappearance of Rare miniature  saroop of Guru Granth Sahib Given political hue 224 ਸਾਲ ਪੁਰਾਤਨ ਪੱਥਰ ਛਾਪ ਸਰੂਪ ਦੇ 1937 ਅੰਗ ਹਨ, ਜੋ ਵੱਡੇ ਆਕਾਰ ਵਿੱਚ ਹਨ। ਇਸ ਪਵਿੱਤਰ ਸਰੂਪ ਨੂੰ ਲਾਹੌਰ ਦੇ ਦੋ ਭਰਾਵਾਂ ਹਾਜੀ ਚਿਰਾਗਦੀਨ ਅਤੇ ਹਾਜੀ ਸਰਾਜਦੀਨ ਨੇ ਪੱਥਰਾਂ ਤੋਂ ਇਸ ਦੇ ਛਾਪੇ ਤਿਆਰ ਕਰਕੇ ਸੁੰਦਰ ਕਾਗਜ਼ਾਂ ’ਤੇ ਛਾਪ ਕੇ ਸਰੂਪ ਤਿਆਰ ਕੀਤੇ ਸਨ। ਸ਼੍ਰੀ ਗੁਰੂ ਗੰ੍ਰਥ ਸਾਹਿਬ ਦੇ 100 ਸਾਲ ਪੁਰਾਤਨ ਇੱਕ ਇੰਚੀ ਸਰੂਪ ਨੂੰ 1913 ਈਸਵੀਂ ਵਿੱਚ ਪਹਿਲੀ ਵਿਸ਼ਵ ਜੰਗ ਵੇਲੇ ਅੰਗਰੇਜ਼ ਸਰਕਾਰ ਨੇ ਜਰਮਨ ਦੀ ਪ੍ਰਿੰਟਿੰਗ ਪ੍ਰੈਸ ਤੋਂ ਤਿਆਰ ਕਰਵਾ ਕੇ ਸਿੱਖ ਪਲਟਣਾਂ ਨੂੰ ਦਿੱਤੇ ਸਨ। ਇਸ ਇੱਕ ਇੰਚੀ ਸਰੂਪ ਨੂੰ ਚਾਂਦੀ ਦੀ ਵਿਸ਼ੇਸ਼ ਸੰਦੂਕੜੀ ਵਿੱਚ ਰੱਖਿਆ ਜਾਂਦਾ ਹੈ ਅਤੇ ਪੜ੍ਹਨ ਸਮੇਂ ਵਿਸ਼ੇਸ਼ ਲੈੱਜ਼ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਸਰੂਪ ਦੇ 1430 ਅੰਗ ਹਨ।

Related Articles

Back to top button