Punjab

‘ਤੈਨੂੰ ਰੋਟੀ ਜੋਗਾ ਵੀ ਨਹੀਂ ਜੱਟਾ ਛੱਡਣਾ,ਸਕੀਮਾਂ ਸਰਕਾਰ ਦੀਆਂ’ | Sukhbir Badal | Bhagwant Mann | Surkhab TV

ਕੇਂਦਰ ਸਰਕਾਰ ਵਲੋਂ ਕਿਸਾਨ ਮਾਰੂ 3 ਆਰਡੀਨੈਂਸ ਜਿਨਾਂ ਦੇ ਵਿਰੋਧ ਵਿਚ ਕਿਸਾਨ ਪਿਛਲੇ ਕਈ ਦਿਨਾਂ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਬਿੱਲ ਦੇ ਪਾਸ ਹੋਣ ਵਿਚ,ਬਿੱਲ ਨੂੰ ਕੀਤੀ ਵੋਟਿੰਗ ਵਿਚ ਪੰਜਾਬ ਦੀ ਸਿਆਸਤ ਗਰਮਾਈ ਹੋਈ ਹੈ। ਇਸ ਬਾਬਤ ਅਕਾਲੀ ਦਲ ਬਾਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕਿਹਾ ਗਿਆ ਹੈ ਕਿ ਉਹਨਾਂ ਵਲੋਂ ਇਸ ਬਿੱਲ ਦੇ ਵਿਰੋਧ ਵਿਚ ਵੋਟ ਪਾਈ ਗਈ ਹੈ। ਨਾਲ ਹੀ ਉਹਨਾਂ ਨੇ ਆਪ ਆਗੂ ਭਗਵੰਤ ਮਾਨ ਤੇ ਨਿਸ਼ਾਨਾ ਲਾਉਂਦੇ ਕਿਹਾ ਕਿ ਭਗਵੰਤ ਮਾਨ ਵਲੋਂ ਵੋਟ ਹੀ ਨਹੀਂ ਪਾਈ ਗਈ,ਵਿਰੋਧ ਵਿਚ ਵੋਟ ਪਾਉਣ ਦੀ ਬਜਾਏ ਭਗਵੰਤ ਮਾਨ ਵੋਟਿੰਗ ਦੇ ਸਮੇਂ Walkout ਕਰ ਗਏ।Sukhbir Badal courts arrest to protest 'distortion' of Sikh history -  Sentinelassam
ਓਧਰ ਭਗਵੰਤ ਮਾਨ ਨੇ ਸੁਖਬੀਰ ਬਾਦਲ ਦੇ ਇਸ ਬਿਆਨ ਦਾ ਜਵਾਬ ਦਿੰਦੇ ਕਿਹਾ ਹੈ ਕਿ ਲੋਕ ਸਭਾ ‘ਚ ਇਸ ਬਿੱਲ ਬਾਰੇ ਕੋਈ ਵੋਟਿੰਗ ਹੀ ਨਹੀਂ ਹੋਈ,ਸੁਖਬੀਰ ਬਾਦਲ ਖੇਤੀ ਆਰਡੀਨੈਂਸ ਦੇ ਉਲਟ ਵੋਟਿੰਗ ਕਰਨ ਬਾਰੇ ਝੂਠ ਬੋਲ ਰਹੇ ਹਨ।
ਹੁਣ ਦੋਵਾਂ ਦੇ ਬਿਆਨਾਂ ਤੋਂ ਪੰਜਾਬ ਦੇ ਲੋਕ ਖੁਦ ਫੈਸਲਾ ਕਰ ਲੈਣ ਕਿ ਸਿਆਸਤੀ ਲੋਕ ਸਿਆਸਤ ਚਮਕਾਉਣ ਲਈ ਕੀ ਕੁਝ ਕਰਦੇ ਹਨ ਤੇ ਕਰ ਸਕਦੇ ਹਨ। ਦੋਵਾਂ ਚੋਂ ਸੱਚ ਕੌਣ ਹੈ,ਫੈਸਲਾ ਲੋਕ ਖੁਦ ਕਰ ਲੈਣ। ਅਸੀਂ ਤਾਂ ਰਾਜ ਕਾਕੜੇ ਦੇ ਕਹਿਣ ਆਂਗੂ ਸਿਰਫ ਇਹੀ ਕਹਾਂਗੇ ‘ਤੈਨੂੰ ਰੋਟੀ ਜੋਗਾ ਵੀ ਨਹੀਂ ਜੱਟਾ ਛੱਡਣਾ,ਸਕੀਮਾਂ ਸਰਕਾਰ ਦੀਆਂ’

Related Articles

Back to top button