Latest

…ਤੇ ਇਸ ਕਰਕੇ Randeep Hooda ਨੂੰ ਕਟਾਉਣੇ ਪਏ ਆਪਣੇ ਦਾਹੜੀ-ਕੇਸ | ਕੌਣ ਹੈ ਜਿੰਮੇਵਾਰ ?

ਸਾਰਾਗੜੀ ਤੇ ਬਣਨ ਵਾਲੀ ਆਪਣੀ ਫਿਲਮ Battle of Saragarhi ਲਈ ਪੂਰਨ ਸਿੱਖੀ ਸਰੂਪ ਵਿਚ ਆਏ ਸਨ ਹਰਿਆਣਵੀ ਮੂਲ ਦੇ ਬਾਲੀਵੂਡ ਅਦਾਕਾਰ ਰਣਦੀਪ ਹੁੱਡਾ ਜਿਨਾਂ ਨੇ ਇਸ ਫਿਲਮ ਦੇ ਮੁੱਖ ਕਿਰਦਾਰ ਲਈ ਨਕਲੀ ਦਾਹੜੀ-ਮੁੱਛਾਂ ਲਾਉਣ ਨਾਲੋਂ ਖੁਦ ਸਿੱਖੀ ਸਰੂਪ ਧਾਰਨ ਕੀਤਾ ਸੀ। ਭਾਵੇਂ ਕਿ ਇਹ ਫਿਲਮ ਕੁਝ ਕਾਰਨਾਂ ਕਰਕੇ ਰਲੀਜ ਨਹੀਂ ਹੋ ਸਕੀ ਤੇ ਇਸੇ ਕਹਾਣੀ ਤੇ ਅਕਸ਼ੇ ਕੁਮਾਰ ਨੇ ਨਕਲੀ ਦਾਹੜੀ ਲਾ ਕੇ ਕੇਸਰੀ ਫਿਲਮ ਬਣਾਕੇ ਪੈਸਾ ਕਮਾ ਲਿਆ। ਸਾਰਾਗੜੀ ਫਿਲਮ ਵਿਚ ਸਾਬਤ ਸੂਰਤ ਹੋਏ ਰਣਦੀਪ ਹੁੱਡਾ ਸਿੱਖੀ ਦੇ ਇਹਨੇ ਨੇੜੇ ਹੋ ਗਏ ਸਨ ਕਿ ਹੁਣ ਉਹਨਾਂ ਨੂੰ ਦਾਹੜੀ ਕੇਸ ਕਟਾਉਣ ਦਾ ਦੁੱਖ ਲੱਗ ਰਿਹਾ ਹੈ ਤੇ ਰਣਦੀਪ ਨੇ ਆਪਣਾ ਇਹ ਦਰਦ ਇੱਕ ਇੰਟਰਵਿਊ ਵਿਚ ਸਾਂਝਾ ਕੀਤਾ ਹੈ। ਰਣਦੀਪ ਹੁੱਡਾ ਹਾਲੀਵੁਡ ਫਿਲਮ Extraction ਵਿਚ ਆ ਰਹੇ ਹਨ ਤੇ ਇਸ ਫਿਲਮ ਕਰਕੇ ਉਹਨਾਂ ਨੂੰ ਆਪਣੇ ਦਾਹੜੀ ਕੇਸ ਕਟਾਉਣੇ ਪਏ ਹਨ ਪਰ ਰਣਦੀਪ ਨੇ ਅਜਿਹਾ ਕਰਨ ਤੇ ਬੇਹੱਦ ਅਫਸੋਸ ਜਤਾਇਆ ਹੈ। ਇੱਕ ਜਰੂਰੀ ਗੱਲ ਜੋ ਦਸਣੀ ਚਾਹਾਂਗੇ ਕਿ Battle of Saragarhi ਲਈ ਸਿੱਖੀ ਸਰੂਪ ਵਿਚ ਆਏ ਰਣਦੀਪ ਹੁੱਡਾ ਨੇ ਗੁਰਦਵਾਰਾ ਸਾਹਿਬ ਜਾ ਕੇ ਸਹੁੰ ਖਾਦੀ ਸੀ ਕਿ ਇਸ ਫਿਲਮ ਦੇ ਪੂਰੇ ਹੋਣ ਤੱਕ ਉਹ ਆਪਣੇ ਦਾਹੜੀ ਕੇਸ ਨਹੀਂ ਕਟਾਉਂਗੇ ਪਰ ਇਸ ਫਿਲਮ ਦੀ ਉਡੀਕ ਲੰਮੀ ਹੁੰਦੀ ਗਈ ਪਰ ਫਿਰ ਵੀ ਰਣਦੀਪ ਨੇ ਇਸ ਫਿਲਮ ਦੇ ਰਲੀਜ ਹੋਣ ਦਾ ਕਈ ਸਾਲ ਇੰਤਜ਼ਾਰ ਕੀਤਾ। Randeep Hooda On How A Film That Never Got Made Changed His Lifeਆਖਰ ਜਦੋਂ ਅਕਸ਼ੇ ਕੁਮਾਰ ਨੇ ਕੇਸਰੀ ਫਿਲਮ ਰਲੀਜ ਕੀਤੀ ਤਾਂ ਰਣਦੀਪ ਦੀ Battle of Saragarhi ਦੀ ਰਲੀਜ ਤੇ ਸਵਾਲ ਖੜੇ ਹੋਏ ਤੇ ਇਹ ਲੱਗ ਰਿਹਾ ਕਿ ਹੁਣ ਇਹ ਫਿਲਮ ਕਦੇ ਰਲੀਜ ਨਹੀਂ ਹੋਵੇਗੀ। ਸੋ ਰਣਦੀਪ ਨੇ ਹਾਲੀਵੁਡ ਫਿਲਮ Extraction ਵਿਚ ਆਪਣੇ ਕਿਰਦਾਰ ਨੂੰ ਦੇਖਕੇ ਹੋਏ ਦਾਹੜੀ ਕੇਸ ਕਟਾ ਲਏ ਪਰ ਉਹਨਾਂ ਨੇ ਅਜਿਹਾ ਕਰਨ ਤੇ ਅਫਸੋਸ ਵੀ ਜਤਾਇਆ। ਰਣਦੀਪ ਨੇ ਇੱਕ ਰਸਾਲੇ ਨੂੰ ਦਿੱਤੀ ਇੰਟਰਵਿਊ ਵਿਚ ਕਿਹਾ ਕਿ ਉਸਨੇ Battle of Saragarhi ਲਈ ਆਪਣਾ ਸਰੂਪ ਬਦਲਿਆ ਸੀ ਤਾਂ ਜੋ ਲੋਕ ਮੈਨੂੰ ਇੱਕ ਅਸਲ ਸਿੱਖ ਦੇ ਕਿਰਦਾਰ ਵਿਚ ਦੇਖ ਸਕਣ ਪਰ ਫਿਲਮ Extraction ਦੇ ਡਾਇਰੈਕਟਰ ਦੀ ਡਿਮਾਂਡ ਹੈ ਕਿ ਉਸਦੀ Look ਇਸ ਫਿਲਮ ਦੇ ਦੂਜੇ ਹੀਰੋ chris hemsworth ਦੇ ਸਾਹਮਣੇ ਵੱਖਰੀ ਹੋਵੇ ਸੋ ਮੈਂ ਓਸੇ ਕਿਰਦਾਰ ਅਨੁਸਾਰ ਆਪਣੀ Look ਢਾਲੀ ਹੈ ਤੇ ਮੈਨੂੰ ਦਾਹੜੀ ਕੇਸ ਕਟਾਉਣ ਦਾ ਫੈਸਲਾ ਲੈਣਾ ਪਿਆ। ਰਣਦੀਪ ਨੇ ਕਿਹਾ ਕਿ Battle of Saragarhi ਲਈ ਉਸਨੇ ਜੋ ਸਿੱਖ ਸਰੂਪ ਅਪਣਾਇਆ ਸੀ ਤੇ ਨਾਲ ਹੀ ਉਸਦੇ ਸ੍ਰੀ ਦਰਬਾਰ ਸਾਹਿਬ ਜਾ ਕੇ ਗੁਰੂ ਗਰੰਥAkshay, Randeep Hooda Pay Tribute to Sikh Soldiers on Saragarhi ... ਸਾਹਿਬ ਦੇ ਸਨਮੁਖ ਸਹੁੰ ਖਾਦੀ ਸੀ ਕਿ ਉਹ ਫਿਲਮ ਦੇ ਰਲੀਜ ਹੋਣ ਤੱਕ ਆਪਣਾ ਸਰੂਪ ਨਹੀਂ ਬਦਲੇਗਾ ਪਰ ਉਸਨੂੰ ਇਹ ਸਹੁੰ ਮਜਬੂਰੀ ਵਿਚ ਤੋੜਨੀ ਪਈ ਕਿਉਂਕਿ ਜਦੋਂ ਉਸਨੂੰ ਹਾਲੀਵੁੱਡ ਫਿਲਮ ਦਾ ਆਫਰ ਆਇਆ ਸੀ ਤਾਂ ਉਦੋਂ ਮੈਂ ਇਹ ਸੋਚਕੇ ਐਡੀਸ਼ਨ ਦਿੱਤਾ ਸੀ ਕਿ ਇਸ ਫਿਲਮ ਦੀ ਸ਼ੂਟਿੰਗ ਤੋਂ ਪਹਿਲਾਂ ਸਾਰਾਗੜੀ ਫਿਲਮ ਮੁਕੰਮਲ ਹੋ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ ਤੇ ਮੈਨੂੰ ਆਪਣੇ ਕੇਸ ਕਤਾਉਣੇ ਪਏ ਜਿਸ ਨਾਲ ਮੇਰਾ ਦਿਲ ਟੁੱਟਿਆ ਹੈ। ਇਸਤੋਂ ਬਾਅਦ ਮੈਂ ਗੁਰਦਵਾਰਾ ਸਾਹਿਬ ਗਿਆ ਤੇ ਮੁਆਫੀ ਮੰਗੀ ਕਿਉਂਕਿ ਅਦਾਕਾਰੀ ਮੇਰਾ ਕਿੱਤਾ ਹੈ ਸੋ ਮਜਬੂਰੀ ਵਿਚ ਮੈਨੂੰ ਇਹ ਫੈਸਲਾ ਲੈਣਾ ਪਿਆ ਹੈ। ਦੱਸ ਦਈਏ ਕਿ ਰਣਦੀਪ ਹੁੱਡਾ ਹਾਲੀਵੁਡ ਫਿਲਮ Extraction ਵਿਚ ਅਹਿਮ ਕਿਰਦਾਰ ਵਿਚ ਹਨ। ਇਸਤੋਂ ਪਹਿਲਾਂ ਸਾਰਾਗੜੀ ਫਿਲਮ ਵਿਚ ਉਹਨਾਂ ਨੇ ਆਪਣੇ ਕਿਰਦਾਰ ਕਰਕੇ ਸਿੱਖ ਸਰੂਪ ਧਾਰਨ ਕੀਤਾ ਸੀ ਤੇ ਇਸੇ ਸਮੇਂ ਦੌਰਾਨ ਉਹ ਸਿੱਖੀ ਦੇ ਇਹਨਾਂ ਨੇੜੇ ਹੋ ਗਏ ਸਨ ਕਿ ਕਦੇ ਉਹ ਗਤਕਾ ਖੇਡ ਦੇ ਨਜ਼ਰ ਆਏ ਤੇ ਕਦੇ ਖਾਲਸਾ ਏਡ ਨਾਲ ਮਿਲਕੇ ਲੋੜਵੰਦਾਂ ਦੀ ਸੇਵਾ ਕਰਦੇ ਦਿਖੇ। ਅਕਸ਼ੇ ਦੀ ਕੇਸਰੀ ਫਿਲਮ ਵਿਚ ਅਕਸ਼ੇ ਨੇ ਨਕਲੀ ਦਾਹੜੀ ਤੇ ਵਿਗ ਲਗਾਕੇ ਫਿਲਮ ਬਣਾ ਲਈ ਤੇ ਰਣਦੀਪ ਦੀ ਫਿਲਮ ਵਿਚੇ ਹੀ ਅਟਕ ਗਈ।

Related Articles

Back to top button