Punjab

ਤੇ ਲੰਬੀ ਚੁੱਪੀ ਤੋਂ ਬਾਅਦ ਅੱਜ ਪਾਕਿਸਤਾਨ ਵਿੱਚ ਗਰਜਿਆ ਸਿੱਧੂ

9 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਉਦਘਾਟਨ ਹੋ ਚੁੱਕਾ ਹੈ। ਸਾਰੇ ਪਾਸੇ ਸਿੱਧੂ-ਸਿੱਧੂ ਹੋਈ ਪਈ ਹੈ। ਹਰ ਕੋਈ ਇਸ ਲਾਂਘੇ ਦਾ ਕ੍ਰੈਡਿਟ ਸਿੱਧੂ ਨੂੰ ਦੇ ਰਿਹਾ ਹੈ। ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਨੇ ਉਹ ਕੰਮ ਕਰ ਦਿਖਾਇਆ। ਜਿਸ ਨੇ 14 ਕਰੋੜ ਸਿੱਖਾਂ ਦੇ ਦਿਲ ਜਿੱਤ ਲਏ ਹਨ। ਇਨ੍ਹਾਂ ਦੋਵਾਂ ਦੀ ਦੋਸਤੀ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਵਾ ਦਿੱਤਾ ਹੈ। ਜਿਸ ਕਰਕੇ ਸਿੱਖ ਸ਼ਰਧਾਲੂਆਂ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਇੱਛਾ ਪੂਰੀ ਹੋ ਗਈ ਹੈ।ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਸਮੇਂ ਨਵਜੋਤ ਸਿੰਘ ਸਿੱਧੂ ਗਏ ਸਨ ਤਾਂ ਉੱਥੇ ਪਾਕਿਸਤਾਨੀ ਫੌਜ ਦੇ ਮੁਖੀ ਨੇ ਅਤੇ ਨਵਜੋਤ ਸਿੰਘ ਸਿੱਧੂ ਨੇ ਇੱਕ ਦੂਜੇ ਨੂੰ ਜੱਫੀ ਪਾਈ ਸੀ। ਪਰ ਉਸ ਜੱਪੀ ਕਾਰਨ ਭਾਰਤ ਵਿੱਚ ਬਹੁਤ ਹੀ ਬਵਾਲ ਮਚ ਗਿਆ ਸੀ। ਨਵਜੋਤ ਸਿੰਘ ਸਿੱਧੂ ਤੇ ਤਰ੍ਹਾਂ ਤਰ੍ਹਾਂ ਦੇ ਦੋਸ਼ ਲਗਾਏ ਗਏ ਸਨ। ਹੁਣ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉਦਘਾਟਨ ਸਮੇਂ ਨਵਜੋਤ ਸਿੰਘ ਸਿੱਧੂ ਨੇ ਆਪਣੇ ਭਾਸ਼ਣ ਵਿੱਚ ਕਿਹਾ ਹੈ ਕਿ ਉਹ ਬੀਤੇ ਸਮੇਂ ਵਿੱਚ ਪਾਈ ਗਈ ਗੱਪੀ ਦਾ ਜਵਾਬ ਦੇਣਾ ਚਾਹੁੰਦੇ ਹਨ।ਸਿੱਧੂ ਦਾ ਕਹਿਣਾ ਸੀ ਕਿ ਜਿਹੜੇ ਲੋਕ ਨਫ਼ਰਤ ਦੇ ਪੁਜਾਰੀ ਹਨ। ਨਫ਼ਰਤ ਦੀ ਸਿਆਸਤ ਕਰਦੇ ਹਨ। ਨਫ਼ਰਤ ਦੀ ਖੇਡ ਖੇਡਦੇ ਹਨ। ਉਹ ਕਿਸ ਸਤਿਗੁਰ ਦੇ ਸਿੱਖ ਹਨ। ਕਿਉਂਕਿ ਸਤਿਗੁਰ ਨੇ ਸਾਨੂੰ ਨ-ਫ਼ਰ-ਤ ਕਰਨੀ ਹੀ ਨਹੀਂ ਸਿਖਾਈ। ਉਨ੍ਹਾਂ ਦੇ ਦੱਸਣ ਅਨੁਸਾਰ ਉਹ ਮੁਹੱ-ਬਤ ਕਰਦੇ ਹਨ। ਉਨ੍ਹਾਂ ਦੀ ਰਾਜਨੀਤੀ ਵਿੱਚ ਵੀ ਮੁਹੱ-ਬਤ ਹੀ ਭਾਰੂ ਹੈ। ਉਹ ਗੁਰੂ ਨਾਨਕ ਦੇ ਸਿੱਖ ਹਨ ਅਤੇ ਸ਼ੇਖ਼ ਫ਼ਰੀਦ ਜੀ ਦੇ ਚੇਲੇ ਹਨ। ਉਹ ਤਾਂ ਮੁਹੱ-ਬਤ ਦੇ ਰਸਤੇ ਉੱਤੇ ਹੀ ਚੱਲਦੇ ਹਨ। ਉਨ੍ਹਾਂ ਦਾ ਤਾਂ ਲਾਂਘਾ ਵੀ ਮੁਹੱ-ਬਤ ਹੈ ਅਤੇ ਉਨ੍ਹਾਂ ਦੀ ਜੱਫੀ ਵੀ ਮੁਹੱ-ਬਤ ਹੀ ਹੈ। ਸਿੱਧੂ ਦਾ ਕਹਿਣਾ ਹੈ ਕਿ ਜੇਕਰ ਜੱਫੀ ਪਾਉਣ ਨਾਲ ਲਾਂਘਾ ਖੁੱਲ੍ਹ ਸਕਦਾ ਹੈ ਤਾਂ ਕਿਉਂ ਨਾ ਸਾਰੇ ਮਸਲੇ ਜੱਫੀ ਪਾ ਕੇ ਹੀ ਹੱਲ ਕਰ ਲਏ ਜਾਣ। ਉਨ੍ਹਾਂ ਦੇ ਕਹਿਣ ਦਾ ਮਤਲਬ ਹੈ ਕਿ ਜਿਹੜੇ ਮਸਲੇ ਪਿਆਰ ਨਾਲ ਹੱਲ ਹੋ ਸਕਦੇ ਹਨ। ਉਹ ਨਫ਼ਰਤ ਨਾਲ ਹੱਲ ਨਹੀਂ ਹੋ ਸਕਦੇ। ਇਸ ਲਈ ਕਿਉਂ ਨਾ ਅਸੀਂ ਪਿਆਰ ਨਾਲ ਰਹੀਏ ਤਾਂ ਕਿ ਬਾਰਡਰਾਂ ਤੇ ਸਾਡੇ ਸੈਨਿਕਾਂ ਨੂੰ ਇੱਕ ਦੂਜੇ ਦੇ ਮੁਕਾਬਲੇ ਵਿੱਚ ਨਾ ਡਟਣਾ ਪਵੇ। ਸਾਡੇ ਫੌਜੀਆਂ ਨੂੰ ਜਾਨਾਂ ਨਾ ਗਵਾਉਣੀਆਂ ਪੈਣ। ਉਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੇ ਦਰ ਦਾ ਕੂਕਰ ਦੱਸਿਆ ਹੈ।

Related Articles

Back to top button