ਤੁਸੀਂ ਅਜਿਹੀ ਵੀਡੀਓ ਆਪਣੀ ਜਿੰਦਗੀ ਵਿਚ ਸ਼ਾਇਦ ਹੀ ਦੇਖੀ-ਸੁਣੀ ਹੋਵੇ | Talk about Guru Nanak Patshah Ji

ਨਾਨਕ ਦੀ ਜ਼ਿੰਦਗੀ ਬਾਰੇ ਸਭ ਤੋਂ ਪਹਿਲੀ ਜੀਵਨੀ ਦਾ ਖ਼ਿਤਾਬ ਜਨਮਸਾਖੀਆਂ ਨੂੰ ਹਾਸਲ ਹੈ। ਭਾਈ ਗੁਰਦਾਸ, ਗੁਰੂ ਗ੍ਰੰਥ ਸਾਹਿਬ ਦੇ ਕਾਤਬ ਨੇ ਆਪਣੀਆਂ ਵਾਰਾਂ ਵਿੱਚ ਵੀ ਨਾਨਕ ਦੀ ਜ਼ਿੰਦਗੀ ਬਾਰੇ ਲਿਖਿਆ ਸੀ। ਹਾਲਾਂਕਿ ਇਹਨਾਂ ਨੂੰ ਨਾਨਕ ਦੇ ਵੇਲੇ ਤੋਂ ਕੁਝ ਅਰਸਾ ਬਾਅਦ ਕੰਪਾਇਲ ਕਰਕੇ ਤਿਆਰ ਕੀਤਾ ਗਿਆ, ਪਰ ਉਹ ਜਨਮਸਾਖੀਆਂ ਨਾਲੋਂ ਘੱਟ ਖ਼ੁਲਾਸਾ ਸਹਿਤ ਸਨ। ਜਨਮਸਾਖੀਆਂ ਦੁਆਰਾ ਨਾਨਕ ਦੇ ਜਨਮ ਦੇ ਹਲਾਤ ਨੂੰ ਛੋਟਿਆਂ ਵਾਕਿਆਂ ਨਾਲ਼ ਬਿਆਨ ਕੀਤਾ ਗਿਆ।ਗਿਆਨ-ਰਤਨਵਾਲੀ ਨੂੰ ਭਾਈ ਮਨੀ ਸਿੰਘ ਨੇ ਗੁਰ ਨਾਨਕ ਬਾਬਤ ਪਿਛਲੇ ਪਖੰਡੀ ਖ਼ਾਤਿਆਂ ਨੂੰ ਸਹੀ ਕਰਨ ਦੇ ਇਰਾਦੇ ਨਾਲ਼ ਲਿਖਿਆ। ਭਾਈ ਮਨੀ ਸਿੰਘ ਗੁਰ ਗੋਬਿੰਦ ਸਿੰਘ ਦਾ ਇੱਕ ਮੁਰੀਦ ਸੀ ਜਿਸ ਨੂੰ ਕਈ ਸਿੱਖਾਂ ਨੇ ਗੁਰ ਨਾਨਕ ਸਾਹਿਬ ਦੀ ਜ਼ਿੰਦਗੀ ਦਾ ਸਹੀ ਖ਼ਾਤਾ ਲਿਖਣ ਲਈ ਅਰਜ਼ ਕੀਤੀ ਸੀ।ਇੱਕ ਮਸ਼ਹੂਰ ਜਨਮਸਾਖੀ ਨੂੰ ਗੁਰੂ ਸਾਹਿਬ ਦੇ ਕਰੀਬੀ ਰਫ਼ੀਕ, ਭਾਈ ਬਾਲਾ ਵਲੋਂ ਲਿਖੇ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਹਾਲਾਂਕਿ, ਲਿਖਣ ਦੇ ਤਰੀਕ਼ੇ ਅਤੇ ਵਰਤੀ ਭਾਸ਼ਾ ਕਰਕੇ, ਮੈਕਸ ਆਰਥਰ ਮੈਕਾਲਿਫ਼ ਵਰਗੇ ਸਕੌਲਰਾਂ ਨੇ ਇਹ ਦਾਅਵਾ ਕੀਤਾ ਕਿ ਇਸਨੂੰ ਉਹਨਾਂ ਦੀ ਮੌਤ ਤੋਂ ਬਾਅਦ ਕਲਮਬੰਦ ਕੀਤਾ ਗਿਆ। ਵਿਦਵਾਨਾਂ ਮਤਾਬਕ, ਇਸ ਦਾਅਵੇ ਉੱਤੇ ਸ਼ੱਕ ਕਰਨ ਦੇ ਚੰਗੇ ਕਾਰਨ ਹਨ ਕਿ ਲੇਖਕ ਗੁਰ ਨਾਨਕ ਦੇ ਕਰੀਬੀ ਰਫ਼ੀਕ ਸਨ ਅਤੇ ਉਹਨਾਂ ਦੇ ਨਾਲ਼ ਹਮਸਫ਼ਰੀ ਸਨ।