News

ਤੇ ਆਸਟ੍ਰੇਲੀਆ ਦੀ ਗੋਰੀ ਨਾਲ ਵਿਆਹ ਕਰਵਾਕੇ ਵੀ ਨਹੀਂ ਸੁਧਰਿਆ ਇਹ ਬੰਦਾ

ਜਲੰਧਰ ਦੇ ਅਜਿੰਦਰ ਸਿੰਘ ਨੂੰ ਪੱਟੀ ਨੇੜੇ ਤੋਂ ਫੜ ਲਿਆ ਗਿਆ ਹੈ। ਇਸ ਨੂੰ ਕੈਨੇਡਾ ਤੋਂ ਆਏ ਇੱਕ ਪਾਰਸਲ ਨੇ ਫਸਾ ਦਿੱਤਾ। ਜਦੋਂ ਪਾਰਸਲ ਦਿੱਲੀ ਪਹੁੰਚਿਆ ਤਾਂ ਇਸ ਵਿੱਚ ਕੁਕਿਨ ਹੋਣ ਦਾ ਸ਼ੱਕ ਹੋਇਆ। ਜਿਸ ਕਾਰਨ ਨਕਲੀ ਪਾਰਸਲ ਬਣਾ ਕੇ ਇਸ ਅਸਲੀ ਵਿਅਕਤੀ ਤੱਕ ਪਹੁੰਚ ਕੀਤੀ ਗਈ। ਇਹ ਵਿਅਕਤੀ ਅਜਿੰਦਰ ਸਿੰਘ ਅੰਤਰਰਾਸ਼ਟਰੀ ਤਸਕਰ ਹੈ। ਇਸ ਦਾ ਆਸਟਰੇਲੀਆ ਵਿੱਚ ਫੜੀ ਗਈ ਖੇਪ ਵਿੱਚ ਵੀ ਹੱਥ ਸੀ। ਸੰਨ 2018 ਵਿੱਚ ਇਹ ਵਿਅਕਤੀ ਮੁੰਬਈ ਵਿੱਚ ਵੀ ਫੜਿਆ ਗਿਆ ਸੀ। ਅਜਿੰਦਰ ਸਿੰਘ ਨੌ ਸਾਲ ਆਸਟਰੇਲੀਆ ਵਿੱਚ ਰਿਹਾ ਹੈ। ਇਸ ਦਾ ਵਿਆਹ ਵੀ ਆਸਟਰੇਲੀਆ ਦੀ ਹੀ ਰਹਿਣ ਵਾਲੀ ਇਕ ਲੜਕੀ ਨਾਲ ਹੋਇਆ ਸੀ ਇਸ ਦੇ ਉੱਥੇ ਦੋ ਰੈਸਟੋਰੈਂਟ ਵੀ ਹਨ।ਜੋ ਹੁਣ ਬੰਦ ਹੋ ਚੁੱਕੇ ਹਨ। ਇਹ ਵਿਅਕਤੀ 2016 ਵਿੱਚ ਭਾਰਤ ਆ ਗਿਆ। ਕੈਨੇਡਾ ਤੋਂ ਦਿੱਲੀ ਇਕ ਪਾਰਸਲ ਆਇਆ ਜੋ ਜਲੰਧਰ ਪਹੁੰਚਾਇਆ ਜਾਣਾ ਸੀ। ਇਸ ਪਾਰਸਲ ਤੇ ਅਧਿਕਾਰੀਆਂ ਨੂੰ ਸ਼ੱਕ ਹੋਇਆ। ਇਸ ਦੇ ਨਾਲ ਹੀ ਇਹ ਵੀ ਸੂਚਨਾ ਮਿਲੀ ਸੀ ਕਿ ਇਸ ਵਿੱਚ ਕੁਕਿਨ ਹੋ ਸਕਦੀ ਹੈ। ਕਾਫ਼ੀ ਸੋਚ ਵਿਚਾਰ ਤੋਂ ਬਾਅਦ ਸਰਕਾਰੀ ਏਜੰਸੀ ਨੇ ਇੱਕ ਨਕਲੀ ਪਾਰਸਲ ਬਣਾਇਆ। ਜਦੋਂ ਇਸ ਨੂੰ ਜਲੰਧਰ ਦੇ ਦਿੱਤੇ ਗਏ ਐਡਰੈੱਸ ਤੇ ਭੇਜਿਆ ਗਿਆ। ਜੋ ਬੰਦਾ ਇਹ ਪਾਰਸਲ ਰਸੀਬ ਕਰਨ ਆਇਆ ਤਾਂ ਪਤਾ ਲੱਗਾ ਕਿ ਉਸ ਦਾ ਤਾਂ ਨਾਮ ਹੀ ਲਿਖਿਆ ਗਿਆ ਸੀ। ਪਾਰਸਲ ਤਾਂ ਸ਼ਿੰਦਰ ਸਿੰਘ ਤੱਕ ਪਹੁੰਚਾਇਆ ਜਾਣਾ ਸੀ। ਜਦੋਂ ਅਜਿੰਦਰ ਸਿੰਘ ਤੱਕ ਪਹੁੰਚ ਕੀਤੀ ਗਈ ਤਾਂ ਉਹ ਘਰ ਨਹੀਂ ਸੀ। ਪੰਜਾਬ ਪੁਲਿਸ ਅਤੇ ਐਸਟੀਐਫ ਦੀ ਮਦਦ ਨਾਲ ਇਸ ਵਿਅਕਤੀ ਨੂੰ ਪੱਟੀ ਨੇੜੇ ਤੋਂ ਫੜ ਲਿਆ ਗਿਆ ਹੈ। ਮਕਸ਼ਿੰਦਰ ਸਿੰਘ ਤੋਂ ਇਹ ਪਦਾਰਥ ਬਰਾਮਦ ਹੋਏ ਹਨ। ਮੁੰਬਈ ਵਿੱਚ ਇੱਕ ਕੇਸ ਵਿੱਚ 2018 ਵਿੱਚ ਸਿੰਦਰ ਸਿੰਘ ਫੜਿਆ ਗਿਆ ਸੀ। ਇਸ ਮਾਰਚ ਮਹੀਨੇ ਵਿੱਚ ਹੀ ਉਹ ਆਰਥਰ ਰੋਡ ਜੇਲ੍ਹ ਤੋਂ ਜ਼ਮਾਨਤ ਤੇ ਰਿਹਾਅ ਹੋਇਆ ਸੀ। ਇਸ ਕੇਸ ਵਿੱਚ 12 ਆਦਮੀ ਫੜੇ ਗਏ ਸਨ। ਸ਼ਿੰਦਰ ਸਿੰਘ ਅੰਤਰਰਾਸ਼ਟਰੀ ਤਸਕਰਾਂ ਨਾਲ ਜੁੜਿਆ ਹੋਇਆ ਹੈ। ਜੋ ਕੈਨੇਡਾ ਅਤੇ ਆਸਟ੍ਰੇਲੀਆ ਤੋਂ ਬਿਨਾਂ ਭਾਰਤ ਵਿੱਚ ਮੁੰਬਈ ਦਿੱਲੀ ਅਤੇ ਪੰਜਾਬ ਵਿੱਚ ਆਪਣੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ..

Related Articles

Back to top button