News

ਤਾਂਬੇ ਦੇ ਭਾਂਡੇ ਚ ਪੀਓ ਪਾਣੀ, ਸਿਰਫ ਇੱਕ ਹਫਤੇ ਚ ਹੀ ਦਿਖਾਈ ਦੇ ਪਵੇਗਾ ਹੈਰਾਨੀਜਨਕ ਫਾਇਦਾ

ਸਾਡਾ ਸਰੀਰ ਪੰਜ ਤੱਤਾਂ ਦਾ ਬਣਿਆ ਹੋਇਆ ਹੈ। ਜਿਨ੍ਹਾਂ ਵਿੱਚ ਪਾਣੀ ਵੀ ਇੱਕ ਹੈ। ਪਾਣੀ ਦੀ ਵਰਤੋਂ ਸਾਡੇ ਸਰੀਰ ਲਈ ਜ਼ਰੂਰੀ ਹੈ। ਇਹ ਸਾਡੇ ਸਰੀਰ ਵਿੱਚੋਂ ਫੋਕਟ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਅਸੀਂ ਤਾਂਬੇ ਦੇ ਭਾਂਡੇ ਵਿਚ ਰਾਤ ਸਮੇਂ ਪਾਣੀ ਪਾ ਕੇ ਰੱਖਦੇ ਹਾਂ ਅਤੇ ਇਸ ਨੂੰ ਸਵੇਰੇ ਸਵੇਰੇ ਬਿਨਾਂ ਦਾਤਣ ਜਾਂ ਬੁਰਸ਼ ਕੀਤੇ ਵਰਤੋਂ ਕਰੀਏ ਤਾਂ ਇਸ ਨਾਲ ਅਨੇਕਾਂ ਹੀ ਫਾਇਦੇ ਹੋ ਸਕਦੇ ਹਨ। ਇਹ ਪਾਣੀ 8-10 ਘੰਟੇ ਲਈ ਤਾਂਬੇ ਦੇ ਭਾਂਡੇ ਵਿੱਚ ਪਿਆ ਰਹਿਣਾ ਚਾਹੀਦਾ ਹੈ ਅਤੇ ਸਵੇਰੇ ਬੈਠ ਕੇ ਘੁੱਟ ਘੁੱਟ ਕਰਕੇ ਇਹ ਪਾਣੀ ਪੀਣਾ ਚਾਹੀਦਾ ਹੈ।ਤਾਂਬੇ ਦੇ ਭਾਂਡੇ ਵਾਲਾ ਪਾਣੀ ਸਾਡੇ ਸਰੀਰ ਦੇ ਖੂਨ ਵਿੱਚੋਂ ਤੇਜ਼ਾਬ ਦੀ ਮਾਤਰਾ ਨੂੰ ਖਤਮ ਕਰਦਾ ਹੈ। ਇਸ ਨਾਲ ਸਾਨੂੰ ਸ਼ੂਗਰ ਦੀ ਬੀਮਾਰੀ ਤੋਂ ਛੁਟਕਾਰਾ ਮਿਲਦਾ ਹੈ। ਵਧੇ ਹੋਏ ਕੋਲੈਸਟਰੋਲ ਲਈ ਵੀ ਇਹ ਫਾਇਦੇਮੰਦ ਹੈ। ਸਰੀਰ ਦੇ ਵਿਗੜੇ ਹੋਏ ਮੈਟਾਬਾਲਿਜ਼ਮ ਨੂੰ ਇਹ ਪਾਣੀ ਠੀਕ ਕਰਦਾ ਹੈ। ਕਈ ਵਿਅਕਤੀ ਜ਼ਿਆਦਾ ਖੁਰਾਕ ਖਾਂਦੇ ਹਨ ਪਰ ਸਿਹਤ ਨਹੀਂ ਬਣਦੀ ਖਾਧਾ ਪੀਤਾ ਨਹੀਂ ਲੱਗਦਾ। ਵਜ਼ਨ ਨਹੀਂ ਵੱਧਦਾ ਸਰੀਰ ਕਮਜ਼ੋਰ ਹੋ ਜਾਂਦਾ ਹੈ।ਜਦ ਕਿ ਕਈ ਵਿਅਕਤੀ ਬਹੁਤ ਘੱਟ ਖਾਂਦੇ ਹਨ। ਫੇਰ ਵੀ ਉਨ੍ਹਾਂ ਨੂੰ ਮੋਟਾਪਾ ਹੋ ਜਾਂਦਾ ਹੈ। ਇਨ੍ਹਾਂ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਸਵੇਰੇ ਬਾਸੀ ਮੂੰਹ ਇਸ ਤਾਂਬੇ ਦੇ ਭਾਂਡੇ ਵਾਲੇ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਕਬਜ਼ ਨਹੀਂ ਰਹਿੰਦੀ ਪੇਟ ਸਾਫ ਹੋ ਜਾਂਦਾ ਹੈ। ਇਸ ਦੀ ਵਰਤੋਂ ਨਾਲ ਇੱਕ ਹਫ਼ਤੇ ਵਿੱਚ ਹੀ ਚਿਹਰੇ ਤੇ ਚਮਕ ਆਉਣ ਲੱਗਦੀ ਹੈ, ਅੱਖਾਂ ਥੱਲੇ ਕਾਲੇ ਘੇਰੇ ਖਤਮ ਹੋ ਜਾਂਦੇ ਹਨ, ਚਿਹਰਾ ਮੁਰਝਾਇਆ ਹੋਇਆ ਨਜ਼ਰ ਨਹੀਂ ਆਉਂਦਾ।ਜੇਕਰ ਵਾਲ ਉਮਰ ਤੋਂ ਪਹਿਲਾਂ ਸਫੈਦ ਹੋ ਗਏ ਹੋਣ ਜਾਂ ਝੜਨ ਲੱਗ ਜਾਣ, ਕਮਜ਼ੋਰ ਹੋ ਜਾਣ ਜਾਂ ਵਾਲ ਦੋ ਮੂੰਹੇ ਹੋ ਜਾਣ, ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਤਾਂਬੇ ਦੇ ਭਾਂਡੇ ਵਾਲਾ ਪਾਣੀ ਸਵੇਰੇ ਬਾਸੀ ਮੂੰਹ ਪੀਣਾ ਲਾਭਦਾਇਕ ਹੈ। ਇਸ ਨਾਲ ਵਾਲ ਕਾਲੇ ਅਤੇ ਤੰਦਰੁਸਤ ਹੋਣ ਲੱਗਦੇ ਹਨ। ਯਾਦ ਰਹੇ ਕਿ ਬਰਤਨ ਸ਼ੁੱਧ ਤਾਂਬੇ ਦਾ ਹੋਣਾ ਚਾਹੀਦਾ ਹੈ। ਅੱਜ ਕੱਲ੍ਹ ਬਾਜ਼ਾਰ ਵਿੱਚੋਂ ਸ਼ੁੱਧ ਤਾਂਬੇ ਦਾ ਬਰਤਨ ਨਹੀਂ ਮਿਲਦਾ। ਇਸ ਵਿੱਚ ਕੁਝ ਨਾ ਕੁਝ ਮਿਲਾਵਟ ਕੀਤੀ ਹੁੰਦੀ ਹੈ।

Related Articles

Back to top button