Latest

ਥਾਲੀ ਖਾਓ ਤੇ ਬੁਲੇਟ ਮੋਟਰਸਾਈਕਲ ਲੈ ਜਾਓ

ਪੁਣੇਕੋਰੋਨਾ ਮਹਾਮਾਰੀ ਤੇ ਦੇਸ਼ ਭਰ ਵਿੱਚ ਲੌਕਡਾਉਨ ਕਰਕੇ ਹੋਟਲ ਤੇ ਰੈਸਟੋਰੈਂਟ ਕਾਰੋਬਾਰ ਨੂੰ ਬਹੁਤ ਨੁਕਸਾਨ ਪਹੁੰਚਿਆ ਹੈ। ਹੁਣ ਅਨਲੌਕ ਮਗਰੋਂ ਵੀ ਸਮਾਜਿਕ ਦੂਰੀ ਦੇ ਨਿਯਮਾਂ ਤੇ ਝਿਜਕ ਕਰਕੇ ਗਾਹਕ ਪਹਿਲਾਂ ਵਾਂਗ ਹੋਟਲ ਤੇ ਰੈਸਟੋਰੈਂਟਾਂ ਵਿੱਚ ਜਾਣ ਤੋਂ ਕਤਰਾ ਰਹੇ ਹਨ। ਅਜਿਹੀ ਸਥਿਤੀ ਵਿੱਚ ਪੁਣੇ ਨਾਲ ਲੱਗਦੇ ਇੱਕ ਖੇਤਰ ਵਿੱਚ ਸਥਿਤ ਰੈਸਟੋਰੈਂਟ ਮਾਲਕ ਨੇ ਗਾਹਕਾਂ ਨੂੰ ਲੁਭਾਉਣ ਲਈ ਅਨੋਖਾ ਤਰੀਕਾ ਅਪਣਾਇਆ ਹੈ। ਉਸ ਦਾ ਇਹ ਤਰੀਕਾ ਇੰਨਾ ਸਫਲ ਸੀ ਕਿ ਹੁਣ ਉਸ ਕੋਲ ਹੁਣ ਗਾਹਕਾਂ ਦੀ ਲੰਬੀ ਲਾਈਨ ਲੱਗੀ ਹੈ।ਦੱਸ ਦਈਏ ਕਿ ਵਡਗਾਓਂ ਮਾਵਲ ਖੇਤਰ ਵਿੱਚ ਸਥਿਤ ਸ਼ਿਵਰਾਜ ਰੈਸਟੋਰੈਂਟ ਦੇ ਮਾਲਕ ਅਤੁੱਲ ਵਾਈਕਰ ਨੇ ਆਪਣੇ ਗਾਹਕਾਂ ਇੱਕ ਵਿਲੱਖਣ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਮੁਤਾਬਕ ਜੋ ਵੀ ਗਾਹਕ ਉਸ ਦੇ ਰੈਸਟੋਰੈਂਟ ਦੀ ਸਪੈਸ਼ਲ ਮਾਸਾਹਾਰੀ ਥਾਲੀ ਵਿੱਚ ਪਰੋਸਿਆ ਸਾਰਾ ਖਾਣਾ ਖਾਵੇਗਾ, ਉਸ ਨੂੰ ਦੋ ਲੱਖ ਰੁਪਏ ਦਾ ਰਾਇਲ ਐਨਫੀਲਡ ਬੁਲੇਟ ਬਾਈਕ ਇਨਾਮ ਵਜੋਂ ਦਿੱਤਾ ਜਾਵੇਗਾ।ਖਾਣ ਦੇ ਸ਼ੌਕੀਨਾਂ ਲਈ ਖ਼ਬਰ, ਇਹ ਥਾਲੀ ਖਾਓ ਤੇ ਬੁਲੇਟ ਮੋਟਰਸਾਈਕਲ ਲੈ ਜਾਓ, ਜਾਣੋ ਪੂਰੀ ਖ਼ਬਰਹਾਲਾਂਕਿ ਇਸ ਦੇ ਨਾਲ ਹੀ ਉਸ ਨੇ ਕੁਝ ਸ਼ਰਤਾਂ ਵੀ ਰੱਖੀਆਂ ਹਨ। ਜਿਸ ਚ ਸਭ ਤੋਂ ਪਹਿਲੀਂ ਸ਼ਰਤ ਹੈ ਕਿ ਇੱਕ ਵਿਅਕਤੀ ਨੂੰ ਸਾਰੀ ਥਾਲੀ ਇਕੱਲੇ ਖਾਣੀ ਪਏਗੀ। ਨਾਲ ਹੀਉਸ ਨੂੰ 60 ਮਿੰਟ ਦੇ ਅੰਦਰ ਪੂਰੀ ਥਾਲੀ ਖ਼ਤਮ ਕਰਨੀ ਪਏਗੀ। ਗਾਹਕਾਂ ਨੂੰ ਲੁਭਾਉਣ ਲਈ ਵਾਈਕਰ ਨੇ ਆਪਣੇ ਰੈਸਟੋਰੈਂਟ ਬਾਹਰ ਨਵੀਂ ਰਾਇਲ ਐਨਫੀਲਡ ਬੁਲੇਟ ਬਾਈਕਸ ਵੀ ਲਾਈਆਂ ਹਨ। ਨਾਲ ਹੀਇਸ ਮੁਕਾਬਲੇ ਦਾ ਜ਼ਿਕਰ ਉਸ ਨੇ ਮੀਨੂ ਕਾਰਡ ਵਿੱਚ ਵੀ ਕੀਤਾ ਗਿਆ ਹੈ।ਹੁਣ ਜਾਣੋ ਕੀ ਕੁਝ ਖਾਣ ਨੂੰ ਮਿਲੇਗਾ ਇਸ ਬੁਲੇਟ ਥਾਲੀ ਇਸ ਮਾਸਾਹਾਰੀ ਪਲੇਟ ਦੀ ਕੀਮਤ 2500 ਰੁਪਏ ਹੈ। ਬੁਲੇਟ ਥਾਲੀ ਵਿੱਚ 12 ਕਿਸਮਾਂ ਦੇ ਮਟਨ ਤੇ ਮੱਛੀ ਪਕਵਾਨ ਪਰੋਸੇ ਜਾਂਦੇ ਹਨ ਜਿਸ ਵਿੱਚ ਤੰਦੂਰੀ ਚਿਕਨਡ੍ਰਾਈਡ ਮਟਨਗ੍ਰੀਨ ਮਟਨਚਿਕਨ ਮਸਾਲਾ ਤੇ ਫਰਾਈਡ ਫਿਸ਼ ਆਦਿ ਸ਼ਾਮਲ ਹਨ। ਪਲੇਟ ਦਾ ਭਾਰ ਲਗਪਗ ਕਿੱਲੋ ਹੈ ਤੇ 55 ਲੋਕ ਮਿਲ ਕੇ ਇਸ ਪਲੇਟ ਨੂੰ ਤਿਆਰ ਕਰਦੇ ਹਨ।ਖਾਣ ਦੇ ਸ਼ੌਕੀਨਾਂ ਲਈ ਖ਼ਬਰ, ਇਹ ਥਾਲੀ ਖਾਓ ਤੇ ਬੁਲੇਟ ਮੋਟਰਸਾਈਕਲ ਲੈ ਜਾਓ, ਜਾਣੋ ਪੂਰੀ ਖ਼ਬਰ

ਅਤੁਲ ਵਾਈਕਰ ਦਾ ਕਹਿਣਾ ਹੈ ਕਿ ਹੁਣ ਤੱਕ ਇੱਕ ਵਿਅਕਤੀ ਇਹ ਮੁਕਾਬਲਾ ਜਿੱਤ ਚੁਕਿਆ ਹੈ। ਉਸ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ ਦੇ ਸੋਮਨਾਥ ਪਵਾਰ ਨੇ ਇੱਕ ਘੰਟੇ ਤੋਂ ਵੀ ਘੱਟ ਵਿੱਚ ਬੁਲੇਟ ਥਾਲੀ ਖਾ ਕੇ ਰਾਇਲ ਐਨਫੀਲਡ ਬੁਲੇਟ ਆਪਣੇ ਨਾਂ ਕੀਤੀ।

Related Articles

Back to top button