Punjab

..ਤੇ ਜਦੋਂ Deputy Mayor ਖੁਦ ਅਵਾਰਾ ਪਸ਼ੂਆਂ ਨੂੰ ਫੜਨ ਲੱਗੇ !!

ਵੀਡੀਓ ਪਟਿਆਲਾ ਤੋਂ ਹੈ ਜਿਥੇ ਪਟਿਆਲਾ ਵਿਚ ਅਵਾਰਾ ਪਸ਼ੂਆਂ ਨੂੰ ਫੜਨ ਦੀ ਮੁਹਿੰਮ ਚਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਵਿਚ ਦਿਖਾਈ ਦੇ ਰਹੇ ਸਰਦਾਰ ਜੀ ਪਟਿਆਲਾ ਦੇ ਸੀਨੀਅਰ ਡਿਪਟੀ ਮੇਅਰ Yoginder Singh Yogi ਹਨ ਜੋ ਖੁਦ ਅਵਾਰਾ ਪਸ਼ੂਆਂ ਨੂੰ ਫੜਨ ਦੀ ਮੁਹਿੰਮ ਵਿਚ ਆਪ ਅੱਗੇ ਹੋ ਕੇ ਇਹਨਾਂ ਪਸ਼ੂਆਂ ਨੂੰ ਫੜ ਰਹੇ ਹਨ।
ਦੱਸ ਦੱਸੀਏ ਕਿ ਪਿਛਲੇ ਦਿਨੀ ਪਟਿਆਲਾ ਵਿਚ ਅਵਾਰਾ ਪਸ਼ੂਆਂ ਕਰਕੇ ਕਈ ਮੌਤਾਂ ਹੋ ਚੁੱਕੀਆਂ ਹਨ ਤੇ ਪੀੜਿਤ ਪਰਿਵਾਰਾਂ ਵਲੋਂ ਡਿਪਟੀ ਕਮਿਸ਼ਨਰ, ਨਿਗਮ ਮੇਅਰ, ਕਮਿਸ਼ਨਰ ਸਮੇਤ ਹੋਰ ਅਧਿਕਾਰੀਆਂ ਤੇ ਮੁਆਵਜ਼ੇ ਲਈ ਅਦਾਲਤ ਵਿਚ ਪਟੀਸ਼ਨਾਂ ਦਾਇਰ ਹੋ ਚੁੱਕੀਆਂ ਸਨ ਜਿਸਦੇ ਚਲਦੇ ਹੁਣ ਪ੍ਰਸ਼ਾਸ਼ਨ ਇਸ ਮਸਲੇ ਦੇ ਹੱਲ ਲਈ ਖੁਦ ਕਦਮ ਚੁੱਕ ਰਿਹਾ ਹੈ। ਸਰਹੰਦ ਰੋਡ ਵਾਸੀ ਮਨਦੀਪ ਸਿੰਘ ਦੀ ਸੜਕ ‘ਤੇ ਅਵਾਰਾ ਪਸ਼ੂ ਕਾਰਨ ਮੌਤ ਹੋ ਗਈ ਸੀ। ਅਵਾਰਾ ਪਸ਼ੂ ਕਾਰਨ ਪਰਿਵਾਰ ਦਾ ਇਕੋ ਇਕ ਸਹਾਰਾ ਚਲਾ ਗਿਆ ਹੈ ਜਿਸ ਕਾਰਨ ਪੀੜ੍ਹਤ ਪਰਿਵਾਰ ਵਲੋਂ ਮਨਦੀਪ ਦੀ ਮੌਤ ਦਾ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਨੂੰ ਠਹਿਰਾਇਆ। ਲੋਕਾਂ ਵਲੋਂ ਪ੍ਰਸ਼ਾਸ਼ਨ ਖਿਲ਼ਾਫ ਕਈ ਰੋਸ ਮਾਰਚ ਵੀ ਕੱਢੇ ਗਏ ਸਨ। ਉਮੀਦ ਹੈ ਪਟਿਆਲਾ ਪ੍ਰਸ਼ਾਸ਼ਨ ਵਾਂਗ ਬਾਕੀ ਸ਼ਹਿਰਾਂ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਵੀ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕੋਈ ਕਾਰਗਰ ਕਦਮ ਪੁੱਟਣਗੇ।

Related Articles

Back to top button