Punjab

ਤੇ ਚਲਦੀ ਕਰ ਨੂੰ ਉਡਾਕੇ ਮਾਰਿਆ ਸਾਨ ਨੇ, ਕਾਰ ਹੋਈ ਟੋਟੇ ਟੋਟੇ, ਹਾਦਸੇ ਦੀ ਵੀਡੀਓ

ਮਾਨਸਾ ਸ਼ਹਿਰ ਵਿੱਚ ਫਲਾਈਓਵਰ ਦੇ ਨੇੜੇ ਆਵਾਰਾ ਪਸ਼ੂਆਂ ਦੇ ਆਪਸ ਵਿੱਚ ਸੜਕ ਉੱਤੇ ਭਿੜਨ ਕਾਰਨ ਆਹਮੋ ਸਾਹਮਣੇ ਤੋਂ ਆ ਰਹੀਆਂ ਦੋ ਕਾਰਾਂ ਆਈ ਟਵੰਟੀ ਅਤੇ ਬਰੀਜਾ ਆਪਸ ਵਿੱਚ ਟਕਰਾ ਗਈਆਂ। ਜਿਸ ਕਰਕੇ ਆਈ ਟਵੰਟੀ ਕਾਰ ਵਿੱਚ ਦੋ ਸਵਾਰ ਪਵਨ ਕੁਮਾਰ ਨਿਵਾਸੀ ਮਾਨਸਾ ਅਤੇ ਅਸ਼ਵਨੀ ਕੁਮਾਰ ਨਿਵਾਸੀ ਚੀਮਾ ਮੌਕੇ ਤੇ ਹੀ ਦਮ ਤੋੜ ਗਏ। ਜਦ ਕਿ ਬਰੀਜਾ ਕਾਰ ਵਿੱਚ ਤਿੰਨ ਸਵਾਰਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਹਨ। ਇਨ੍ਹਾਂ ਨੂੰ ਲੁਧਿਆਣਾ ਲਈ ਰੈਫਰ ਕਰ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਆਵਾਰਾ ਪਸ਼ੂਆਂ ਦੀ ਸਮੱਸਿਆ ਕਾਰਨ ਅੱਜ ਕੱਲ੍ਹ ਹਰ ਕੋਈ ਦੁਖੀ ਹੈ। ਹਰ ਰੋਜ਼ ਹੀ ਸੜਕਾਂ ਤੇ ਇੰਨੇ ਪਸ਼ੂਆਂ ਕਾਰਨ ਕਈ ਕਈ ਹਾਦਸੇ ਵਾਪਰਦੇ ਰਹਿੰਦੇ ਹਨ।ਮਾਨਸਾ ਸ਼ਹਿਰ ਵਿੱਚ ਵੀ ਆਵਾਰਾ ਪਸ਼ੂਆਂ ਕਾਰਨ ਇੱਕ ਸੜਕ ਹਾਦਸਾ ਵਾਪਰ ਗਿਆ। ਇੱਕ ਵਿਅਕਤੀ ਦੇ ਦੱਸਣ ਅਨੁਸਾਰ ਉਹ ਕਿਤੇ ਜਾ ਰਹੇ ਸਨ। ਉਸ ਦੇ ਸਾਥੀ ਆਈ ਟਵੰਟੀ ਕਾਰ ਵਿੱਚ ਪਿੱਛੇ ਸਨ। ਜਦ ਕਿ ਉਹ ਆਪ ਅਗਲੀ ਕਾਰ ਵਿੱਚ ਸਵਾਰ ਸਨ। ਜਦੋਂ ਉਨ੍ਹਾਂ ਦੀਆਂ ਗੱਡੀਆਂ ਫਲਾਈਓਵਰ ਕੋਲ ਪਹੁੰਚੀਆਂ ਤਾਂ ਉੱਥੇ ਕਾਫ਼ੀ ਗਿਣਤੀ ਵਿੱਚ ਆਵਾਰਾ ਪਸ਼ੂ ਖੜ੍ਹੇ ਸਨ। ਦੋ ਸਾਨ ਆਪਸ ਵਿੱਚ ਭਿੜ ਰਹੇ ਸਨ। ਭਿੜਦੇ ਭਿੜਦੇ ਇਹ ਸ਼ਾਨ ਆਈ ਟਵੰਟੀ ਕਾਰ ਨਾਲ ਟਕਰਾ ਗਏ। ਇਹ ਕਾਰ ਸਾਹਮਣੇ ਤੋਂ ਆ ਰਹੀ। ਬਰੀਜਾ ਕਾਰ ਨਾਲ ਟਕਰਾ ਗਈ। ਜਿਸ ਕਾਰਨ ਆਈ ਟਵੰਟੀ ਕਾਰ ਵਿੱਚ ਸਵਾਰ ਉਨ੍ਹਾਂ ਦੇ ਦੋਵੇਂ ਦੋਸਤ ਦਮ ਤੋੜ ਗਏ ਅਤੇ ਬਰੀਜਾ ਕਾਰ ਸਵਾਰਾਂ ਦੇ ਕਾਫ਼ੀ ਸੱਟਾਂ ਲੱਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਇੱਕ ਹੋਰ ਵਿਅਕਤੀ ਦਾ ਵੀ ਕਹਿਣਾ ਹੈ ਕਿ ਸਰਕਾਰ ਨੂੰ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਹੱਲ ਕਰਨਾ ਚਾਹੀਦਾ ਹੈ। ਕਿਉਂਕਿ ਇਨ੍ਹਾਂ ਕਾਰਨ ਹਰ ਰੋਜ਼ ਮਨੁੱਖੀ ਜਾਨਾਂ ਜਾ ਰਹੀਆਂ ਹਨ। ਇਨ੍ਹਾਂ ਨੂੰ ਪ੍ਰਸ਼ਾਸਨ ਖਿਲਾਫ ਕਾਫੀ ਸ਼ਿਕਵਾ ਹੈ। ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ ਆਵਾਰਾ ਪਸ਼ੂਆਂ ਕਾਰਨ ਦੋ ਕਾਰਾਂ ਆਪਸ ਵਿੱਚ ਟਕਰਾ ਗਈਆਂ। ਜਿਸ ਕਾਰਨ ਪਵਨ ਕੁਮਾਰ ਨਿਵਾਸੀ ਮਾਨਸਾ ਅਤੇ ਅਸ਼ਵਨੀ ਕੁਮਾਰ ਨਿਵਾਸੀ ਚੀਮਾ ਮੌਕੇ ਤੇ ਹੀ ਦਮ ਤੋੜ ਗਏ। ਜਦ ਕਿ ਬਰੀਜਾ ਕਾਰ ਵਾਲੇ ਤਿੰਨ ਸਵਾਰਾਂ ਦੇ ਸੱਟਾਂ ਲੱਗੀਆਂ ਹਨ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪੁਲਿਸ ਕਾਰਵਾਈ ਕਰ ਰਹੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ..

Related Articles

Back to top button