Latest

ਤੁਹਾਡਾ ਫੋਨ ਗੁਆਚ ਜਾਵੇ ਤਾਂ ਇਸ ਤਰ੍ਹਾਂ ਲੱਭ ਸਕਦੇ ਹੋ

ਮੋਬਾਈਲ ਚੋਰੀ ਹੋਣ ‘ਤੇ ਹਰ ਇੱਕ ਨੂੰ ਬਹੁਤ ਦੁੱਖ ਹੁੰਦਾ ਹੈ। ਦਰਅਸਲ ਇੱਕ ਤਾਂ ਪੈਸਿਆਂ ਦਾ ਨੁਕਸਾਨ ਤੇ ਦੂਜਾ ਅੱਜਕੱਲ੍ਹ ਹਰ ਇਨਸਾਨ ਦਾ ਮੋਬਾਈਲ ‘ਚ ਕਾਫੀ ਡਾਟਾ ਹੁੰਦਾ ਹੈ ਜੋ ਮੋਬਾਈਲ ਗੁਆਚ ਜਾਣ ‘ਤੇ ਨਾਲ ਹੀ ਚਲਾ ਜਾਂਦਾ ਹੈ।ਅਜਿਹੇ ‘ਚ ਮੋਬਾਈਲ ਚੋਰੀ ਹੋ ਜਾਣ ‘ਤੇ ਉਸ ਦਾ ਪਤਾ ਕਿਵੇਂ ਲਾਉਣਾ ਹੈ ਕਿ ਆਖਰ ਕਿਸ ਨੇ ਚੋਰੀ ਕੀਤਾ ਤਾਂ ਇਹ ਖ਼ਬਰ ਪੜ੍ਹੋ।ਮੋਬਾਈਲ ਚੋਰੀ ਹੋ ਜਾਣ ‘ਤੇ ਮੋਬਾਈਲ ਫੋਨ ਦਾ IMEI ਨੰਬਰ ਜ਼ਰੀਏ ਤੁਸੀਂ ਇਸ ਦਾ ਪਤਾ ਲਾ ਸਕਦੇ ਹੋ। ਆਈਐਮਈਆਈ ਨੰਬਰ ਦੀ ਮਦਦ ਨਾਲ ਫੋਨ ਨੂੰ ਆਸਾਨੀ ਨਾਲ ਟਰੈਕ ਕੀਤਾ ਜਾ ਸਕਦਾ ਹੈ। ਫੋਨ ਟ੍ਰੈਕ ਕਰਨ ਲਈ ਤਹਾਨੂੰ IMEI ਫੋਨ ਟ੍ਰੈਕਰ ਐਪ ਡਾਊਨਲੋਡ ਕਰਨਾ ਪਵੇਗਾ ਜੋ ਗੂਗਲ ਪਲੇਅ ਸਟੋਰ ‘ਤੇ ਮਿਲ ਜਾਵੇਗਾ।ਇਸ ਐਪ ਦੀ ਮਦਦ ਨਾਲ ਤੁਸੀਂ ਆਪਣਾ ਫੋਨ ਟ੍ਰੈਕ ਕਰ ਸਕਦੇ ਹੋ। ਫੋਨ ਟ੍ਰੈਕ ਕਰਨ ਲਈ ਤੁਹਾਡਾ IMEI ਫੋਨ ਟ੍ਰੈਕਰ ਐਪ ਡਾਊਨਲੋਡ ਕਰਨਾ ਹੋਵੇਗਾ ਜੋ ਗੂਗਲ ਪਲੇਅ ਸਟੋਰ ‘ਤੇ ਮਿਲ ਜਾਵੇਗਾ। ਇਸ ਐਪ ਦੀ ਮਦਦ ਨਾਲ ਤੁਸੀਂ ਆਪਣਾ ਫੋਨ ਟ੍ਰੈਕ ਕਰ ਸਕਦੇ ਹੋ।how to track mobile through IMEI
ਇਸ ਤਰ੍ਹਾਂ ਚੈੱਕ ਕਰੋ IME1 ਨੰਬਰ:ਜੇਕਰ ਤੁਸੀਂ ਫੋਨ ਦਾ IMEI ਨੰਬਰ ਪਤਾ ਲਾਉਣਾ ਹੈ ਤਾਂ ਤੁਹਾਡੇ ਮੋਬਾਈਲ ਦੇ ਬੌਕਸ ‘ਤੇ ਲਿਖਿਆ ਮਿਲ ਜਾਵੇਗਾ। IMEI ਨੰਬਰ ਫੋਨ ਦੇ ਡੱਬੇ ‘ਤੇ ਛਪੇ ਬਾਰ ਕੋਡ ਦੇ ਉੱਤੇ ਲਿਖਿਆ ਮਿਲ ਜਾਵੇਗਾ। ਇਹ 15 ਅੰਕਾਂ ਦਾ ਨੰਬਰ ਹੁੰਦਾ ਹੈ।ਕੀ ਹੁੰਦਾ IMEI ਨੰਬਰ:IMEI ਦੀ ਫੁੱਲ ਫੌਰਮ ਇੰਟਰਨੈਸ਼ਨਲ ਮੋਬਾਈਲ ਇਕਿਊਪਮੈਂਟ ਆਇਡੈਂਟਿਟੀ ਹੁੰਦੀ ਹੈ। ਇਹ 15 ਅੰਕਾਂ ਦਾ ਨੰਬਰ ਹੁੰਦਾ ਹੈ ਜੋ ਫੋਨ ਦਾ ਆਇਡੈਂਟਿਟੀ ਸਰਟੀਫਿਕੇਟ ਹੁੰਦਾ ਹੈ। IMEI ਨੰਬਰ ਨੂੰ ਕੋਈ ਨਹੀਂ ਬਦਲ ਸਕਦਾ। ਇਸ ਨੰਬਰ ਨੂੰ ਨੋਟ ਕਰਕੇ ਰੱਖਣਾ ਚਾਹੀਦਾ ਹੈ।

Related Articles

Back to top button