News

ਤਾਜਾ ਖਬਰ:SBI ਬੈਂਕ ਦੇ ਖਾਤਿਆਂ ਦੀ ਜਾਣਕਾਰੀ ਹੋਈ ਲੀਕ

ਜੇ ਤੁਹਾਡਾ ਅਕਾਊਂਟ ਦੇਸ਼ ਦੇ ਸਭ ਤੋਂ ਵੱਡੇ ਬੈਂਕ ਸਟੇਟ ਬੈਂਕ ਆਫ ਇੰਡੀਆ ‘ਚ ਹੈ ਤਾਂ ਤੁਹਾਡੇ ਲਈ ਚੰਗੀ ਖ਼ਬਰ ਨਹੀਂ ਹੈ। ਅਜਿਹਾ ਹੋ ਸਕਦਾ ਹੈ ਕਿ ਤੁਹਾਡੇ ਅਕਾਊਂਟ ਦੀ ਜਾਣਕਾਰੀ ਹੈਕਰਾਂ ਦੇ ਹੱਥਾਂ ‘ਚ ਪਹੁੰਚ ਗਈ ਹੋਵੇ। ਟੇਕਕ੍ਰੰਚ ਦੀ ਇਕ ਰਿਪੋਰਟ ਮੁਤਾਬਿਕ, ਸਟੇਟ ਬੈਂਕ ਆਫ ਇੰਡੀਆ ਆਪਣੇ ਸਰਵਰ ਨੂੰ ਸੁਰੱਖਿਅਤ ਕਰਨਾ ਭੁੱਲ ਗਿਆ ਸੀ ਜਿਸ ਕਾਰਨ ਲੱਖਾਂ ਲੋਕਾਂ ਦੇ ਬੈਂਕ ਦੀ ਜਾਣਕਾਰੀ ਲੀਕ ਹੋ ਸਕਦੀ ਹੈ। ਜਾਣਕਾਰਾਂ ਦੀ ਸਲਾਹ ਹੈ ਕਿ ਅਜਿਹੇ ‘ਚ ਤੁਹਾਨੂੰ ਤੁਰੰਤ ਆਪਣਾ ਇੰਟਰਨੈੱਟ ਬੈਂਕਿੰਗ ਪਾਸਵਰਡ ਬਦਲ ਲੈਣਾ ਚਾਹੀਦਾ।ਹਾਲਾਂਕਿ, ਹੁਣ ਬੈਂਕ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਸਰਵਰ ਨੂੰ ਸੁਰੱਖਿਅਤ ਕਰ ਲਿਆ ਹੈ ਪਰ ਇਹ ਨਹੀਂ ਦੱਸਿਆ ਕਿ ਸਰਵਰ ਨੂੰ ਸੁਰੱਖਿਅਤ ਕਰਨ ਤੋਂ ਪਹਿਲਾਂ ਕਿੰਨੇ ਖਾਤਿਆਂ ਦੀ ਜਾਣਕਾਰੀ ਲੀਕ ਹੋਈ ਹੋਵੇਗੀ। ਵੈਸੇ ਐੱਸਬੀਆਈ ਦੇ ਬਿਆਨ ਤੋਂ ਇਹ ਗੱਲ ਸਾਫ ਹੋ ਗਈ ਕਿ ਉਸ ਤੋਂ ਇਕ ਵੱਡੀ ਚੂਕ ਹੋਈ ਸੀ ਟੇਕਕ੍ਰੰਚ ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਕਿ ਜਿਸ ਸਮੇਂ ਐੱਸਬੀਆਈ ਦੇ ਸਰਵਰ ‘ਤੇ ਪਾਸਵਰਡ ਨਹੀਂ ਲੱਗਾ ਸੀ। ਉਦੋਂ ਬੈਂਕ ਦੇ ਗਾਹਕਾਂ ਨੂੰ ਮੈਸੇਜ ਭੇਜੇ ਰਹੇ ਸਨ ਤੇ ਸਿਰਫ ਸੋਮਵਾਰ ਨੂੰ ਬੈਂਕ ਵੱਲੋਂ ਗਾਹਕਾਂ ਨੂੰ ਕਰੀਬ 30 ਲੱਖ ਮੈਸੇਜ ਭੇਜੇ ਗਏ ਹਨ। ਇਨ੍ਹਾਂ ‘ਚੋਂ ਉਨ੍ਹਾਂ ਦੇ ਖਾਤਿਆਂ ਨਾਲ ਜੁੜੀ ਜਾਣਕਾਰੀ ਵੀ ਸ਼ਾਮਲ ਹੈ।ਇਸ ਮਾਮਲੇ ‘ਤੇ ਸਟੇਟ ਬੈਂਕ ਆਫ ਇੰਡੀਆ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਹੁਣ ਸਰਵਰ ਨੂੰ ਪਾਸਵਰਡ ਜਰੀਏ ਸੁਰੱਖਿਅਤ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਆਨਲਾਈਨ ਪਬਲਿਸ਼ਰਜ਼ ਟੇਕਕ੍ਰੰਚ ਦੀ ਇਕ ਰਿਪੋਰਟ ਮੁਤਾਬਿਕ, ਸਟੇਟ ਬੈਂਕ ਆਫ ਇੰਡੀਆ ਕੋਲੋਂ ਹਾਲ ਹੀ ‘ਚ ਇਕ ਵੱਡੀ ਚੂਕ ਹੋਈ। ਬੈਂਕ ਆਪਣੇ ਸਰਵਰ ਨੂੰ ਸੁਰੱਖਿਅਤ ਕਰਨਾ ਭੁੱਲ ਗਿਆ ਸੀ।ਜਿਸ ਕਾਰਨ ਲੱਖਾਂ ਲੋਕਾਂ ਦੀ ਬੈਂਕ ਦੀ ਜਾਣਕਾਰੀ ਲੀਕ ਹੋ ਸਕਦੀ ਹੈ। ਅਜਿਹੇ ‘ਚ ਕੋਈ ਵੀ ਬੈਂਕ ਦੇ ਗਾਹਕਾਂ ਦੀ ਨਿੱਜੀ ਜਾਣਕਾਰੀ ਨੂੰ ਹਾਸਲ ਕਰ ਸਕਦਾ ਹੈ ਤੇ ਇਹ ਵੀ ਸਭੰਵ ਹੈ ਕਿ ਲੋਕਾਂ ਦੀ ਜਾਣਕਾਰੀ ਲੀਕ ਵੀ ਹੋ ਗਈ।

Related Articles

Back to top button