Punjab

ਤੇ ਹੁਣ ਅੰਮ੍ਰਿਤਸਰ ਨਜਦੀਕ ਫਿਰ ਪਟਾਕਾ ਫੈਕਟਰੀ ਵਿੱਚ ਲੱਗੀ ਅੱਗ .. | Surkhab TV | Amritsar

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਦੇ ਇੱਬਣ ਕਲਾਂ ਇਲਾਕੇ ਚ ਸਥਿਤ ਪਟਾਕਾ ਫੈਕਟਰੀ ਤੋਂ ਜਿੱਥੇ ਕਿ ਅੱਜ ਸਵੇਰੇ ਜ਼ਬਰਦਸਤ ਧਮਾਕਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਹ ਧਮਾਕਾ ਇੰਨਾ ਜ਼ਿਆਦਾ ਭਿਆਨਕ ਤੇ ਜ਼ੋਰਦਾਰ ਸੀ ਕਿ ਆਲੇ ਦੁਆਲੇ ਦੀਆਂ ਕਈ ਇਮਾਰਤਾਂ ਵੀ ਨੁਕਸਾਨੀਆਂ ਗਈਆਂ ਅਤੇ ਲੋਕਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਬੀਤੇ
ਦਿਨੀਂ ਜਿੱਥੇ ਸ਼ਰਾਬ ਦੇ ਕਾਰਨ ਇੱਥੇ ਕਾਫੀ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਉਸ ਤੋਂ ਬਾਅਦ ਪਟਾਕਾ ਫ਼ੈਕਟਰੀ ਦੇ ਵਿੱਚ ਅੱਗ ਲੱਗਣ ਕਾਰਨ ਇੱਥੇ ਕਾਫੀ ਵੱਡਾ ਧਮਾਕਾ ਹੋਇਆ ਘਟਨਾ ਤੋਂ ਬਾਅਦ ਫੈਕਟਰੀ ਮਾਲਕ ਅਤੇ ਮਜ਼ਦੂਰ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਨੇ ਇਸ ਦੇ ਸਬੰਧੀ ਸੂਚਨਾ ਮਿਲਦਿਆਂ ਮੌਕੇ ਤੇ ਵਿਭਾਗ ਦੀਆਂ ਗੱਡੀਆਂ ਅਤੇਪੁਲਸ ਨੇ ਪਹੁੰਚ ਕੇ ਕਾਰਵਾਈ ਸੰਭਾਲੀ ਅੱਗ ਤੇ ਦਮਕਲ ਵਿਭਾਗ ਵੱਲੋਂ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਜਾਰੀ ਰਹੀ ਅਤੇ ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਵੀ ਪਾ ਲਿਆ ਗਿਆ ਅਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਹੇਠਾਂ ਦਿੱਤੀ ਗਈ ਵੀਡੀਓ ਦੇ ਵਿੱਚ ਤੁਹਾਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਮਿਲ ਜਾਵੇਗੀ

Related Articles

Back to top button